2 ਅਜਿਹੇ ਭਾਰਤੀ ਖਿਡਾਰੀ ਜੋ ਨਿਊਜ਼ੀਲੈਂਡ ਖਿਲਾਫ ਜੇਕਰ ਮੈਦਾਨ 'ਚ ਆਏ ਤਾਂ ਸਿਰਫ ਪਾਣੀ ਪਿਲਾਉਣ

02/11/2020 1:23:01 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਗਈ ਵਨ ਡੇ ਸੀਰੀਜ਼ ਵਿਚ ਟੀਮ ਇੰਡੀਆ ਨੂੰ ਨਿਰਾਸ਼ਾਜਨਕ ਤਰੀਕੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਸੀਰੀਜ਼ ਵਿਚ ਟੀਮ ਇੰਡੀਆ ਨੇ ਤਿੰਨਾਂ ਖੇਤਰਾ ਵਿਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਜਿਸ ਦਾ ਨਤੀਜਾ ਵਨ ਡੇ ਸੀਰੀਜ਼ ਟੀਮ ਇੰਡੀਆ ਨੂੰ ਗੁਆਉਣੀ ਪਈ। ਇਸ ਦੌਰਾਨ ਭਾਰਤ ਦੇ ਕੁਝ ਖਿਡਾਰੀਆਂ ਨੂੰ ਕਪਤਾਨ ਵਿਰਾਟ ਕੋਹਲੀ ਨੇ ਇਕ ਵੀ ਮੌਕਾ ਨਹੀਂ ਦਿੱਤਾ। ਅਸਲ ਕਪਤਾਨ ਵਿਰਾਟ ਕੋਹਲੀ ਨੇ ਇਸ ਸੀਰੀਜ਼ ਦੌਰਾਨ 2 ਨੌਜਵਾਨ ਖਿਡਾਰੀਆਂ ਨੂੰ ਪੂਰੇ ਸਮੇਂ ਬਾਹਰ ਬੈਂਚ 'ਤੇ ਬਿਠਾਈ ਰੱਖਿਆ। ਇਕ ਵੀ ਮੈਚ ਵਿਚ ਉਨ੍ਹਾਂ ਨੂੰ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਬਣਾਇਆ ਗਿਆ। ਇਹ ਖਿਡਾਰੀ ਇਸ ਸੀਰੀਜ਼ ਦੌਰਾਨ ਜੇਕਰ ਦਿਸੇ ਤਾਂ ਸਿਰਫ ਪਾਣੀ ਪਿਲਾਉਂਦੇ ਹੀ। ਇਹ ਦੋਵੇਂ ਖਿਡਾਰੀ ਆਲਰਾਊਂਡਰ ਸ਼ਿਵਮ ਦੂਬੇ ਅਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਹਨ।

ਸ਼ਿਵਮ ਦੂਬੇ
PunjabKesari

ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ੀ ਆਲਰਾਊਂਡਰ ਸ਼ਿਵਮ ਦੂਬੇ ਨੂੰ ਨਿਊਜ਼ੀਲੈਂਡ ਦੇ ਨਾਲ ਖੇਡੀ ਗਈ ਵਨ ਡੇ ਸੀਰੀਜ਼ ਵਿਚ ਖੇਡੇ ਗਏ 3 ਮੈਚਾਂ ਵਿਚ ਪਲੇਇੰਗ ਇਲੈਵਨ ਤੋਂ ਬਾਹਰ ਰੱਖਿਆ ਗਿਆ। ਹਾਲਾਂਕਿ ਦੂਬੇ ਨੂੰ ਇਸ ਤੋਂ ਪਹਿਲਾਂ ਖੇਡੀ ਗਈ ਟੀ-20 ਸੀਰੀਜ਼ ਦੇ ਸਾਰੇ 5 ਮੈਚਾਂ ਵਿਚ ਕਪਤਾਨ ਵਿਰਾਟ ਕੋਹਲੀ ਨੇ ਖਿਡਾਇਆ ਸੀ। ਟੀ-20 ਸੀਰੀਜ਼ ਦੌਰਾਨ ਦੂਬੇ ਕੋਈ ਖਾਸ ਪ੍ਰਦਰਸ਼ਨ ਨਾ ਕਰ ਸਕੇ। ਨਾਲ ਹੀ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਉਸ ਨੇ ਸ਼ੁਰੂਆਤ ਦੇ 2 ਮੈਚਾਂ ਵਿਚ ਇਕ-ਇਕ ਵਿਕਟ ਲਈ ਪਰ ਇਸ ਤੋਂ ਬਾਅਦ ਕੀਵੀ ਬੱਲੇਬਾਜ਼ਾਂ ਨੇ ਉਸ ਦੀ ਗੇਂਦਬਾਜ਼ੀ 'ਤੇ ਰੱਜ ਕੇ ਦੌੜਾਂ ਬਟੋਰੀਆਂ। ਆਖਰੀ ਮੈਚ ਵਿਚ ਤਾਂ ਕੀਵੀ ਬੱਲੇਬਾਜ਼ਾਂ ਨੇ ਉਸ ਦੇ ਇਕ ਓਵਰ ਵਿਚ 34 ਦੌੜਾਂ ਬਟੋਰੀਆਂ। ਇੰਨੇ ਮਹਿੰਗੇ ਸਾਬਤ ਹੋਣ ਕਾਰਨ ਉਸ ਨੂੰ ਵਨ ਡੇ ਸੀਰੀਜ਼ ਤੋਂ ਬਾਹਰ ਰੱਖਿਆ ਗਿਆ ਅਤੇ ਉਹ ਤਿੰਨਾਂ ਮੈਚਾਂ ਵਿਚ ਸਿਰਫ ਪਾਣੀ ਪਿਲਾਉਣ ਲਈ ਹੀ ਮੈਦਾਨ 'ਤੇ ਆਏ।

ਰਿਸ਼ਭ ਪੰਤ
PunjabKesari

ਮਹਿੰਦਰ ਸਿੰਘ ਧੋਨੀ ਦੇ ਉਤਰਾਧਿਕਾਰੀ ਮੰਨੇ ਜਾਣ ਵਾਲੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਇਨ੍ਹਾਂ ਦਿਨਾਂ ਪੇਲਇੰਗ ਇਲੈਵਨ ਤੋਂ ਬਾਹਰ ਚੱਲ ਰਹੇ ਹਨ। ਪੰਤ ਆਸਟਰੇਲੀਆ ਖਿਲਾਫ ਖੇਡੀ ਗਈ ਵਨ ਡੇ ਸੀਰੀਜ਼ ਵਿਚ ਰਿਟਾਇਰਡ ਹਰਟ ਹੋਏ ਸੀ, ਜਿਸ ਤੋਂ ਬਾਅਦ ਕਪਤਾਨ ਕੋਹਲੀ ਨੇ ਕੇ. ਐੱਲ. ਰਾਹੁਲ ਨੂੰ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੌਂਪੀ। ਇਸ ਤੋਂ ਬਾਅਦ ਰਾਹੁਲ ਹੀ ਬਤੌਰ ਵਿਕਟਕੀਪਿੰਗ ਬੱਲੇਬਾਜ਼ ਖੇਡ ਰਹੇ ਹਨ। ਰਾਹੁਲ ਲਗਾਤਾਰ ਸਕੋਰ ਕਰ ਰਹੇ ਹਨ ਅਤੇ ਨਾਲ ਹੀ ਟੀਮ ਲਈ ਚੰਗੀ ਵਿਕਟਕੀਪਿੰਗ ਕਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਰਿਸ਼ਭ ਪੰਤ ਆਸਟਰੇਲੀਆ ਖਿਲਾਫ ਖੇਡੀ ਗਈ ਵਨ ਡੇ ਸੀਰੀਜ਼ ਦੇ ਬਾਅਦ ਤੋਂ ਹੀ ਪਲੇਇੰਗ ਇਲੈਵਨ ਵਿਚ ਨਜ਼ਰ ਨਹੀਂ ਆਏ ਹਨ।

ਅਜਿਹੇ 'ਚ ਪੰਤ ਜਦੋਂ ਵੀ ਮੈਦਾਨ 'ਤੇ ਆਏ ਤਾਂ ਸਿਰਫ ਪਿਲਾਉਣ ਹੀ ਆਏ ਹਨ। ਦੱਸ ਦਈਏ ਕਿ ਟੀਮ ਮੈਨੇਜਮੈਂਟ ਪੰਤ ਨੂੰ ਲਗਾਤਾਰ ਮੌਕੇ ਦੇ ਰਹੀ ਸੀ ਪਰ ਇਹ ਖਿਡਾਰੀ ਆਪਣੇ ਹੁਨਰ ਨੂੰ ਸਾਬਤ ਨਹੀਂ ਕਰ ਸਕਿਆ ਅਤੇ ਗਲਤ ਸ਼ਾਰਟ ਸਿਲੈਕਸ਼ਨ ਦੇ ਚਲਦੇ ਆਪਣੀ ਵਿਕਟ ਗੁਆਉਂਦਾ ਰਿਹਾ।


Related News