ਮਾਨਚੈਸਟਰ ਸਿਟੀ ਦੇ 2 ਖਿਡਾਰੀ ਪਾਏ ਗਏ ਕੋਰੋਨਾ ਪਾਜ਼ੇਟਿਵ

Monday, Sep 07, 2020 - 08:53 PM (IST)

ਮਾਨਚੈਸਟਰ ਸਿਟੀ ਦੇ 2 ਖਿਡਾਰੀ ਪਾਏ ਗਏ ਕੋਰੋਨਾ ਪਾਜ਼ੇਟਿਵ

ਮਾਨਚੈਸਟਰ- ਮਾਨਚੈਸਟਰ ਸਿਟੀ ਫੁੱਟਬਾਲ ਟੀਮ ਦੇ ਦੋ ਖਿਡਾਰੀ ਰਿਆਦ ਮਾਹਰੇਜ ਤੇ ਅਮੇਰਿਕ ਲਾਪੋਰਟੇ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਖਿਡਾਰੀਆਂ 'ਚ ਹਾਲਾਂਕਿ ਇਸ ਵਾਇਰਸ ਦੇ ਲੱਛਣ ਨਜ਼ਰ ਨਹੀਂ ਆ ਰਹੇ ਹਨ ਅਤੇ ਇਕਾਂਤਵਾਸ 'ਚ ਲੰਘ ਰਹੇ ਹਨ।
ਸਿਟੀ ਨੇ ਕਿਹਾ ਕਿ ਕਲੱਬ 'ਚ ਸਾਰੇ ਰਿਆਦ ਤੇ ਅਮਰਿਕ ਦੇ ਟ੍ਰੇਨਿੰਗ ਤੇ ਨਵੇਂ ਸੈਸ਼ਨ 'ਚ ਵਾਪਸ ਆਉਣ ਦੇ ਲਈ ਜਲਦ ਠੀਕ ਹੋਣ ਦੀ ਇੱਛਾ ਕਰਦੇ ਹਾਂ। ਸਿਟੀ ਆਪਣੇ ਸੈਸ਼ਨ ਦੀ ਸ਼ੁਰੂਆਤ 21 ਸਤੰਬਰ ਨੂੰ ਵੋਲਵਰਮੈਂਪਟਨ ਵਾਂਡਰਰਸ ਦੇ ਵਿਰੁੱਧ ਕਰੇਗਾ। ਟੀਮ ਨੂੰ ਅਗਸਤ 'ਚ ਚੈਂਪੀਅਨਸ ਲੀਗ ਕੁਆਰਟਰ ਫਾਈਨਲ 'ਚ ਹਿੱਸਾ ਲੈਣ ਤੋਂ ਬਾਅਦ ਸ਼ੁਰੂਆਤੀ ਹਫਤੇ 'ਚ ਬ੍ਰੇਕ ਦਿੱੱਤਾ ਗਿਆ ਹੈ।


author

Gurdeep Singh

Content Editor

Related News