ਦੁਨੀਆ ਦੇ ਸਾਬਕਾ ਨੰਬਰ ਦੋ ਖਿਡਾਰੀ ਇਵਾਂਚੁਕ ਨਾਲ ਸਰੀਨ ਦਾ ਸਾਹਮਣਾ

Saturday, Jul 06, 2019 - 11:54 AM (IST)

ਦੁਨੀਆ ਦੇ ਸਾਬਕਾ ਨੰਬਰ ਦੋ ਖਿਡਾਰੀ ਇਵਾਂਚੁਕ ਨਾਲ ਸਰੀਨ ਦਾ ਸਾਹਮਣਾ

ਸਪੋਰਟ ਡੈਸਕ—  14ਵਰ੍ਹੇ ਦੇ ਗਰੈਂਡਮਾਸਟਰ ਨਿਹਾਲ ਸਰੀਨ ਲਿਓਨ ਮਾਸਟਰਸ 2019 ਸ਼ਤਰੰਜ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ 'ਚ ਦੁਨੀਆ ਦੇ ਸਾਬਕਾ ਦੂੱਜੇ ਨੰਬਰ ਦੇ ਖਿਡਾਰੀ ਉਕਰੇਨ ਦੇ ਵੈਸਿਲੀ ਇਵਾਂਚੁਕ ਨਾਲ ਖੇਡਣਗੇ। ਇਸ ਮੁਕਾਬਲੇ 'ਚ ਚਾਰ ਰੈਪਿਡ ਮੈਚ ਹੋਣਗੇ ਤੇ ਨਿਹਾਲ ਕਾਲੇ ਮੋਹਰਿਆਂ ਨਾਲ ਆਗਾਜ਼ ਕਰਣਗੇ। ਨਿਹਾਲ 2600 ਤੋਂ ਜ਼ਿਆਦਾ ਰੇਟਿੰਗ ਪਾਉਣ ਵਾਲੇ ਦੁਨੀਆ ਦੇ ਸਭ ਤੋਂ ਨੌਜਵਾਨ ਖਿਡਾਰੀ ਹਨ। PunjabKesariਉਨ੍ਹਾਂ ਨੇ ਮਈ 'ਚ ਕਾਪਾਬਲਾਂਕਾ ਮੈਮੋਰੀਅਲ ਟੂਰਨਾਮੈਂਟ ਜਿੱਤਿਆ ਸੀ। ਲਿਓਨ ਮਾਸਟਰਸ ਚਾਰ ਖਿਡਾਰੀਆਂ ਦਾ ਨਾਕਆਊਟ ਟੂਰਨਾਮੈਂਟ ਹੈ ਜੋ ਪੰਜ ਤੋਂ ਸੱਤ ਜੁਲਾਈ ਤੱਕ ਖੇਡਿਆ ਜਾਵੇਗਾ।


Related News