12 ਸਾਲਾ ਭਾਰਤ ਸੁਬਰਾਮਣੀਅਮ ਨੂੰ ਮਿਲਿਆ ਗ੍ਰੈਂਡਮਾਸਟਰ ਨਾਰਮ

02/27/2020 10:21:00 PM

ਮਾਸਕੋ (ਨਿਕਲੇਸ਼ ਜੈਨ)- ਰੂਸ ਵਿਚ ਚੱਲ ਰਹੇ ਐਰੋਫਲੋਟ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਦੇ ਰਾਊਂਡ 8 ਵੈਸੇ ਤਾਂ ਕੋਈ ਵੱਡੀ ਜਿੱਤ ਤਾਂ ਨਹੀਂ ਲਿਆਏ ਪਰ ਇਸ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਹੀ ਸਨਸਨੀ ਬਣ ਕੇ ਉਭਰੇ 12 ਸਾਲਾ ਭਰਤ ਸੁਬਰਾਮਣੀਅਮ ਨੇ ਰੂਸ ਦੇ ਗ੍ਰੈਂਡਮਾਸਟਰ ਅਲੈਗਜ਼ੈਂਡਰ ਰਿਆਜਨਤਸੇਵ ਨਾਲ ਡਰਾਅ ਖੇਡਦੇ ਹੋਏ ਇਕ ਰਾਊਂਡ ਪਹਿਲਾਂ ਹੀ ਆਪਣਾ ਗ੍ਰੈਂਡਮਾਸਟਰ ਨਾਰਮ ਹਾਸਲ ਕਰਨ ਦੀ ਪਾਤਰਤਾ ਹਾਸਲ ਕਰ ਲਈ।
ਆਖਰੀ ਰਾਊਂਡ ਵਿਚ ਰੂਸ ਦੇ ਹੀਤਜਰਬੇਕਾਰ ਗ੍ਰੈਂਡਮਾਸਟਰ ਮਰਸੀਮ ਚਿਗਏਵ ਨਾਲ ਮੁਕਾਬਲਾ ਹੁੰਦੇ ਹੀ ਉਸ ਨੂੰ ਰਸਮੀ ਤੌਰ 'ਤੇ ਨਾਰਮ ਮਿਲ ਜਾਵੇਗਾ। ਗ੍ਰੈਂਡਮਾਸਟਰ ਨਾਰਮ ਹਾਸਲ ਕਰਨ ਲਈ ਕਿਸੇ ਵੀ ਖਿਡਾਰੀ ਨੂੰ 2550 ਰੇਟਿੰਗ ਪੱਧਰ ਦਾ ਪ੍ਰਦਰਸ਼ਨ ਕਰਨਾ ਹੁੰਦਾ ਹੈ, ਜਦਕਿ ਭਾਰਤ ਨੇ ਹੁਣ ਤੱਕ 2670 ਦਾ ਪ੍ਰਦਰਸ਼ਨ ਕੀਤਾ ਹੈ। ਹੁਣ ਗ੍ਰੈਂਡਮਾਸਟਰ ਬਣਨ ਲਈ ਉਸ ਨੂੰ 2 ਨਾਰਮ ਹੋਰ ਹਾਸਲ ਕਰਨੇ ਹੋਣਗੇ, ਜਦਕਿ ਆਪਣੀ ਰੇਟਿੰਗ ਨੂੰ 2500 ਤੋਂ ਪਾਰ ਪਹੁੰਚਾਉਣਾ ਹੋਵੇਗਾ। ਫਿਲਹਾਲ ਉਸ ਦੀ ਰੇਟਿੰਗ 2430 ਅੰਕਾਂ 'ਤੇ ਪੁਹੰਚ ਗਈ ਹੈ। ਜੇਕਰ ਉਹ ਇਸੇ ਸਾਲ ਗ੍ਰੈਂਡਮਾਸਟਰ ਬਣਿਆ ਤਾਂ ਇਕ ਹੋਰ ਇਤਿਹਾਸ ਰਚੇਗਾ।
ਹੋਰ ਮੁਕਾਬਲਿਆਂ ਵਿਚ ਪਹਿਲੇ ਬੋਰਡ 'ਤੇ ਸਫੈਦ ਮੋਹਰਿਆਂ ਨਾਲ ਖੇਡ ਰਿਹਾ ਭਾਰਤ ਦਾ ਅਧਿਬਨ ਭਾਸਕਰਨ ਸਭ ਤੋਂ ਅੱਗੇ ਚੱਲ ਰਿਹਾ ਹੈ। ਅਜ਼ਰਬੈਜਾਨ ਦਾ ਮਾਮੇਦੋਵ ਰੌਫ ਤੋਂ ਅੱਧਾ ਅੰਕ ਹੀ ਹਾਸਲ ਕਰ ਸਕਿਆ, ਜਦਕਿ ਅਰਵਿੰਦ ਚਿਤਾਂਬਰਮ ਨੇ ਅਮੇਰਨੀਆ ਮੈਨੂਅਲ ਨਾਲ ਡਰਾਅ ਖੇਡਿਆ। ਆਖਰੀ ਰਾਊਂਡ ਦੇ ਪਹਿਲੇ 8 ਰਾਊਂਡ ਤੋਂ ਬਾਅਦ ਅਜ਼ਰਬੈਜਾਨ ਦੇ ਮਾਮੇਦੋਵ ਅਤੇ ਅਦਿਨ ਸਲੇਮਾਨਲੀ 6 ਅੰਕ ਬਣਾ ਕੇ ਸਭ ਤੋਂ ਅੱਗੇ ਚੱਲ ਰਹੇ ਹਨ, ਜਦਕਿ ਅਧਿਬਨ ਅਤੇ ਅਰਵਿੰਦ ਸਮੇਤ ਕੁਲ 8 ਖਿਡਾਰੀ 5.5 ਅੰਕਾਂ 'ਤੇ ਖੇਡ ਰਹੇ ਹਨ।


Gurdeep Singh

Content Editor

Related News