ਰੂਸ ਵੱਲੋਂ ਭਾਰਤ ਨੂੰ CSTO ’ਚ ਸ਼ਾਮਲ ਕਰਨ ’ਤੇ ਵਿਚਾਰ, ਚੀਨ ਦੀ ਚਿੰਤਾ ਵਧੀ

Friday, Feb 18, 2022 - 12:39 AM (IST)

ਰੂਸ ਵੱਲੋਂ ਭਾਰਤ ਨੂੰ CSTO ’ਚ ਸ਼ਾਮਲ ਕਰਨ ’ਤੇ ਵਿਚਾਰ, ਚੀਨ ਦੀ ਚਿੰਤਾ ਵਧੀ

ਚੀਨ ਹਰ ਪੱਖੋਂ  ਦੁਨੀਆ ਦੇ ਦੇਸ਼ਾਂ ’ਤੇ ਕਾਬਜ਼ ਹੋਣਾ ਚਾਹੁੰਦਾ ਹੈ ਅਤੇ ਵਿਸ਼ਵ ਸ਼ਕਤੀਆਂ ਇਸ ਸਮੇਂ ਚੀਨ ਨੂੰ ਉਸ ਦੀਆਂ ਸਾਰੀਆਂ ਹਰਕਤਾਂ ਦਾ ਜਵਾਬ ਦੇ ਰਹੀਆਂ  ਹਨ।  ਵਿਸ਼ਵ ਪੱਧਰੀ ਸ਼ਕਤੀਆਂ ਵੱਖ-ਵੱਖ ਸੰਗਠਨ ਬਣਾਉਣ ’ਚ ਇਕਜੁੱਟ ਹਨ, ਜਿੱਥੇ ਇਕ ਪਾਸੇ ਪੂਰੀ ਦੁਨੀਆ ਚੀਨ ਦੇ ਵਿਰੁੱਧ ਖੜ੍ਹੀ ਹੈ ਓਧਰ ਚੀਨ ਦਾ ਪੁਰਾਣਾ ਗੁਆਂਢੀ ਰੂਸ ਚੀਨ ਦਾ ਸਾਥ ਦੇ ਰਿਹਾ ਹੈ। ਜਿਸ ਤਰ੍ਹਾਂ ਚੀਨ ਐੱਸ. ਸੀ. ਓ. ਬਣਾ ਕੇ ਆਪਣੇ ਮੱਧ ਏਸ਼ੀਆ ਗੁਆਂਢੀਆਂ ਨੂੰ ਆਪਣੇ ਵੱਲ  ਰੱਖਣਾ ਚਾਹੁੰਦਾ ਹੈ ਉਸੇ ਤਰਜ ’ਤੇ ਰੂਸ ਨੇ ਵੀ ਸੀ. ਐੱਸ. ਟੀ. ਓ. ਭਾਵ ਕਲੈਕਟਿਵ ਸਕਿਓਰਿਟੀ ਟ੍ਰੀਟੀ ਆਰਗੇਨਾਈਜ਼ੇਸ਼ਨ ਨਾਂ ਦਾ ਇਕ ਸੰਗਠਨ ਬਣਾਇਆ ਹੈ ਜਿਸ ’ਚ ਰੂਸ ਦੇ ਇਲਾਵਾ ਉਸ ਦੇ ਮੱਧ ਏਸ਼ੀਆਈ ਗੁਆਂਢੀ ਦੇਸ਼ ਅਤੇ ਸਾਬਕਾ  ਯੂ. ਐੱਸ. ਐੱਸ.ਆਰ ਦਾ ਹਿੱਸਾ ਰਹੇ ਦੇਸ਼ ਸ਼ਾਮਲ ਹਨ। ਛੇ ਦੇਸ਼ਾਂ ਦਾ ਇਹ ਸੰਗਠਨ ਆਪਸ ’ਚ ਫੌਜੀ ਸਹਿਯੋਗ ਵੀ ਕਰਦਾ ਹੈ, 15 ਮਈ 1992 ਨੂੰ ਹੋਂਦ ’ਚ ਆਏ ਇਸ ਸੰਗਠਨ ’ਚ ਆਰਮੇਨੀਆ, ਬੇਲਾਰੂਸ, ਕਜ਼ਾਖਿਸਤਾਨ, ਰੂਸ, ਕਿਰਗਿਸਤਾਨ ਅਤੇ ਤਾਜਿਕਸਤਾਨ ਸ਼ਾਮਲ ਹਨ।  

ਭਾਰਤ ਇਨੀਂ ਦਿਨੀਂ ਅਮਰੀਕਾ ਦੇ ਵੱਧ ਨੇੜੇ ਹੈ, ਇਸ ਨੂੰ ਦੇਖਦੇ ਹੋਏ ਰੂਸ ਵੱਲੋਂ ਭਾਰਤ ਦੇ ਸੀ. ਐੱਸ. ਟੀ. ਓ. ’ਚ ਸ਼ਾਮਲ ਹੋਣ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ, ਸੀ. ਐੱਸ. ਟੀ. ਓ. ਅਤੇ ਨਾਟੋ ਦੋਵੇਂ ਹੀ ਧਿਰਾਂ ’ਚ ਇਕ ਬਰਾਬਰੀ ਇਹ ਹੈ ਕਿ ਦੋਵੇਂ ਹੀ ਧੜਿਆਂ ’ਚ ਹਥਿਆਰਬੰਦ ਬਲ ਜਾਂ ਸਹਿਯੋਗ ਦੋਵਾਂ ’ਚੋਂ ਕਿਸੇ ਵੀ ਇਕ ਆਧਾਰ ’ਤੇ ਮੈਂਬਰ ਬਣਿਆ ਜਾ ਸਕਦਾ ਹੈ।  ਰੂਸ ਨੇ  ਕਿਹਾ ਹੈ ਕਿ ਭਾਰਤ ਨੂੰ ਸੀ. ਐੱਸ. ਟੀ. ਓ. ਦਾ ਮੈਂਬਰ ਬਣਾਉਣ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰਾਂ ਦੀ ਰਾਏ ’ਚ ਜੇਕਰ ਭਾਰਤ ਇਸ ਸੰਗਠਨ ਦਾ ਮੈਂਬਰ ਬਣਦਾ ਹੈ ਤਾਂ ਉਸ ਦੀ ਪਕੜ ਮੱਧ ਏਸ਼ੀਆਈ ਦੇਸ਼ਾਂ ’ਤੇ ਮਜ਼ਬੂਤ ਹੈ। ਕਜ਼ਾਕਿਸਤਾਨ ’ਚ ਹੋਈ ਲੋਕਾਂ ਦੀ ਬਗਾਵਤ ਨੂੰ  ਦਬਾਉਣ ਲਈ ਜਿਸ ਤੇਜ਼ੀ ਨਾਲ ਰੂਸ ਨੇ ਆਪਣੇ ਫੌਜੀਆਂ ਨੂੰ ਉੱਥੇ ਭੇਜਿਆ ਉਸ ਦੇ ਬਾਅਦ ਰੂਸ ਫੌਜੀ ਤੇਜ਼ੀ ਨਾਲ ਕਜ਼ਾਖਿਸਤਾਨ ਗਏ, ਬਗਾਵਤ ਸ਼ਾਂਤ ਕਰ ਕੇ ਉਹ ਵਾਪਸ ਸ਼ਾਂਤੀ ਦੇ ਨਾਲ ਉੱਥੋਂ ਨਿਕਲ ਗਏ ਅਤੇ ਚੀਨ ਨੂੰ ਇਸ ਗੱਲ ਦੀ ਭਿਣਕ ਵੀ ਨਹੀਂ ਲੱਗੀ। ਦੁਨੀਆ ਨੇ  ਦੇਖਿਆ।ਹਾਲਾਂਕਿ ਚੀਨ ਨੇ ਸ਼ਾਂਗਹਾਈ ਸਹਿਯੋਗ ਸੰਗਠਨ ਦੇ ਰਾਹੀਂ ਮੱਧ ਏਸ਼ੀਆ ’ਚ ਆਪਣੀ ਪਕੜ ਬਣਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਸੱਚਾਈ ਇਹ ਹੈ ਕਿ ਰੂਸ ਦੀ ਪਕੜ ਅਜੇ ਵੀ ਮੱਧ ਏਸ਼ੀਆ ’ਚ ਬਹੁਤ ਮਜ਼ਬੂਤ ਹੈ ਅਤੇ ਚੀਨ ਅਜੇ ਰੂਸ ਦੇ ਪੱਧਰ ਤੱਕ ਨਹੀਂ ਪਹੁੰਚ ਸਕਦਾ। ਐੱਸ.ਸੀ.ਓ.’ਚ ਜਿੰਨੇ ਵੀ ਮੱਧ ਏਸ਼ੀਆਈ ਦੇਸ਼ ਚੀਨ ਦੇ ਨਾਲ ਖੜ੍ਹੇ ਹਨ ਉਹ ਸਿਰਫ ਚੀਨ ਤੋਂ ਆਰਥਿਕ ਸਹਿਯੋਗ ਤੱਕ ਹੀ ਸੀਮਤ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਮੱਧ ਏਸ਼ੀਆ ਦੋਵੇਂ ਮਹਾ ਸ਼ਕਤੀਆਂ ਰੂਸ ਅਤੇ ਚੀਨ ਲਈ ਕਿੰਨੀਆਂ ਮਹੱਤਵਪੂਰਨ ਹਨ। ਰੂਸ ਆਰਥਿਕ ਤੌਰ ’ਤੇ ਕਮਜ਼ੋਰ ਹੀ ਸਹੀ ਪਰ ਬਾਹੂਬਲ ’ਚ ਚੀਨ ’ਤੇ ਭਾਰੀ ਪਵੇਗਾ।

ਓਧਰ ਚੀਨ ਇਸ ਇਲਾਕੇ ’ਚ ਰੂਸ ਨੂੰ ਪਛਾੜਣ ਦੇ ਲਈ ਆਪਣੇ ਧਨ-ਬਲ ਦੀ ਵਰਤੋਂ ਕਰ ਰਿਹਾ ਹੈ ਪਰ ਚੀਨ ਜਿਸ ਤਰ੍ਹਾਂ ਆਪਣੇ ਗੁਆਂਢੀਆਂ ਦੀ ਜ਼ਮੀਨ ਹਥਿਆਉਣ ’ਚ ਅਪਰਿਪੱਖਤਾ ਦਿਖਾਉਂਦਾ ਹੈ ਉਸ ਨਾਲ ਉਸ ਦਾ ਅਕਸ ਖਰਾਬ ਹੋਇਆ ਹੈ ਜਿਸ ਦੇ ਕਾਰਨ ਮੱਧ ਏਸ਼ੀਆਈ ਦੇਸ਼ ਚੀਨ ਦੀ ਥਾਂ ਰੂਸ ’ਤੇ  ਵੱਧ ਭਰੋਸਾ ਕਰ ਰਹੇ ਹਨ।  ਸੀ. ਐੱਸ. ਟੀ. ਓ. ’ਚ ਸ਼ਾਮਲ ਹੋਣ ਦੀ ਗੱਲ ’ਤੇ ਭਾਰਤ ਵੱਲੋਂ ਕੋਈ ਵੀ ਅਧਿਕਾਰਤ ਬਿਆਨ ਨਹੀਂ ਆਇਆ ਹੈ, ਭਾਰਤ ਇਸ ਸਮੇਂ ਪੱਛਮੀ ਸ਼ਕਤੀਆਂ ਦੇ ਵੱਧ ਨੇੜੇ ਖੜ੍ਹਾ ਦਿੱਸ ਰਿਹਾ ਹੈ ਕਿਉਂਕਿ ਰੂਸ ਚੀਨ ਦੇ ਨਾਲ ਇਕ ਵੱਖਰਾ ਹੀ ਗਠਜੋੜ ਬਣਾਉਂਦਾ ਦਿੱਸ ਰਿਹਾ ਹੈ। ਰੂਸ ਦੇ ਲਈ ਇਸ ਸਮੇਂ ਅਮਰੀਕਾ, ਨਾਟੋ ਅਤੇ ਪੱਛਮੀ ਦੇਸ਼ ਇਕ ਦੂਜੇ  ਪਾਲੇ ’ਚ ਖੜ੍ਹ ਦਿੱਸ ਰਹੇ ਹਨ। ਇਸ ਲਈ ਰੂਸ ਚੀਨ ਦੇ ਵੱਧ ਨੇੜੇ ਹੈ, ਓਧਰ ਭਾਰਤ ਜੇਕਰ ਰੂਸ ਦੇ ਨੇੜੇ ਜਾਂਦਾ ਹੈ ਤਾਂ ਉਸ ਨੂੰ ਚੀਨ ਨੂੰ ਝੱਲਣਾ ਹੋਵੇਗਾ ਜੋ ਭਾਰਤ ਕਰਨਾ ਨਹੀਂ ਚਾਹੁੰਦਾ। ਓਧਰ  ਅਮਰੀਕਾ, ਨਾਟੋ ਅਤੇ ਪੱਛਮੀ ਸ਼ਕਤੀਆਂ ਵੀ  ਨਹੀਂ ਚਾਹੁੰਦੀਆਂ ਕਿ ਏਸ਼ੀਆ ’ਚ ਚੀਨ ਦਾ  ਮਜ਼ਬੂਤੀ ਨਾਲ ਪ੍ਰਤੀਰੋਧ ਕਰਨ ਵਾਲਾ ਭਾਰਤ ਕਿਸੇ ਵੀ ਲਿਹਾਜ਼ ਤੋਂ ਉਸ ਦੇ ਖੇਮੇ ਤੋਂ ਦੂਰ ਜਾਵੇ।

ਰੂਸ ਅਤੇ ਚੀਨ ਦਰਮਿਆਨ ਮੱਧ ਏਸ਼ੀਆ ’ਤੇ ਆਪਣੀ ਸਰਦਾਰੀ ਨੂੰ ਲੈ ਕੇ ਮੁਕਾਬਲੇਬਾਜ਼ੀ ’ਚ ਜ਼ਰੂਰ ਹੈ ਪਰ ਦੋਵੇਂ ਦੇਸ਼ ਇਸ ਸਮੇਂ ਅਮਰੀਕਾ ਅਤੇ ਪੱਛਮੀ ਸ਼ਕਤੀਆਂ ਨੂੰ ਆਪਣਾ ਸੰਗਠਿਤ ਦੁਸ਼ਮਣ ਮੰਨਦੇ ਹਨ। ਇਸ ਲਈ ਅੰਦਰੂਨੀ ਮਤਭੇਦ ਭੁਲਾ ਕੇ ਇਕੱਠੇ ਖੜ੍ਹੇ ਹਨ ਪਰ  ਇਹ ਗਠਜੋੜ ਚੀਨ ਦੀ ਚਾਲਬਾਜ਼ੀ ਦੇ ਸਾਹਮਣੇ ਵੱਧ ਦਿਨਾਂ ਤੱਕ ਨਹੀਂ ਚੱਲੇਗਾ।  ਚੀਨ ਅਤੇ ਰੂਸ ਦੇ ਦਰਮਿਆਨ ਤਸੇਨਬਾਓ ਟਾਪੂ ਨੂੰ ਲੈ ਕੇ ਮਾਰਚ 1969 ’ਚ  ਵਿਵਾਦ ਹੋਇਆ ਸੀ, ਇਕ ਕਿਲੋਮੀਟਰ ਤੋਂ ਵੀ ਘੱਟ ਖੇਤਰਫਲ ਦੇ ਛੋਟੇ ਜਿਹੇ ਟਾਪੂ ਨੂੰ ਲੈ ਕੇ ਜੋ ਹੇਲਾਂਗਚਯਾਂਗ ਸੂਬੇ ਅਤੇ ਰੂਸ ਦੇ ਦਰਮਿਆਨ ਯੁਸੁਰੀ  ਨਦੀ ਦੇ ਦਰਮਿਆਨ ਵਸਿਆ ਹੈ, ਵਿਵਾਦ ਹੋਇਆ ਸੀ, ਇਸ ਦੇ ਬਾਅਦ ਕੁਝ ਸਾਲ ਪਹਿਲਾਂ ਕੁਝ ਚੀਨੀ ਸੈਲਾਨੀਆਂ ਨੇ ਜਦੋਂ ਰੂਸ ਦੇ ਪੂਰਬ ਉੱਤਰ ਸ਼ਹਿਰ ਵਲਾਦੀਵੋਸਤੋਕ ਦੀ ਯਾਤਰਾ ਕੀਤੀ ਉਦੋਂ ਉਸ ਨੂੰ ਚੀਨ ਦਾ ਹਿੱਸਾ ਦੱਸਣ ਲੱਗੇ, ਚੀਨ ਦੇ ਸੋਸ਼ਲ ਮੀਡੀਆ ਸੀਨਾ ਵੀਬੋਏ ਰੇਨਰੇਨ, ਵੀ ਚੈਟ ਸਮੇਤ ਕੁਝ ਹੋਰ ਵੈੱਬ ਸਾਈਟਾਂ ’ਤੇ ਇਹ ਮੁੱਦਾ ਗਰਮਾਇਆ ਸੀ। ਚੀਨ ਨੇ ਇਸ ਨੂੰ ਯੂਆਨ ਰਾਜਵੰਸ਼ (1271.1368)’ਚ ਚੀਨ ਦਾ ਹਿੱਸਾ ਦੱਸਿਆ ਸੀ ਅਤੇ ਇਸ ਨੂੰ ਇਸ ਦੇ ਚੀਨੀ ਨਾਂ ਯੋਂਗਮਿੰਗਛੰਗ ਅਤੇ ਹਾਈਸ਼ੇਨਵਾਈ ਨਾਲ ਸੰਬੋਧਿਤ ਕੀਤਾ ਸੀ ਜਿਸ ਨੂੰ ਲੈ ਕੇ ਰੂਸ ਚੀਨ ਤੋਂ ਖਾਸਾ ਨਾਰਾਜ਼ ਹੋਇਆ ਸੀ। ਓਧਰ ਜੇਕਰ ਸੀ.ਐੱਸ.ਟੀ.ਓ. ਦੀ ਗੱਲ ਕਰੀਏ ਤਾਂ ਇਸ ’ਚ ਅਜੇ ਤੱਕ ਸਾਰੇ ਦੇਸ਼ ਰੂਸ ਦੇ ਪ੍ਰਭਾਵ ਵਾਲੇ ਹਨ ਜੋ ਪਹਿਲੇ ਯੂ.ਐੱਸ.ਐੱਸ.ਆਰ ਦਾ ਹਿੱਸਾ ਸੀ, ਭਾਰਤ ਪਹਿਲਾ ਬਾਹਰੀ ਦੇਸ਼ ਹੈ ਜਿਸ ਨੂੰ ਇਸ ਸਮੂਹ ’ਚ ਸ਼ਾਮਲ ਕਰਨ ’ਤੇ ਗੱਲ ਹੋ ਰਹੀ ਹੈ, ਅਜਿਹੇ ’ਚ ਅਮਰੀਕਾ ਦੀ ਪ੍ਰੇਸ਼ਾਨੀ ’ਤੇ ਜ਼ੋਰ ਪੈਣਾ ਸੁਭਾਵਕ ਹੈ ਪਰ ਭਾਰਤ ਕਦੀ ਵੀ ਉਸ ਦੇਸ਼ ਦੇ ਖੇਮੇ ’ਚ ਨਹੀਂ ਜਾਣਾ ਚਾਹੇਗਾ ਜੋ ਦੇਸ਼ ਚੀਨ ਦੇ ਨੇੜੇ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਆਉਣ ਵਾਲੇ ਦਿਨਾਂ ’ਚ ਸੀ.ਐੱਸ.ਟੀ.ਓ. ਨੂੰ ਲੈ ਕੇ ਵਿਸ਼ਵ ਪੱਧਰੀ ਸਿਆਸਤ ਕਿਵੇਂ ਪਾਸਾ ਬਦਲਦੀ ਹੈ।


author

Karan Kumar

Content Editor

Related News