ਵਿਜੀਲੈਂਸ ਟੀਮ ਵੱਲੋਂ RC ਕਲਰਕ ਤੇ ਵਸੀਕਾ ਨਵੀਸ 37 ਹਜ਼ਾਰ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫਤਾਰ

Thursday, Aug 07, 2025 - 05:58 PM (IST)

ਵਿਜੀਲੈਂਸ ਟੀਮ ਵੱਲੋਂ RC ਕਲਰਕ ਤੇ ਵਸੀਕਾ ਨਵੀਸ 37 ਹਜ਼ਾਰ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫਤਾਰ

ਤਰਨਤਾਰਨ (ਰਮਨ, ਰਾਜੂ)-ਵਿਜੀਲੈਂਸ ਵਿਭਾਗ ਤਰਨਤਾਰਨ ਦੀ ਸ਼ਾਖਾ ਵੱਲੋਂ ਇਕ ਕਿਸਾਨ ਪਾਸੋਂ ਘਰੇਲੂ ਜ਼ਮੀਨ ਦੀ ਰਜਿਸਟਰੀ ਕਰਾਉਣ ਬਦਲੇ 37000 ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਵਿਚ ਇਕ ਰਜਿਸਟਰੀ ਕਲਰਕ ਅਤੇ ਇਕ ਵਸੀਕਾ ਨਵੀਸ ਸ਼ਾਮਲ ਹੈ। ਵਿਜੀਲੈਂਸ ਵਿਭਾਗ ਵੱਲੋਂ ਪਰਚਾ ਦਰਜ ਕਰਦੇ ਹੋਏ ਦੋਵਾਂ ਮੁਲਜ਼ਮਾਂ ਨੂੰ ਵੀਰਵਾਰ ਸਵੇਰੇ ਮਾਨਯੋਗ ਅਦਾਲਤ ਤਰਨਤਾਰਨ ਵਿਖੇ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ-ਜਾਅਲੀ ਦਸਤਾਵੇਜ਼ਾਂ 'ਤੇ ਪੰਜਾਬ ਪੁਲਸ 'ਚ ਭਰਤੀ ਹੋਇਆ ASI, ਰਿਟਾਇਰਡ ਹੋਣ ਮਗਰੋਂ ਵੱਡੇ ਖੁਲਾਸੇ

ਵਿਜੀਲੈਂਸ ਵਿਭਾਗ ਦੀ ਸ਼ਾਖਾ ਤਰਨਤਾਰਨ ਦੇ ਡੀ.ਐੱਸ.ਪੀ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਡੀ.ਜੀ.ਪੀ ਪੰਜਾਬ ਵਿਜੀਲੈਂਸ ਅਤੇ ਐੱਸ.ਐੱਸ.ਪੀ ਅੰਮ੍ਰਿਤਸਰ ਲਖਬੀਰ ਸਿੰਘ ਵੱਲੋਂ ਮਿਲੇ ਹੁਕਮਾਂ ਤਹਿਤ ਭ੍ਰਿਸ਼ਟਾਚਾਰ ਖਿਲਾਫ ਨੱਥ ਪਾਉਣ ਲਈ ਵਿਜੀਲੈਂਸ ਵਿਭਾਗ ਵੱਲੋਂ ਪੂਰੀ ਕਾਰਵਾਈ ਸਖਤੀ ਨਾਲ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ-ਰੇਲ ਮੰਤਰਾਲੇ ਵੱਲੋਂ ਯਾਤਰੀਆਂ ਲਈ ਵੱਡਾ ਤੋਹਫ਼ਾ, 10 ਅਗਸਤ ਤੋਂ ਸ਼ੁਰੂ ਹੋਵੇਗੀ ਇਹ ਟਰੇਨ

ਡੀ.ਐੱਸ.ਪੀ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਭਿੱਖੀਵਿੰਡ ਦੇ ਨਿਵਾਸੀ ਕਿਸਾਨ ਗੁਰਭੇਜ ਸਿੰਘ ਪੁੱਤਰ ਬਲਵਿੰਦਰ ਸਿੰਘ ਵੱਲੋਂ ਵਿਜੀਲੈਂਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਦੀ 2 ਕਨਾਲ 2 ਮਰਲੇ ਘਰੇਲੂ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਤਹਿਸੀਲ ਕੰਪਲੈਕਸ ਵਿਚ ਮੌਜੂਦ ਆਰ.ਸੀ ਕਲਰਕ ਵੱਲੋਂ ਪਾਸ ਨਹੀਂ ਕੀਤੀ ਜਾ ਰਹੀ। ਜਿਸ ਦੇ ਬਦਲੇ ਭਿੱਖੀਵਿੰਡ ਤਹਿਸੀਲ ਵਿਚ ਮੌਜੂਦ ਵਸੀਕਾ ਨਵੀਸ ਮਲਕੀਅਤ ਸਿੰਘ ਵੱਲੋਂ ਇਸ ਕੰਮ ਨੂੰ ਅਮਲੀਜਾਮਾ ਪਹਿਨਾਉਣ ਲਈ 32 ਹਜ਼ਾਰ ਰੁਪਏ ਦੀ ਰਿਸ਼ਵਤ ਆਰ.ਸੀ ਕਲਰਕ ਨੂੰ ਦੇਣ ਲਈ ਮੰਗੀ ਗਈ।

ਇਹ ਵੀ ਪੜ੍ਹੋ- ਹੁਣ ਨਹੀਂ ਬਖ਼ਸ਼ਦੀ ਪੰਜਾਬ ਪੁਲਸ, ਖੜ੍ਹੇ ਵਾਹਨਾਂ ਦੇ ਕੱਟ'ਤੇ ‘ਈ ਚਲਾਨ’

ਬੀਤੇ ਕਰੀਬ 2 ਮਹੀਨੇ ਤੋਂ ਤਹਿਸੀਲ ਦਫਤਰ ਦੇ ਚੱਕਰ ਕੱਢ ਰਹੇ ਸ਼ਿਕਾਇਤ ਕਰਤਾ ਗੁਰਭੇਜ ਸਿੰਘ ਵੱਲੋਂ ਇਹ ਸਾਰਾ ਮਾਮਲਾ ਵਿਜਲੈਂਸ ਦੇ ਧਿਆਨ ਵਿਚ ਲਿਆਂਦਾ ਗਿਆ। ਡੀ.ਐੱਸ.ਪੀ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਵਿਜੀਲੈਂਸ ਵੱਲੋਂ ਟਰੈਪ ਲਗਾਉਂਦੇ ਹੋਏ ਤਹਿਸੀਲ ਕੰਪਲੈਕਸ ਵਿਚ ਵਸੀਕਾ ਨਵੀਸ ਮਲਕੀਅਤ ਸਿੰਘ ਨੂੰ 32 ਹਜ਼ਾਰ ਰੁਪਏ ਦੀ ਰਿਸ਼ਵਤ, ਜਿਸ ਵਿਚ ਸਾਰੇ ਨੋਟ 500 ਰੁਪਏ ਵਾਲੇ ਸਨ, ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ, ਜਾਣੋ ਆਉਣ ਵਾਲੇ 4 ਦਿਨਾਂ ਦਾ ਹਾਲ

ਉਨ੍ਹਾਂ ਦੱਸਿਆ ਕਿ ਵਸੀਕਾ ਨਵੀਸ ਵੱਲੋਂ ਇਸ ਰਿਸ਼ਵਤ ਦੀ ਰਕਮ ਵਸੂਲਣ ਦੇ ਬਾਵਜੂਦ 5 ਹਜ਼ਾਰ ਰੁਪਏ ਹੋਰ ਅੰਦਰ ਤਹਿਸੀਲ ਵਿਚ ਦੇਣ ਲਈ ਵਸੂਲ ਕੀਤੇ ਗਏ। ਮਲਕੀਅਤ ਸਿੰਘ ਨੇ ਵਿਜੀਲੈਂਸ ਟੀਮ ਦੀ ਮੌਜੂਦਗੀ ਅਤੇ ਆਰ.ਸੀ ਕਲਰਕ ਸਵਿੰਦਰ ਸਿੰਘ ਦੇ ਸਾਹਮਣੇ ਕਬੂਲ ਕੀਤੀ ਹੈ ਕਿ ਇਹ ਰਕਮ ਸਵਿੰਦਰ ਸਿੰਘ ਵੱਲੋਂ ਮੰਗੀ ਗਈ ਸੀ। ਡੀ.ਐੱਸ.ਪੀ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਦੇ ਹੋਏ ਉਨ੍ਹਾਂ ਪਾਸੋਂ ਕੁੱਲ 37 ਹਜ਼ਾਰ ਦੀ ਰਕਮ ਬਰਾਮਦ ਕਰ ਲਈ ਗਈ ਹੈ। ਇਸ ਸਬੰਧੀ ਮਾਮਲਾ ਦਰਜ ਕਰਦੇ ਹੋਏ ਦੋਵਾਂ ਮੁਲਜ਼ਮਾਂ ਨੂੰ ਵੀਰਵਾਰ ਸਵੇਰੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

Shivani Bassan

Content Editor

Related News