ਫੀਡੇ ਸਪੀਡ ਚੈੱਸ ਮਹਿਲਾ ਸ਼ਤਰੰਜ ’ਚ ਖੇਡੇਗੀ ਵਿਸ਼ਵ ਰੈਪਿਡ ਚੈਂਪੀਅਨ ਹੰਪੀ

Wednesday, May 12, 2021 - 11:24 PM (IST)

ਫੀਡੇ ਸਪੀਡ ਚੈੱਸ ਮਹਿਲਾ ਸ਼ਤਰੰਜ ’ਚ ਖੇਡੇਗੀ ਵਿਸ਼ਵ ਰੈਪਿਡ ਚੈਂਪੀਅਨ ਹੰਪੀ

ਵਿਜੇਯਵਾੜਾ (ਨਿਕਲੇਸ਼ ਜੈਨ)- ਮੌਜੂਦਾ ਵਿਸ਼ਵ ਰੈਪਿਡ ਚੈਂਪੀਅਨਸ਼ਿਪ ’ਚ ਭਾਰਤ ਦੀ ਕੋਨੇਰੂ ਹੰਪੀ ਖੇਡਦੀ ਨਜ਼ਰ ਆਵੇਗੀ। ਪਿਛਲੇ ਸਾਲ ਦੀ ਤਰਜ਼ ’ਤੇ ਇਸ ਸਾਲ ਵੀ ਇਸ ਵੱਡੇ ਟੂਰਨਾਮੈਂਟ ਨੂੰ ਆਨਲਾਈਨ ਹੀ ਆਯੋਜਿਤ ਕੀਤਾ ਜਾਵੇਗਾ।

ਇਹ ਖ਼ਬਰ ਪੜ੍ਹੋ-  ਕ੍ਰਿਸਟੀਆਨੋ ਰੋਨਾਲਡੋ ਨੇ ਖਰੀਦੀ ਯੂਨੀਕ ਫਰਾਰੀ, ਦੇਖੋ ਤਸਵੀਰਾਂ

PunjabKesari
ਪਹਿਲਾਂ 28 ਮਈ ਤੋਂ 6 ਜੂਨ ਤੱਕ ਦੁਨੀਆ ਭਰ ਦੀਆਂ ਕਈ ਮਹਿਲਾ ਖਿਡਾਰਨਾਂ ਦੀ ਕੁਆਲੀਫਾਇਰ ਰਾਹੀਂ ਚੋਣ ਕੀਤੀ ਜਾਵੇਗੀ ਅਤੇ ਫਿਰ ਉਨ੍ਹਾਂ ਨੂੰ ਖੇਡਣ ਦਾ ਮੌਕਾ ਮਿਲੇਗਾ। ਕੋਨੇਰੂ ਹੰਪੀ ਵਰਗੇ ਚੌਟੀ ਦੇ ਖਿਡਾਰੀ ਜੋ ਕਿ 10 ਜੂਨ ਤੋਂ 3 ਜੁਲਾਈ ਤੱਕ ਦੇ ਮੁਕਾਬਲੇ ਲਈ ਪਹਿਲਾਂ ਹੀ ਚੁਣੇ ਹੋਏ ਹਨ। ਹੰਪੀ ਦੇ ਇਲਾਵਾ ਰੂਸ ਦੀ ਸਾਬਕਾ ਵਿਸ਼ਵ ਚੈਂਪੀਅਨ ਅਲੈਗਜ਼ੈਂਡ੍ਰਾ ਕੋਸਟੇਨਿਯੁਕ, ਬੁਲਗਾਰੀਆ ਦੀ ਏਂਟੋਨੀਆ ਸਟੇਫਨੋਵਾ, ਉਕ੍ਰੇਨ ਦੀ ਅੰਨਾ ਕ੍ਰਸ਼, ਰੂਸ ਦੇ ਲਾਗਨੋਂ ਕੋਟੇਰਯਨਾ ਨੂੰ ਵੀ ਪ੍ਰਤੀਯੋਗਿਤਾ ’ਚ ਸਿੱਧਾ ਪ੍ਰਵੇਸ਼ ਦਿੱਤਾ ਗਿਆ ਹੈ। ਪ੍ਰਤੀਯੋਗਿਤਾ ਦਾ ਕੁੱਲ ਪੁਰਸਕਾਰ 64,000 ਯੂ. ਐੱਸ. ਡਾਲਰ ਦਾ ਰੱਖਿਆ ਗਿਆ ਹੈ।

ਇਹ ਖ਼ਬਰ ਪੜ੍ਹੋ- ਹਸਨ, ਨੌਮਨ ਤੇ ਸ਼ਾਹੀਨ ਨੇ ਹਾਸਲ ਕੀਤੀ ਸਰਵਸ੍ਰੇਸ਼ਠ ਟੈਸਟ ਰੈਂਕਿੰਗ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News