IND vs SL 1st Test Day 3 Stumps:ਸ਼੍ਰੀਲੰਕਾ ਦੀ ਪਹਿਲੀ ਪਾਰੀ 284 ਦੌੜਾਂ 'ਤੇ ਸਿਮਟੀ, ਭਾਰਤ ਤੋਂ 178 ਦੌੜਾਂ ਪਿੱਛੇ

Monday, Aug 17, 2026 - 05:55 PM (IST)

IND vs SL 1st Test Day 3 Stumps:ਸ਼੍ਰੀਲੰਕਾ ਦੀ ਪਹਿਲੀ ਪਾਰੀ 284 ਦੌੜਾਂ 'ਤੇ ਸਿਮਟੀ, ਭਾਰਤ ਤੋਂ 178 ਦੌੜਾਂ ਪਿੱਛੇ

ਸਪੋਰਟਸ ਡੈਸਕ- ਭਾਰਤ ਤੇ ਸ਼੍ਰੀਲੰਕਾ ਦਰਮਿਆਨ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਗਾਲੇ 'ਚ ਖੇਡਿਆ ਜਾ ਰਿਹਾ ਹੈ। ਮੈਚ ਦੇ ਤੀਜੇ ਦਿਨ ਭਾਰਤ ਨੇ ਸ਼੍ਰੀਲੰਕਾ ਨੂੰ  ਉਸ ਦੀ ਪਹਿਲੀ ਪਾਰੀ ਵਿਚ 284 ਦੌੜਾਂ 'ਤੇ ਆਲਆਊਟ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸਵੇਰੇ ਭਾਰਤ ਨੇ ਆਪਣੀ ਪਹਿਲੀ ਪਾਰੀ ਆਲ ਆਊਟ ਹੋ ਕੇ 462 ਦੌੜਾਂ ਬਣਾਈਆਂ। ਜਵਾਬ 'ਚ ਸ਼੍ਰੀਲੰਕਾ ਦੀ ਟੀਮ ਆਪਣੀ ਪਹਿਲੀ ਪਾਰੀ 'ਚ ਆਲ ਆਊਟ ਹੋ ਕੇ 284 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਸ਼੍ਰੀਲੰਕਾ ਭਾਰਤ ਤੋਂ ਅਜੇ ਵੀ 178 ਦੌੜਾਂ ਪਿੱਛੇ ਹੈ। ਸ਼੍ਰੀਲੰਕਾ ਦੀ ਪਹਿਲੀ ਪਾਰੀ ਵਿਚ ਸੋਨਲ ਦਿਨੁਸ਼ਾ ਨੇ 100 ਦੌੜਾਂ ਤੇ ਨਿਰੋਸ਼ਨ ਡਿਕਵੇਲਾ ਨੇ 80 ਦੌੜਾਂ ਬਣਾਈਆਂ। ਭਾਰਤ ਲਈ ਮੁਹੰਮਦ ਸਿਰਾਜੋ ਨੇ 1, ਪ੍ਰਸਿੱਧ ਕ੍ਰਿਸ਼ਨਾ ਨੇ 1, ਮਾਨਵ ਸੁਥਾਰ ਨੇ 4, ਕੁਲਦੀਪ ਯਾਦਵ ਨੇ 1 ਤੇ ਰਵਿੰਦਰ ਜਡੇਜਾ ਨੇ 3 ਵਿਕਟਾਂ ਲਈਆਂ।


author

Tarsem Singh

Content Editor

Related News