1st T20i : ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ 209 ਦੌੜਾਂ ਦਾ ਟੀਚਾ

Thursday, Nov 23, 2023 - 08:51 PM (IST)

ਸਪੋਰਟਸ ਡੈਸਕ-  ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5 ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਵਿਸ਼ਾਖਾਪਟਨਮ ਦੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਨ ਆਈ ਆਸਟ੍ਰੇਲੀਆ ਨੇ ਜੋਸ਼ ਇੰਗਲਿਸ਼ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ 20 ਓਵਰਾਂ 'ਚ 3 ਵਿਕਟਾਂ ਗੁਆ ਕੇ 208 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 209 ਦੌੜਾਂ ਦਾ ਟੀਚਾ ਦਿੱਤਾ।

ਪਹਿਲਾਂ ਬੱਲੇਬਾਜ਼ੀ ਕਰਨ ਆਈ ਆਸਟ੍ਰੇਲੀਆ ਨੂੰ ਪਹਿਲਾ ਝਟਕਾ ਮੈਥਿਊ ਸ਼ਾਰਟ ਦੇ ਆਊਟ  ਹੋਣ ਨਾਲ ਲੱਗਾ। ਸ਼ਾਰਟ 13 ਦੌੜਾਂ ਬਣਾ ਰਵੀ ਬਿਸ਼ਨੋਈ ਵਲੋਂ ਆਊਟ ਹੋਇਆ। ਪਰ ਇਸ ਤੋਂ ਬਾਅਦ ਜੋਸ਼ ਇੰਗਲਿਸ ਨੇ ਸ਼ਾਨਦਾਰ ਪਾਰੀ ਖੇਡੀ ਅਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਦੌਰਾਨ ਸਟੀਵ ਸਮਿਥ ਉਨ੍ਹਾਂ ਦਾ ਪੂਰਾ ਸਾਥ ਦਿੰਦੇ ਨਜ਼ਰ ਆਏ। ਆਸਟ੍ਰੇਲੀਆ ਦੀ ਦੂਜੀ ਵਿਕਟ ਸਮਿਥ ਦੇ ਤੌਰ 'ਤੇ ਡਿੱਗੀ। ਸਮਿਥ 52 ਦੌੜਾਂ ਬਣਾ ਰਨ ਆਊਟ ਹੋਏ।ਆਸਟ੍ਰੇਲੀਆ ਨੂੰ ਤੀਜਾ ਝਟਕਾ ਜੋਸ਼ ਇੰਗਲਿਸ ਦੇ ਆਊਟ ਹੋਣ ਨਾਲ ਲੱਗਾ। ਜੋਸ਼ ਇੰਗਲਿਸ 50 ਗੇਂਦਾਂ 'ਚ 110 ਦੌੜਾਂ ਬਣਾ ਪ੍ਰਸਿੱਧ ਕ੍ਰਿਸ਼ਨਾ ਵਲੋਂ ਆਊਟ ਹੋਏ। ਮਾਰਕਸ ਸਟੋਈਨਿਸ ਨੇ 7 ਦੌੜਾਂ ਤੇ ਟਿਮ ਡੇਵਿਡ ਨੇ 19 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਵਲੋਂ ਪ੍ਰਸਿੱਧ ਕ੍ਰਿਸ਼ਨਾ ਨੇ 1 ਤੇ ਰਵੀ ਬਿਸ਼ਨੋਈ ਨੇ 1 ਵਿਕਟ ਲਈਆਂ।

ਇਹ ਵੀ ਪੜ੍ਹੋ : ICC ਵਨਡੇ ਰੈਂਕਿੰਗ 'ਚ ਵਿਰਾਟ ਕੋਹਲੀ ਨੂੰ ਵੱਡਾ ਫਾਇਦਾ, ਪੁੱਟੀ ਵੱਡੀ ਪੁਲਾਂਘ

ਇਨ੍ਹਾਂ ਖਿਡਾਰੀਆਂ 'ਤੇ ਰਹਿਣਗੀਆਂ ਸਾਰਿਆਂ ਦੀਆਂ ਨਜ਼ਰਾਂ 
ਯਸ਼ਸਵੀ ਜਾਇਸਵਾਲ: 8 ਮੈਚ • 232 ਦੌੜਾਂ • 38.67 ਔਸਤ • 161.11 ਐੱਸ.ਆਰ.
ਤਿਲਕ ਵਰਮਾ: 10 ਮੈਚ • 231 ਦੌੜਾਂ • 38.5 ਔਸਤ • 142.59 ਐੱਸ.ਆਰ.
ਮਾਰਕਸ ਸਟੋਇਨਿਸ: 10 ਮੈਚ • 234 ਦੌੜਾਂ • 39 ਔਸਤ • 167.14 ਐੱਸ.ਆਰ.
ਗਲੇਨ ਮੈਕਸਵੈੱਲ: 6 ਮੈਚ • 134 ਦੌੜਾਂ • 26.8 ਔਸਤ • 144.08 ਐੱਸ.ਆਰ.
ਅਰਸ਼ਦੀਪ ਸਿੰਘ: 10 ਮੈਚ • 13 ਵਿਕਟਾਂ • 8.29 ਇਕਾਨਮੀ • 16.15 ਐੱਸ.ਆਰ.
ਰਵੀ ਬਿਸ਼ਨੋਈ: 6 ਮੈਚ • 9 ਵਿਕਟਾਂ • 6.38 ਇਕਾਨਮੀ • 16 ਐੱਸ.ਆਰ.
ਮਾਰਕਸ ਸਟੋਇਨਿਸ: 10 ਮੈਚ • 10 ਵਿਕਟਾਂ • 9.3 ਆਰਥਿਕਤਾ • 13.8 ਐੱਸ.ਆਰ.
ਸ਼ੌਨ ਐਬਟ: 3 ਮੈਚ • 8 ਵਿਕਟਾਂ • 7 ਇਕਾਨਮੀ • 7.5 ਐੱਸ.ਆਰ.

ਹੈੱਡ ਟੂ ਹੈੱਡ
ਇਹ ਦੋਵੇਂ ਟੀਮਾਂ ਇਸ ਫਾਰਮੈਟ 'ਚ ਹੁਣ ਤੱਕ ਇਕ-ਦੂਜੇ ਖਿਲਾਫ ਕੁੱਲ 26 ਮੈਚ ਖੇਡ ਚੁੱਕੀਆਂ ਹਨ, ਜਿਸ 'ਚ ਭਾਰਤ ਨੇ 15 ਮੈਚ ਜਿੱਤੇ ਅਤੇ ਆਸਟ੍ਰੇਲੀਆ 10 ਮੈਚ ਜਿੱਤਣ 'ਚ ਕਾਮਯਾਬ ਰਿਹਾ।

ਇਹ ਵੀ ਪੜ੍ਹੋ : ਸ਼ੰਮੀ ਨੇ ਸਾਂਝਾ ਕੀਤਾ WC2015 ਦਾ ਦਰਦ, ਡਾਕਟਰਾਂ ਨੇ ਕਿਹਾ ਸੀ ਖੇਡਣਾ ਤਾਂ ਦੂਰ ਹੁਣ ਤੁਰ ਵੀ ਨਹੀਂ ਸਕੋਗੇ

ਪਲੇਇੰਗ ਇਲੈਵਨ

ਆਸਟ੍ਰੇਲੀਆ : ਮੈਥਿਊ ਸ਼ਾਰਟ, ਸਟੀਵਨ ਸਮਿਥ, ਜੋਸ਼ ਇੰਗਲਿਸ, ਐਰੋਨ ਹਾਰਡੀ, ਮਾਰਕਸ ਸਟੋਇਨਿਸ, ਟਿਮ ਡੇਵਿਡ, ਮੈਥਿਊ ਵੇਡ (ਵਿਕਟਕੀਪਰ/ਕਪਤਾਨ), ਸੀਨ ਐਬੋਟ, ਨਾਥਨ ਐਲਿਸ, ਜੇਸਨ ਬੇਹਰਨਡੋਰਫ, ਤਨਵੀਰ ਸੰਘਾ

ਭਾਰਤ : ਰੁਤੁਰਾਜ ਗਾਇਕਵਾੜ, ਯਸ਼ਸਵੀ ਜਾਇਸਵਾਲ, ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਰਿੰਕੂ ਸਿੰਘ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ, ਪ੍ਰਸਿੱਧ ਕ੍ਰਿਸ਼ਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News