17 ਵਾਰ ਦਾ ਗ੍ਰੈਂਡ ਸਲੈਮ ਜੇਤੂ ਰਾਫੇਲ ਨਡਾਲ ਚੋਟੀ ''ਤੇ ਬਰਕਰਾਰ

Tuesday, Jul 24, 2018 - 03:30 AM (IST)

17 ਵਾਰ ਦਾ ਗ੍ਰੈਂਡ ਸਲੈਮ ਜੇਤੂ ਰਾਫੇਲ ਨਡਾਲ ਚੋਟੀ ''ਤੇ ਬਰਕਰਾਰ

ਪੈਰਿਸ :17 ਵਾਰ ਦਾ ਗ੍ਰੈਂਡ ਸਲੈਮ ਜੇਤੂ ਰਾਫੇਲ ਨਡਾਲ ਏ. ਟੀ. ਪੀ. ਟੈਨਿਸ ਰੈਂਕਿੰਗ ਵਿਚ ਚੋਟੀ 'ਤੇ ਵੱਡੇ ਫਰਕ ਨਾਲ ਬਣਿਆ ਹੋਇਆ ਹੈ। ਸਪੇਨ ਦੇ ਇਸ ਧਾਕੜ ਖਿਡਾਰੀ ਦੇ 9310 ਅੰਕ ਹਨ, ਜਦਕਿ ਸਵਿਟਜ਼ਰਲੈਂਡ ਦਾ ਉਸ ਦਾ ਵਿਰੋਧੀ ਰੋਜਰ ਫੈਡਰਰ (7080) ਦੂਜੇ ਸਥਾਨ 'ਤੇ ਹੈ।  ਇਸ ਮਹੀਨੇ ਵਿੰਬਲਡਨ ਦਾ ਖਿਤਾਬ ਜਿੱਤਣ ਵਾਲਾ ਸਰਬੀਆ ਦਾ ਨੋਵਾਕ ਜੋਕੋਵਿਚ 10ਵੇਂ ਤੇ ਇਸ ਦਾ ਉਪ-ਜੇਤੂ ਰਿਹਾ ਦੱਖਣੀ ਅਫਰੀਕਾ ਦਾ ਕੇਵਿਨ ਐਂਡਰਸਨ 5ਵੇਂ ਸਥਾਨ 'ਤੇ ਬਰਕਰਾਰ ਹੈ।


Related News