ਸਾਈ ਦੇ ਨੈਸ਼ਨਲ ਸੈਂਟਰ ਆਫ ਐਕਸੀਲੈਂਸ ’ਚ ਸ਼ਾਮਲ ਹੋਣਗੇ 200 ਪੈਰਾ ਐਥਲੀਟ : ਅਨੁਰਾਗ ਠਾਕੁਰ

Wednesday, Feb 28, 2024 - 11:07 AM (IST)

ਸਾਈ ਦੇ ਨੈਸ਼ਨਲ ਸੈਂਟਰ ਆਫ ਐਕਸੀਲੈਂਸ ’ਚ ਸ਼ਾਮਲ ਹੋਣਗੇ 200 ਪੈਰਾ ਐਥਲੀਟ : ਅਨੁਰਾਗ ਠਾਕੁਰ

ਨਵੀਂ ਦਿੱਲੀ– ਖੇਡ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਦੇ ਪੈਰਾ ਐਥਲੀਟਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦੇਣ ਲਈ ਸਰਕਾਰ ਨੇ ਅਜਿਹੇ 200 ਖਿਡਾਰੀਆਂ ਨੂੰ ਭਾਰਤੀ ਖੇਡ ਅਥਾਰਟੀ (ਸਾਈ) ਦੇ ਨੈਸ਼ਨਲ ਸੈਂਟਰ ਆਫ ਐਕਸੀਲੈਂਸ ਨਾਲ ਜੋੜਨ ਦਾ ਫੈਸਲਾ ਕੀਤਾ ਹੈ। 10 ਸ਼ੈਲੀਆਂ ਦੇ ਇਨ੍ਹਾਂ ਖਿਡਾਰੀਆਂ ’ਚ 97 ਮਹਿਲਾਵਾਂ ਸ਼ਾਮਲ ਹਨ। ਇਨ੍ਹਾਂ 200 ਖਿਡਾਰੀਆਂ ਵਿਚ 68 ਤੀਰਅੰਦਾਜ਼ ਤੇ 38 ਐਥਲੈਟਿਕਸ ਦੇ ਖਿਡਾਰੀ ਹੋਣਗੇ। ਸਾਈਕਲਿੰਗ ਵਿਚ 10 ਪੁਰਸ਼ ਤੇ 10 ਮਹਿਲਾ ਖਿਡਾਰੀ ਵੀ ਇਨ੍ਹਾਂ ਵਿਚ ਹੋਣਗੇ।
ਠਾਕੁਰ ਨੇ ਕਿਹਾ ਕਿ ਦਿੱਲੀ ਵਿਚ ਪਹਿਲੀਆਂ ਖੇਲੋ ਇੰਡੀਆ ਪੈਰਾ ਖੇਡਾਂ ਦਾ ਸਫਲ ਆਯੋਜਨ ਸਾਰੇ ਖਿਡਾਰੀਆਂ ਨੂੰ ਬਰਾਬਰ ਮੌਕੇ ਉਪਲਬੱਧ ਕਰਵਾਉਣ ਦੀ ਦਿਸ਼ਾ ਵਿਚ ਅਹਿਮ ਕਦਮ ਹੈ। ਭਾਰਤ ਨੇ ਪੈਰਾਲੰਪਿਕ ਤੇ ਏਸ਼ੀਆਈ ਪੈਰਾ ਖੇਡਾਂ ’ਚ ਹੁਣ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਹੈ। ਟੋਕੀਓ ਪੈਰਾਲੰਪਿਕ ਵਿਚ ਭਾਰਤ ਨੇ 5 ਸੋਨ, 8 ਚਾਂਦੀ ਤੇ 6 ਕਾਂਸੀ ਤਮਗੇ ਜਿੱਤੇ ਜਦਕਿ ਹਾਂਗਝੋਊ ਏਸ਼ੀਆਈ ਖੇਡਾਂ ’ਚ 29 ਸੋਨ ਸਮੇਤ 111 ਤਮਗੇ ਜਿੱਤੇ।


author

Aarti dhillon

Content Editor

Related News