ਕ੍ਰੋਏਸ਼ੀਆ ਰੈਪਿਡ ਸ਼ਤਰੰਜ : ਰੂਸ ਦੇ ਨੇਪੋਂਨਿਯਚੀ ਰਹੇ ਸਭ ਤੋਂ ਅੱਗੇ, ਨੀਦਰਲੈਂਡ ਦੇ ਅਨੀਸ਼ ਗਿਰੀ ਤੋਂ ਹਾਰੇ ਆਨੰਦ

Sunday, Jul 11, 2021 - 09:24 PM (IST)

ਜਾਗੇ੍ਰਬ, ਕ੍ਰੋਏਸ਼ੀਆ (ਨਿਕਲੇਸ਼ ਜੈਨ)— ਗ੍ਰਾਂਡ ਚੈਸ ਟੂਰ 2021 ਦੇ ਤੀਜੇ ਪੜਾਅ ਕ੍ਰੋਏਸ਼ੀਆ ਗ੍ਰਾਂਡ ਚੈਸ ਟੂਰ ਰੈਪਿਡ ਦੇ ਤੀਜੇ ਦਿਨ ਆਖ਼ਰੀ 3 ਰਾਊਂਡ ਖੇਡੇ ਗਏ ਤੇ ਦੋ ਦਿਨ ਤਕ ਸੰਯੁਕਤ ਦੂਜੇ ਸਥਾਨ ’ਤੇ ਚਲ ਰਹੇ ਭਾਰਤ ਦੇ ਵਿਸ਼ਵਨਾਥਨ ਆਨੰਦ ਨੂੰ ਸਿਰਫ਼ ਇਕ ਹਾਰ ਦੇ ਚਲਦੇ ਛੇਵੇਂ ਸਥਾਨ ਤੋਂ ਸਬਰ ਕਰਨਾ ਪਿਆ। ਤੀਜੇ ਦਿਨ ਦੀ ਸ਼ੁਰੂਆਤ ਆਨੰਦ ਨੇ ਪੋਲੈਂਡ ਦੇ ਜਾਨ ਡੁਡਾ ਖ਼ਿਲਾਫ਼ ਕੀਤੀ। ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਉਨ੍ਹਾਂ ਰਾਏ ਲੋਪੇਜ ਓਪਨਿੰਗ ’ਚ ਚੰਗੀ ਸਥਿਤੀ ਕਾਇਮ ਕਰ ਲਈ ਤੇ ਬਿਹਤਰ ਗੇਮ ਐਂਡ ਦੇ ਬਾਅਦ ਵੀ ਮੈਚ 75 ਚਾਲਾਂ ਨਾਲ ਬੇਸਿੱਟਾ ਰਿਹਾ।

PunjabKesariਅੱਠਵੇਂ ਰਾਊਂਡ ’ਚ ਆਨਦ ਨੇ ਸਫ਼ੈਦ ਮੋਹਰਿਆਂ ਨਾਲ ਮੇਜ਼ਬਾਨ ਕ੍ਰੋਏਸ਼ੀਆ ਦੇ ਸਰਿਕ ਇਵਾਨ ਨਾਲ ਸਿਲਿਲਿਅਨ ਫੋਰ ਨਾਈਟ ’ਚ 48 ਚਾਲਾਂ ’ਚ ਬਾਜ਼ੀ ਡਰਾਅ ਖੇਡੀ। ਆਖ਼ਰੀ ਰਾਊਂਡ ਤੋਂ ਪਹਿਲਾਂ ਆਨੰਦ 9 ਅੰਕ ਬਣਾ ਕੇ ਦੂਜੇ ਸਥਾਨ ’ਤੇ ਚਲ ਰਹੇ ਸਨ ਪਰ ਆਖ਼ਰੀ ਰਾਊਂਡ ’ਚ ਬਾਜ਼ੀ ਡਰਾਅ ਖੇਡੀ। ਆਖ਼ਰੀ ਰਾਊਂਡ ਦੇ ਪਹਿਲੇ ਆਨੰਦ 9 ਅੰਕ ਬਣਾ ਕੇ ਦੂਜੇ ਸਥਾਨ ’ਤੇ ਚਲ ਰਹੇ ਸਨ ਪਰ ਆਖ਼ਰੀ ਰਾਊਂਡ ’ਚ ਨੀਦਰਲੈਂਡ ਦੇ ਅਨੀਸ਼ ਗਿਰੀ ਦੇ ਖਿਲਾਫ ਡਰਾਅ ਲਗ ਰਹੀ ਬਾਜ਼ੀ 51 ਚਾਲਾਂ ’ਚ ਹਾਰਨ ਦੀ ਵਜ੍ਹਾ ਨਾਲ ਉਹ ਚਾਰ ਸਥਾਨ ਪਿੱਛੇ ਖ਼ਿਸਕ ਗਏ। ਹੁਣ ਅਗਲੇ ਦੋ ਦਿਨ ਬਲਿਟਜ਼ ਦੇ ਮੁਕਾਬਲੇ ਖੇਡੇ ਜਾਣਗੇ ਤੇ ਰੈਪਿਡ ਤੇ ਬਲਿਟਜ਼ ਦੋਵਾਂ ਨੂੰ ਮਿਲਾ ਕੇ ਖ਼ਿਤਾਬ ਦਾ ਫ਼ੈਸਲਾ ਹੋਵੇਗਾ। ਖ਼ੈਰ ਰੈਪਿਡ ’ਚ ਰੂਸ ਦੇ ਇਆਨ ਨੇਪੋਂਨਿਯਚੀ ਅੱਵਲ ਰਹੇ ਤੇ ਆਖ਼ਰੀ ਦਿਨ ਲਗਾਤਾਰ ਤਿੰਨ ਡਰਾਅ ਦੇ ਨਾਲ ਉਨ੍ਹਾਂ ਨੇ ਆਪਣੀ ਅੱਧੇ ਅੰਕ ਦੀ ਬੜ੍ਹਤ ਬਣਾਈ ਰੱਖੀ। ਆਖ਼ਰੀ ਦਿਨ ਰਾਊਂਡ 7 ਤੋਂ 9 ਦੇ ਦੌਰਾਨ ਉਨ੍ਹਾਂ ਨੇ ਨੀਦਰਲੈਂਡ ਦੇ ਅਨੀਸ਼ ਗਿਰੀ, ਵਾਨ ਫਾਰੇਸਟ ਜਾਰਡਨ ਤੇ ਫ਼ਰਾਂਸ ਦੇ ਮਕਸੀਮ ਲਾਗਰੇਵ ਤੋਂ ਮੁਕਾਬਲੇ ਡਰਾਅ ਖੇਡੇ।

PunjabKesari9 ਰੈਪਿਡ ਰਾਊਂਡ ਦੇ ਬਾਅਦ ਰੂਸ ਦੇ ਇਆਨ ਨੇਪੋਂਨਿਯਚੀ 11 ਅੰਕ, ਫ਼ਰਾਂਸ ਦੇ ਮੈਕਸੀਮ ਲੈਗਰੇਵ ਸਮੇਤ ਨੀਦਰਲੈਂਡ ਦੇ ਅਨੀਸ਼ ਗਿਰੀ, ਕ੍ਰੋਏਸ਼ੀਆ ਦੇ ਇਵਾਨ ਸਰਿਕ, ਪੋਲੈਂਡ ਦੇ ਜਾਨ ਡੂਡਾ 10 ਅੰਕ ’ਤੇ, ਆਨੰਦ ਤੇ ਅਜਰਬੈਜਾਨ ਦੇ ਮਮੇਦਯਾਰੋਵ 9 ਅੰਕ, ਰੂਸ ਦੇ ਅਲੈਕਜ਼ੈਂਡਰ ਗ੍ਰੀਸਚੁਕ 8 ਅੰਕ, ਯੂਕ੍ਰੇਨ ਦੇ ਅੰਟੋਨ ਕੋਰੋਬੋਵ 7 ਅੰਕ ਤੇ ਨੀਦਰਲੈਂਡ ਦੇ ਵਾਨ ਜੋਰਡਨ ਫਾਰੇਸਟ 6 ਅੰਕ ’ਤੇ ਖੇਡ ਰਹੇ ਸਨ।


Tarsem Singh

Content Editor

Related News