2020 ਸਪੋਰਟਸ ਕੈਲੰਡਰ : ਕ੍ਰਿਕਟ ਵਰਲਡ ਕੱਪ ਸਣੇ ਇਨ੍ਹਾਂ ਈਵੈਂਟਸ 'ਤੇ ਰਹੇਗੀ ਸਭ ਦੀ ਨਜ਼ਰ
Wednesday, Jan 01, 2020 - 04:19 PM (IST)

ਸਪੋਰਟਸ ਡੈਸਕ : ਖੇਡ ਜਗਤ ਵਿਚ ਸਾਲ 2020 ਪੂਰੀ ਦੁਨੀਆ ਲਈ ਸਭ ਤੋਂ ਅਹਿਮ ਸਾਬਤ ਹੋਣ ਵਾਲਾ ਹੈ, ਕਿਉਂਕਿ ਇਸ ਸਾਲ ਖੇਡਾਂ ਦਾ ਮਹਾਕੁੰਭ ਓਲੰਪਿਕ ਅਤੇ ਟੀ-20 ਕ੍ਰਿਕਟ ਵਰਲਡ ਕੱਪ ਦਾ ਆਯੋਜਨ ਹੋਵੋਗਾ, ਜਿਸਦਾ ਕਾਊਂਟਡਾਊਨ ਨਵੇਂ ਸਾਲ ਦੀ ਪਹਿਲੀ ਤਾਰੀਖ ਦੇ ਨਾਲ ਹੀ ਸ਼ੁਰੂ ਹੋ ਚੁੱਕਾ ਹੈ। ਭਾਰਤ ਲਈ ਇਹ ਸਾਲ ਓਲੰਪਿਕ ਦੇ ਨਾਲ ਕ੍ਰਿਕਟ ਦੀ ਵਜ੍ਹਾ ਤੋਂ ਵੀ ਖਾਸ ਰਹਿਣ ਵਾਲਾ ਹੈ ਕਿਉਂਕਿ ਇੱਥੇ ਸਭ ਤੋਂ ਲੋਕ ਪ੍ਰਸਿੱਧ ਖੇਡ ਕ੍ਰਿਕਟ ਹੀ ਹੈ। ਇਸ ਸਾਲ 3 ਵਰਲਡ ਕੱਪ ਹੋਣੇ ਹਨ ਅਤੇ ਤਿੰਨਾਂ ਵਿਚ ਭਾਰਤ ਨੂੰ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਸਾਲ ਦੀ ਸ਼ੁਰੂਆਤ ਵਿਚ ਹੀ ਅੰਡਰ-19 ਕ੍ਰਿਕਟ ਵਰਲਡ ਕੱਪ ਹੋਣਾ ਹੈ। ਨਵੰਬਰ ਮਹੀਨੇ ਵਿਚ ਹੀ ਲੜਕੀਆਂ ਦਾ ਅੰਡਰ-17 ਫੀਫਾ ਵਰਲਡ ਕੱਪ ਦੇਸ਼ ਵਿਚ ਹੀ ਖੇਡਿਆ ਜਾਣਾ ਹੈ। ਇੱਥੇ ਜਾਣੋਂ ਸਾਲ ਦੇ ਸਭ ਤੋਂ ਵੱਡੇ ਸਪੋਰਟਸ ਈਵੈਂਟਜ਼ ਬਾਰੇ :
ਰਗਬੀ | ਮਈ 23 | ਯੂਰਪੀਅਨ ਚੈਂਪੀਅਨਸ ਕੱਪ ਫਾਈਨਲ : ਮਾਰਸਲੇ (ਫਰਾਂਸ) |
ਸਵਿਮਿੰਗ | ਮਈ 11-17 | ਯੂਰਪੀਅਨ ਚੈਂਪੀਅਨਸ਼ਿਪ ਬੁਡਾਪੇਸਟ (ਹੰਗਰੀ) |
ਟੈਨਿਸ | ਅਪ੍ਰੈਲ 14-19 | ਫੈੱਡ ਕੱਪ ਫਾਈਨਲ, ਬੁਡਾਪੇਸਟ (ਹੰਗਰੀ) |
ਫਾਰਮੂਲਾ-1 | ਮਾਰਚ 15 | ਵਰਲਡ ਚੈਂਪੀਅਨਸ਼ਿਪ ਪਹਿਲੀ ਗ੍ਰਾਂ. ਪ੍ਰੀ., ਮੈਲਬੋਰਨ (ਆਸਟਰੇਲੀਆ) |
ਫੁੱਟਬਾਲ | ਮਈ 24 | ਚੈਂਪੀਅਨਸ ਲੀਗ (ਮਹਿਲਾ) ਫਾਈਨਲ : ਵਿਆਨਾ (ਆਸਟਰੀਆ) |
ਫੁੱਟਬਾਲ | ਮਈ 30 | ਚੈਂਪੀਅਨਸ ਲੀਗ (ਪੁਰਸ਼) ਫਾਈਨਲ : ਇਸਤਾਂਬੁਲ (ਤੁਰਕੀ) |
ਫੁੱਟਬਾਲ | ਜੂਨ 12-ਜੁਲਾਈ 12 | ਯੂਰੋ 2020, 12 ਯੂਰਪੀਅਨ ਦੇਸ਼ |
ਐਥਲੈਟਿਕਸ | ਅਗਸਤ 25-30 | ਯੂਰਪੀਅਨ ਚੈਂਪੀਅਨਸ਼ਿਪ ਪੈਰਿਸ (ਫਰਾਂਸ) |
ਕ੍ਰਿਕਟ | ਅਕਤੂਬਰ18-ਨਵੰਬਰ15 | ਟੀ-20 ਵਿਸ਼ਵ ਕੱਪ, (ਆਸਟਰੀਆ) |
ਟੈਨਿਸ | ਨਵੰਬਰ 23-29 | ਡੇਵਿਸ ਕੱਪ ਫਾਈਨਲ (ਮੈਡ੍ਰਿਡ) (ਸਪੇਨ) |