ਆਜ਼ਾਦੀ ਦਿਹਾੜਾ : ਇਕੱਲਾ ਭਾਰਤ ਹੀ ਨਹੀਂ, ਸਗੋਂ 15 ਅਗਸਤ ਨੂੰ ਇਹ ਦੇਸ਼ ਵੀ ਹੋਏ ਸਨ ਆਜ਼ਾਦ
Sunday, Aug 14, 2022 - 02:45 PM (IST)
ਨਵੀਂ ਦਿੱਲੀ- 15 ਅਗਸਤ ਦੀ ਤਾਰੀਖ਼ ਭਾਰਤ ਲਈ ਇਕ ਵੱਡਾ ਰਾਸ਼ਟਰੀ ਤਿਉਹਾਰ ਹੈ। ਇਤਿਹਾਸ ਦੇ ਪੰਨਿਆਂ 'ਚ 15 ਅਗਸਤ ਦੇਸ਼ ਦੀ ਸਭ ਤੋਂ ਵੱਡੀ ਜਿੱਤ, ਉਪਲੱਬਧੀ ਦੇ ਤੌਰ 'ਤੇ ਸ਼ਾਮਲ ਹੈ। ਇਸ ਦਿਨ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ ਸੀ ਅਤੇ ਭਾਰਤ ਸੁਤੰਤਰ ਹੋ ਗਿਆ ਸੀ। ਦਰਅਸਲ ਇਸ ਤੋਂ ਪਹਿਲਾਂ ਰਾਜਾ-ਮਹਾਰਾਜਿਆਂ ਦੇ ਦੌਰ 'ਚ ਈਸਟ ਇੰਡੀਆ ਕੰਪਨੀ ਭਾਰਤ 'ਚ ਆਈ, ਜਿਸ ਨੇ ਇਥੇ ਆਪਣੀ ਥਾਂ ਅਤੇ ਹੁਕੂਮਤ ਬਣਾ ਲਈ। ਉਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਦਾ ਰਾਜ ਭਾਰਤ 'ਚ ਚੱਲਣ ਲੱਗਾ। ਆਪਣੇ ਹੀ ਦੇਸ਼ 'ਚ ਭਾਰਤੀ ਗੁਲਾਮ ਬਣ ਕੇ ਰਹਿ ਗਏ, ਜੋ ਬ੍ਰਿਟਿਸ਼ ਹੁਕੂਮਤ ਦੇ ਆਦੇਸ਼ਾਂ ਦਾ ਪਾਲਨ ਕਰਨ ਲਈ ਮਜ਼ਬੂਰ ਸਨ। ਹਾਲਾਂਕਿ ਸੁਤੰਤਰਤਾ ਦੀ ਮੰਗ ਨੂੰ ਲੈ ਕੇ ਕਈ ਸੁਤੰਤਰਤਾ ਸੈਨਾਨੀਆਂ ਨੇ ਆਵਾਜ਼ ਚੁੱਕੀ ਅਤੇ ਅੰਤ 'ਚ 15 ਅਗਸਤ 1947 ਨੂੰ ਹਿੰਦੁਸਤਾਨ ਇਕ ਸੁਤੰਤਰ ਰਾਸ਼ਟਰ ਬਣ ਗਿਆ। ਇਸ ਦਿਨ ਨੂੰ ਹਰ ਸਾਲ ਸੁਤੰਤਰਤਾ ਦਿਵਸ ਦਾ ਜਸ਼ਨ ਮਨਾਉਂਦੇ ਹਨ। ਇਸ ਦੀ ਵਜ੍ਹਾ ਨਾਲ ਹੀ 15 ਅਗਸਤ ਦੇ ਦਿਨ ਭਾਰਤ ਤੋਂ ਇਲਾਵਾ ਕੁਝ ਹੋਰ ਦੇਸ਼ ਵੀ ਆਜ਼ਾਦ ਹੋਏ ਸਨ। ਆਓ ਜਾਣਦੇ ਹਾਂ 15 ਅਗਸਤ ਦੇ ਇਤਿਹਾਸ ਬਾਰੇ, ਭਾਰਤ ਸਮੇਤ ਕਿਹੜੇ ਦੇਸ਼ਾਂ 'ਚ 15 ਅਗਸਤ ਦੇ ਦਿਨ ਮਨਾਇਆ ਜਾਂਦਾ ਹੈ ਸੁਤੰਤਰਤਾ ਦਿਵਸ।
ਬਹਰੀਨ
ਭਾਰਤ ਦੀ ਤਰ੍ਹਾਂ ਬਹਰੀਨ ਵੀ ਬ੍ਰਿਟੇਨ ਦੀ ਗੁਲਾਮੀ ਦੀਆਂ ਜੰਜ਼ੀਰਾਂ 'ਚ ਕੈਦ ਸੀ। ਬਾਅਦ 'ਚ ਬ੍ਰਿਟਿਸ਼ ਫੌਜ ਨੇ 1960 ਦੇ ਦਹਾਕੇ ਤੋਂ ਬਹਰੀਨ ਨੂੰ ਛੱਡਣਾ ਸ਼ੁਰੂ ਕਰ ਦਿੱਤਾ। ਬਹਰੀਨ ਅਤੇ ਬ੍ਰਿਟੇਨ ਦੇ ਵਿਚਾਲੇ 1971 'ਚ ਟ੍ਰੀਟੀ ਹੋਈ ਜਿਸ ਦੇ ਬਾਅਦ ਬਹਰੀਨ ਬ੍ਰਿਟਿਸ਼ ਹੁਕੂਮਤ ਤੋਂ ਆਜ਼ਾਦ ਹੋ ਗਿਆ। ਜਿਸ ਦਿਨ ਦੋਵਾਂ ਦੇਸ਼ਾਂ ਦੇ ਵਿਚਾਲੇ ਸਮਝੌਤਾ ਹੋਇਆ ਸੀ ਉਸ ਦਿਨ ਦੀ ਤਾਰੀਖ ਵੀ 15 ਅਗਸਤ ਸੀ। ਇਸ ਲਈ 15 ਅਗਸਤ 1971 ਬਹਰੀਨ ਦੀ ਆਜ਼ਾਦੀ ਦਾ ਦਿਨ ਹੈ। ਹਾਲਾਂਕਿ ਬਹਰੀਨ ਦੇ ਸ਼ਾਸਕ ਇਸਾ ਬਿਨ ਸਲਮਾਨ ਅਲ ਖਲੀਫੀ ਨੇ 16 ਦਸੰਬਰ ਨੂੰ ਬਹਰੀਨ ਦੀ ਗੱਦੀ ਹਾਸਲ ਕੀਤੀ ਸੀ। ਇਸ ਦਿਨ ਬਹਰੀਨ ਆਪਣੀ ਰਾਸ਼ਟਰੀ ਛੁੱਟੀ 16 ਦਸੰਬਰ ਨੂੰ ਮਨਾਉਂਦੀ ਹੈ।
ਕਾਂਗੋ
ਅਫਰੀਕੀ ਦੇਸ਼ ਕਾਂਗੋ ਫਰਾਂਸ ਨੇ 1880 'ਚ ਕਬਜ਼ਾ ਕਰ ਲਿਆ ਸੀ। ਕਈ ਸਾਲ ਗੁਲਾਮੀ ਦੀਆਂ ਜੰਜ਼ੀਰਾਂ 'ਚ ਕੈਦ ਕਾਂਗੋ 15 ਅਗਸਤ 1960 ਨੂੰ ਫਰਾਂਸ ਤੋਂ ਆਜ਼ਾਦ ਹੋ ਗਿਆ ਸੀ। ਆਜ਼ਾਦੀ ਦੇ ਬਾਅਦ ਕਾਂਗੋ, ਰਿਪਬਲਿਕ ਆਫ ਕਾਂਗੋ ਬਣ ਗਿਆ। ਇਹ ਦੇਸ਼ ਵੀ 15 ਅਗਸਤ ਨੂੰ ਆਪਣਾ ਸੁਤੰਤਰਤਾ ਦਿਵਸ ਮਨਾਉਂਦਾ ਹੈ।
ਲਿਕਟੇਂਸਟੀਨ
ਆਸਟ੍ਰੇਲੀਆ ਅਤੇ ਸਵਿਟਜ਼ਰਲੈਂਡ ਦੇ ਵਿਚਾਲੇ ਲਿਕਟੇਂਸਟੀਨ ਨਾਂ ਦਾ ਇਕ ਦੇਸ਼ ਵਸਿਆ ਹੈ, ਜੋ 1866 ਨੂੰ ਲਿਕਟੇਂਸਟੀਨ ਜਰਮਨੀ ਤੋਂ ਆਜ਼ਾਦ ਹੋ ਗਿਆ। ਬਾਅਦ 'ਚ 1940 ਤੋਂ ਲਿਕਟੇਂਸਟੀਨ ਨੇ 15 ਅਗਸਤ ਨੂੰ ਆਪਣਾ ਸੁਤੰਤਰਤਾ ਦਿਵਸ ਮਨਾਉਣ ਦੀ ਘੋਸ਼ਣਾ ਕੀਤੀ ਅਤੇ ਅਧਿਕਾਰਿਕ ਰਾਸ਼ਟਰੀ ਛੁੱਟੀ ਦਾ ਐਲਾਨ ਕੀਤਾ।
ਦੱਖਣੀ ਕੋਰੀਆ
1945 ਤੋਂ ਪਹਿਲਾਂ ਦੱਖਣੀ ਕੋਰੀਆ 'ਤੇ ਜਾਪਾਨ ਦਾ ਕਬਜ਼ਾ ਸੀ। ਪਰ ਸੰਯੁਕਤ ਰਾਸ਼ਟਰ ਅਮਰੀਕਾ ਅਤੇ ਸੇਵੀਅਤ ਫੋਰਸੇਜ਼ ਨੇ ਦੱਖਣੀ ਕੋਰੀਆ ਨੂੰ ਜਾਪਾਨ ਦੀ ਗੁਲਾਮੀ ਤੋਂ ਆਜ਼ਾਦ ਕਰਵਾਇਆ। 15 ਅਗਸਤ ਨੂੰ ਦੱਖਣੀ ਕੋਰੀਆ ਸੁਤੰਤਰ ਹੋਇਆ ਸੀ। ਸਾਊਥ ਕੋਰੀਆ ਦੇ ਲੋਕ ਆਪਣੇ ਸੁਤੰਤਰਤਾ ਦਿਵਸ ਨੂੰ ਰਾਸ਼ਟਰੀ ਛੁੱਟੀ ਦੇ ਤੌਰ 'ਤੇ ਮਨਾਉਂਦੇ ਹਾਂ।
ਉੱਤਰੀ ਕੋਰੀਆ
ਦੱਖਣੀ ਕੋਰੀਆ ਦੀ ਤਰ੍ਹਾਂ ਹੀ ਉੱਤਰ ਕੋਰੀਆ ਵੀ 15 ਅਗਸਤ 1945 ਨੂੰ ਆਜ਼ਾਦ ਹੋਇਆ ਸੀ। ਇਹ ਦੇਸ਼ ਵੀ ਜਾਪਾਨ ਦੇ ਅਧੀਨ ਸੀ। ਆਜ਼ਾਦੀ ਦੇ ਬਾਅਦ ਤੋਂ ਨਾਰਥ ਕੋਰੀਆ ਨੇ 15 ਅਗਸਤ ਨੂੰ ਨੈਸ਼ਨਲ ਹਾਲੀਡੇ ਦੇ ਤੌਰ 'ਤੇ ਮਨਾਉਣ ਦੀ ਘੋਸ਼ਣਾ ਕੀਤੀ। ਇਸ ਦਿਨ ਛੁੱਟੀ ਹੋਣ ਕਾਰਨ ਲੋਕ ਵਿਆਹ ਕਰਦੇ ਹਨ। ਨਾਰਥ ਕੋਰੀਆ 'ਚ 15 ਅਗਸਤ ਨੂੰ ਦਿਨ ਛੁੱਟੀ ਅਤੇ ਵਿਆਹ ਦੇ ਦਿਨ ਦੇ ਤੌਰ 'ਤੇ ਮਨਾਉਣ ਦੀ ਪਰੰਪਰਾ ਬਣ ਚੁੱਕੀ ਹੈ।