ਮੁੰਬਈ ਕ੍ਰਿਕਟ ਐਸੋਸੀਏਸ਼ਨ ਦੇ 15 ਮੈਂਬਰ ਪਾਏ ਗਏ ਕੋਰੋਨਾ ਪਾਜ਼ੇਟਿਵ, ਕੀਤਾ ਗਿਆ ਇਹ ਵੱਡਾ ਫ਼ੈਸਲਾ

Friday, Jan 07, 2022 - 05:52 PM (IST)

ਸਪੋਰਟਸ ਡੈਸਕ- ਭਾਰਤ 'ਚ ਪਿਛਲੇ 10 ਦਿਨਾਂ 'ਚ ਕੋਵਿਡ-19 ਦੇ ਮਾਮਲਿਆਂ 'ਚ ਵਾਧਾ ਦੇਖਿਆ ਗਿਆ ਹੈ। ਇਸ ਦੇ ਚਲਦੇ ਦੇਸ਼ 'ਚ ਕ੍ਰਿਕਟ ਗਤੀਵਿਧੀਆਂ ਵੀ ਠੱਪ ਹੋ ਗਈਆਂ ਹਨ। ਹੁਣ ਮੁੰਬਈ ਕ੍ਰਿਕਟ ਐਸੋਸੀਏਸ਼ਨ (ਐੱਮ. ਸੀ. ਏ.) ਨੇ ਸ਼ੁੱਕਰਵਾਰ (7 ਜਨਵਰੀ) ਨੂੰ 15 ਸਟਾਫ ਮੈਂਬਰਾਂ ਦੇ ਕੋਵਿਡ-19 ਪਾਜ਼ੇਟਿਵ ਪਾਏ ਜਾਣ ਦੇ ਬਾਅਦ ਤਿੰਨ ਦਿਨਾਂ ਲਈ ਆਪਣਾ ਦਫ਼ਤਰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਹ ਧਿਆਨ ਦੇਣਾ ਚਾਹੀਦਾ ਹੈ ਕਿ ਮਹਾਰਾਸ਼ਟਰ ਦੇਸ਼ 'ਚ ਸਭ  ਤੋਂ ਜ਼ਿਆਦਾ ਕੋਵਿਡ-19 ਪ੍ਰਭਾਵਿਤ ਸੂਬਿਆਂ 'ਚੋਂ ਇਕ ਹੈ।

ਇਹ ਵੀ ਪੜ੍ਹੋ : ਐਡੀਲੇਡ ਇੰਟਰਨੈਸ਼ਨਲ : ਐਸ਼ ਬਾਰਟੀ ਸੈਮੀਫ਼ਾਈਨਲ 'ਚ, ਨਡਾਲ ਵਾਕਓਵਰ ਤੋਂ ਅੱਗੇ ਵਧੇ

ਐੱਮ. ਸੀ. ਏ. ਦੇ ਇਕ ਸੂਤਰ ਨੇ ਕਿਹਾ, ਸਟਾਫ਼ ਦੇ ਮੈਂਬਰ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ ਜਿਸ ਦੇ ਬਾਅਦ ਅਸੀਂ ਅੱਜ ਤੋਂ ਤਿੰਨ ਦਿਨਾਂ ਲਈ ਦਫਤਰ ਬੰਦ ਕਰ ਦਿੱਤਾ ਗਿਆ ਹੈ। ਜਿਵੇਂ ਕਿ ਉੱਪਰ ਜ਼ਿਕਰ ਕੀਤਾ ਗਿਆ ਹੈ ਕਿ ਕੋਵਿਡ-19 ਵਾਇਰਸ ਨੇ ਇਕ ਵਾਰ ਫਿਰ ਭਾਰਤ ਦੀਆਂ ਘਰੇਲੂ ਖੇਡ ਪ੍ਰਤੀਯੋਗਿਤਾਵਾਂ ਨੂੰ ਪ੍ਰਭਾਵਿਤ ਕੀਤਾ ਹੈ। 

ਇਹ ਵੀ ਪੜ੍ਹੋ : T20 ਕ੍ਰਿਕਟ: ਹੁਣ ਹੌਲੀ ਓਵਰ ਗਤੀ ਲਈ ਗੇਂਦਬਾਜ਼ਾਂ ਦਾ ਹੋਵੇਗਾ ਨੁਕਸਾਨ, ICC ਨੇ ਸਖ਼ਤ ਕੀਤੇ ਨਿਯਮ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਦੇਸ਼ 'ਚ ਵਧਦੇ ਮਾਮਲਿਆਂ ਦਰਮਿਆਨ 2021-22 ਸੀਜ਼ਨ ਲਈ ਰਣਜੀ ਟਰਾਫ਼ੀ, ਕਰਨਲ ਸੀ. ਕੇ. ਨਾਇਡੂ ਟਰਾਫੀ ਤੇ ਸੀਨੀਅਰ ਮਹਿਲਾ ਟੀ-20 ਲੀਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਮਹੀਨੇ ਦੇ ਅੰਤ 'ਚ ਰਣਜੀ ਟਰਾਫੀ ਤੇ ਕਰਨਲ ਸੀ. ਕੇ. ਨਾਇਡੂ ਟਰਾਫ਼ੀ ਸ਼ੁਰੂ ਹੋਣ ਵਾਲੀ ਸੀ। ਦੂਜੇ ਪਾਸੇ ਸੀਨੀਅਰ ਮਹਿਲਾ ਟੀ-20 ਲੀਗ ਵੀ ਫ਼ਰਵਰੀ ਤੋਂ ਸ਼ੁਰੂ ਹੋਣ ਵਾਲੀ ਸੀ।

ਇਹ ਵੀ ਪੜ੍ਹੋ : ਚੀਨ 'ਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ ਖੇਡਾਂ ਦੇ ਖ਼ਿਲਾਫ਼ ਯੂਰਪ ਦੇ ਕਈ ਸ਼ਹਿਰਾਂ 'ਚ ਪ੍ਰਦਰਸ਼ਨ

ਇਨ੍ਹਾਂ ਸਾਰੀਆਂ ਪ੍ਰਤੀਯੋਗਿਤਾਵਾਂ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ। ਬੀ. ਸੀ. ਸੀ. ਆਈ. ਨੇ ਇਕ ਅਧਿਕਾਰਤ ਬਿਆਨ 'ਚ ਕਿਹਾ ਸੀ ਕਿ ਉਹ ਖਿਡਾਰੀਆਂ ਤੇ ਸਟਾਫ ਮੈਂਬਰਾਂ ਦੀ ਸਿਹਤ ਨੂੰ ਖ਼ਤਰੇ 'ਚ ਨਹੀਂ ਪਾਉਣਾ ਚਾਹੁੰਦਾ। ਇਸ ਲਈ ਇਹ ਸਖ਼ਤ ਫ਼ੈਸਲਾ ਕੀਤਾ ਗਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News