ਇਮਰਾਨ-ਸ਼ਾਹਬਾਜ਼ ਦੀ ਨੂਰਾਕੁਸ਼ਤੀ ’ਚ ਪਾਕਿ ਸਿਆਣਪਹੀਣਤਾ ਦਾ ਰੰਗਮੰਚ ਬਣ ਕੇ ਰਿਹ ਗਿਆ

04/29/2022 4:02:08 PM

ਪਿਛਲੇ ਕੁਝ ਹਫਤਿਆ ਦੌਰਾਨ ਪਾਕਿਸਤਾਨ ਦੇ ਸਿਆਸੀ ਦ੍ਰਿਸ਼ ’ਚ ਅਹੁਦੇ ਤੋਂ ਲਾਹੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਨਵਨਿਯੁਕਤ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਉਨ੍ਹਾਂ ਦੇ ਸਮਰਥਕਾਂ ਦਰਮਿਆਨ ਇਕ ਉੱਚ ਡੈਸੀਬਲ ਵਿਵਾਦ ਦਾ ਬੋਲਬਾਲਾ ਰਿਹਾ ਹੈ। ਬਦਤਮੀਜ਼ੀ ਦੀ ਇਕ ਛੋਹ ਦਿੰਦੇ ਹੋਏ, ਇਮਰਾਨ ਨੇ ਅਹੁਦੇ ਤੋਂ ਹਟਾਏ ਜਾਣ ਦੇ ਹਫਤਿਆਂ ਪਹਿਲਾਂ ਆਪਣੀ ਜਾਨ ਨੂੰ ਖਤਰਾ ਹੋਣ ਦੀ ਗੱਲ ਕਹੀ ਸੀ। ਉਸ ਨੇ ਸੋਚਿਆ ਕਿ ਉਹ ਇਸ ਦੇ ਬਾਰੇ ’ਚ ਆਸਵੰਦ ਲੱਗ ਰਿਹਾ ਸੀ ਜਦੋਂ ਉਸ ਨੇ ਇਕ ‘ਪੱਤਰ’ ਤਿਆਰ ਕੀਤਾ ਜਿਸ ’ਚ ਕਥਿਤ ਤੌਰ ’ਤੇ ਅਮਰੀਕਾ ਦੀ ‘ਸਾਜ਼ਿਸ਼’ ਦਾ ਵੇਰਵਾ ਸੀ, ਜੋ ਉਸ ਨੂੰ ਵਾਸ਼ਿੰਗਟਨ ਲਈ ‘ਨਾਮਨਜ਼ੂਰ’ ਹੋਣ ਕਾਰਨ ਬਾਹਰ ਕਰਨ ਲਈ ਸੀ।

ਇਮਰਾਨ ਲਈ ਹੁਣ ਕਰੋ ਜਾਂ ਮਰੋ ਦੀ ਸਥਿਤੀ ਹੈ। ਉਨ੍ਹਾਂ ਨੂੰ ਸ਼ਕਤੀਸ਼ਾਲੀ ਫੌਜ ਨੇ ਪ੍ਰਧਾਨ ਮੰਤਰੀ ਦੇ ਰੂਪ ’ਚ ਚੁਣਿਆ ਸੀ ਪਰ ਉਹ ਇਹ ਸੋਚ ਕੇ ਭਰਮਾ ਗਿਆ ਕਿ ਉਹ ਫੌਜ ਨੂੰ ਵੀਟੋ ਕਰ ਸਕਦਾ ਹੈ ਅਤੇ ਆਪਣੇ ਖੇਤਰ ’ਚ ਮਾਮਲਿਆਂ ’ਚ ਦਖਲਅੰਦਾਜ਼ੀ ਕਰ ਕੇ ਜਨਰਲਾਂ ਨੂੰ ਮੂਰਖਤਾ ਨਾਲ ਨਾਰਾਜ਼ ਕਰ ਦਿੱਤਾ ਜਿਵੇਂ ਕਿ ਆਈ. ਐੱਸ. ਆਈ. ਦੇ ਮੁਖੀ, ਲੈਫਟੀਨੈਂਟ ਜਨਰਲ ਫੈਜ਼ ਹਮੀਦ ਦੀ ਬਦਲੀ ਨੂੰ ਰੋਕਣ ਦੀ ਕੋਸ਼ਿਸ਼ ਕਰਨਾ, ਉਨ੍ਹਾਂ ਨੇ ਪੱਖ ਲਿਆ ਸੀ ਪਰ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਨਹੀਂ ਕੀਤਾ।ਪਾਕਿ ’ਚ ਫੌਜ ਮੁਖੀ ਆਈ. ਐੱਸ. ਆਈ. ਮੁਖੀ ਦੀ ਚੋਣ ਕਰਦਾ ਹੈ ਅਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਸਿਰਫ ਚੋਣ ਨੂੰ ਮਨਜ਼ੂਰੀ ਦਿੰਦੇ ਹਨ ਪਰ ਇਮਰਾਨ ਨੇ ਉਹ ਕਰ ਦਿਖਾਇਆ ਜੋ ਸੋਚਿਆ ਵੀ ਨਹੀਂ ਜਾ ਸਕਦਾ ਸੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਬਾਜਵਾ ਵੱਲੋਂ ਚੁਣੇ ਗਏ ਹਮੀਦ ਦੇ ਉੱਤਰਾਧਿਕਾਰੀ ਦੀ ਨਿਯੁਕਤੀ ’ਚ ਦੇਰੀ ਕੀਤੀ, ਫਿਰ ਉਨ੍ਹਾਂ ਨੇ ਨਵੇਂ ਅਹੁਦੇਦਾਰ, ਲੈਫਟੀਨੈਂਟ ਜਨਰਲ ਨਦੀਮ ਅੰਜੁਮ ਦੀ ਇੰਟਰਵਿਊ ਲੈਣ ’ਤੇ ਜ਼ੋਰ ਦਿੱਤਾ। ਉਸ ਨੇ ਆਪਣੇ ਪੈਰਾਂ ਨੂੰ 20 ਦਿਨਾਂ ਤੱਕ ਘਸੀਟਿਆ ਅਤੇ ਬਿਨਾਂ ਵੱਧ ਹਲਚਲ ਦੇ ਲਾਈਨ ’ਚ ਲੱਗ ਗਏ। ਇਸ ਜਨਤਕ ਵਿਵਾਦ ਨੇ ਇਮਰਾਨ ਦੀ ਕਿਸਮਤ ਨੂੰ ਲਗਭਗ ਸੀਲ ਕਰ ਦਿੱਤਾ।

ਜਿਸ ਤਰ੍ਹਾਂ ਇਮਰਾਨ ਨੇ ਸਾਊਦੀ ਅਰਬ ਨਾਲ ‘ਸ਼ੁੱਧ’ ਦੀ ਭੂਮੀ ਦੀ ਕਿਸਮਤ ਦਾ ਮਾਰਗਦਰਸ਼ਨ ਕਰਨ ਵਾਲੇ ਵਾਸ਼ਿੰਗਟਨ ਨਾਲ ਸਬੰਧਾਂ ਨੂੰ ਨੁਕਸਾਨ ਪਹੁੰਚਾਇਆ ਉਸ ਨਾਲ ਪਾਕਿਸਤਾਨੀ ਫੌਜ ਦੇ ਅਧਿਕਾਰੀ ਵੀ ਨਾਰਾਜ਼ ਹਨ ਕਿਉਂਕਿ ਪਾਕਿਸਤਾਨੀ 1947 ’ਚ ਬ੍ਰਿਟਿਸ਼ ਭਾਰਤ ਤੋਂ ਬਣੀ ਆਪਣੀ ਮਾਤਭੂਮੀ ਦਾ ਵਰਨਣ ਕਰਨਾ ਪਸੰਦ ਕਰਦੇ ਹਨ। ਉਸ ਨੁਕਸਾਨ ਦੀ ਮੁਰੰਮਤ ਕਰਨੀ ਸੌਖੀ ਨਹੀਂ ਹੋਵੇਗੀ, ਖਾਸ ਕਰ ਕੇ ਜਦੋਂ ਤੋਂ ਇਮਰਾਨ ਅਮਰੀਕਾ ’ਤੇ ਆਪਣੇ ਹਮਲਿਆਂ ’ਚ ਅਟਲ ਰਹਿੰਦੇ ਹਨ।ਬੇਸ਼ੱਕ, ਇਮਰਾਨ ਤੇ ਸ਼ਾਹਬਾਜ਼ ਦਰਮਿਆਨ ਕੋਈ ਸਰੀਰਕ ਕੁਸ਼ਤੀ ਮੈਚ ਨਹੀਂ ਹੋਇਆ ਪਰ ਉਨ੍ਹਾਂ ਦੇ ਸਮਰਥਕਾਂ ਨੇ ਨਿਰਾਸ਼ ਨਹੀਂ ਕੀਤਾ। ਇਸਲਾਮਾਬਾਦ ਦੇ ਇਕ ਪੰਜ ਸਿਤਾਰਾ ਹੋਟਲ ’ਚ ਆਯੋਜਿਤ ਇਫਤਾਰ ਦੌਰਾਨ, ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਅਤੇ ਸ਼ਾਹਬਾਜ਼ ਦੇ ਸਮਰਥਕ (ਉਨ੍ਹਾਂ ਦੇ ਪਾਕਿਸਤਾਨੀ ਮੁਸਲਿਮ ਲੀਗ-ਨਵਾਜ਼ ਅਤੇ ਸੱਤਾਧਾਰੀ ਗਠਜੋੜ ’ਚ ਹੋਰਨਾਂ ਪਾਰਟੀਆਂ ਨਾਲ) ਕੁੱਟਮਾਰ ਕਰਨ ਲੱਗੇ।

ਨੈਸ਼ਨਲ ਅਸੈਂਬਲੀ ’ਚ ਬੇਭਰੋਸਗੀ ਮਤੇ ’ਤੇ ਵੋਟਿੰਗ ਦੇ ਸਮੇਂ ਇਮਰਾਨ ਨੂੰ ਛੱਡ ਚੁੱਕੇ ਸੰਸਦ ਮੈਂਬਰਾਂ ਨੂੰ ਹੁਣ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਬੇਭਰੋਸਗੀ ਮਤੇ ਤੋਂ ਕੁਝ ਦਿਨ ਪਹਿਲਾਂ, ਇਮਰਾਨ ਨੇ ਆਪਣੇ ਵਿਰੋਧੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਹ ਸੱਤਾ ਤੋਂ ਬਾਹਰ ਹੋ ਗਏ ਤਾਂ ਉਹ ਹੋਰ ਵੱਧ ‘ਖਤਰਨਾਕ’ ਹੋਣਗੇ। ਲਗਭਗ ਆਖਰੀ ਪਲ ਤੱਕ, ਉਹ ਗਰਜ ਰਿਹਾ ਸੀ ਕਿ ਭਾਵੇਂ ਜੋ ਵੀ ਹੋਵੇ ਉਹ ਨਹੀਂ ਛੱਡੇਗਾ। ਉਹ ਅਜੇ ਵੀ ਨਵੀਂ ਵਿਵਸਥਾ ਨੂੰ ‘ਪਛਾਣਨ’ ਤੋਂ ਨਾਂਹ ਕਰਦਾ ਹੈ ਅਤੇ ਆਪਣੇ ਵਿਰੋਧੀਆਂ ਨੂੰ ‘ਚੋਰ’ ਅਤੇ ‘ਲੁਟੇਰਿਆਂ’ ਕਹਿਣਾ ਜਾਰੀ ਰੱਖੇ ਹੋਏ ਹਨ ।ਫੌਜ ਗੈਰ-ਪੀ. ਟੀ. ਆਈ. ਪਾਰਟੀਆਂ ਦੇ ਨਾਲ-ਨਾਲ ਅਮਰੀਕੀ ਪ੍ਰਸ਼ਾਸਨ ਨੇ ਵੀ ਸਾਜ਼ਿਸ਼ ਦੇ ਸਿਧਾਂਤ ਨੂੰ ਗਲਤ ਦੱਸਿਆ ਹੈ ਪਰ ਸਾਬਕਾ ਕ੍ਰਿਕਟਰ ਤੋਂ ਨੇਤਾ ਬਣੇ ਨੂੰ ਜਾਪਦਾ ਹੈ ਕਿ ਉਨ੍ਹਾਂ ਦੀ ਕਹਾਣੀ ਉਨ੍ਹਾਂ ਨੂੰ ਮੁੜ ਤੋਂ ਸੱਤਾ ’ਚ ਲੈ ਜਾਵੇਗੀ। ਇਸਲਾਮਵਾਦੀਆਂ ਦੀ ਬਦੌਲਤ ਪਾਕਿਸਤਾਨ ਦੇ ਮਨੁੱਖ ’ਚ ਅਮਰੀਕਾ ਵਿਰੋਧੀ ਭਾਵਨਾ ਸਮਾ ਗਈ ਹੈ। ਗੁਆਂਢੀ ਦੇਸ਼ ਅਫਗਾਨਿਸਤਾਨ ’ਚ ਤਾਲਿਬਾਨ ਦੇ ਵਿਖਾਵੇ ਦੇ ਬਾਅਦ ਤੋਂ ਇਹ ਭੜਕ ਗਿਆ ਹੈ। ਇਹ ਯਕੀਨ ਕਿ ਅਮਰੀਕਾ ਨੇ ਆਪਣੀ ਕੀਮਤ ’ਤੇ ਭਾਰਤ ਨੂੰ ਗਲੇ ਲਾਇਆ ਹੈ, ਨੇ ਪਾਕਿਸਤਾਨੀਆਂ ਨੂੰ ਸਭ ਤੋਂ ਵੱਧ ਠੇਸ ਪਹੁੰਚਾਈ ਹੈ।

ਇਮਰਾਨ ਆਪਣੇ ਦੇਸ਼ ਦੀ ਇਸ ਕੁਦਰਤੀ ਦੋਸ਼ ਰੇਖਾ ਦੀ ਖੁੱਲ੍ਹ ਕੇ ਉਲੰਘਣਾ ਕਰ ਰਹੇ ਹਨ। ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਆਮ ਲੋਕਾਂ ਦਾ ਵੱਡਾ ਸਮਰਥਨ ਮਿਲ ਰਿਹਾ ਹੈ ਅਤੇ ਉਨ੍ਹਾਂ ਦੀਆਂ ਰੈਲੀਆਂ ’ਚ ਚੰਗੀ ਭੀੜ ਇਕੱਠੀ ਹੋ ਰਹੀ ਹੈ। ਇੰਨਾ ਕਿ ਉਹ ਆਪਣੇ ਸਮਰਥਨ ’ਚ ਵਿਕਟਿਮ ਕਾਰਡ ਹੈਕ ਕਰ ਕੇ ਆਪਣੀ ਬਣਾਈ ਹੋਈ ਰਫਤਾਰ ਨੂੰ ਮੱਠਾ ਨਹੀਂ ਕਰਨ ਜਾ ਰਿਹਾ।ਉਨ੍ਹਾਂ ਦੀ ਹਮਲਾਵਰ ਪਿਚ ਨੇ ਪਹਿਲਾਂ ਹੀ ਪ੍ਰਭਾਵ ਪੈਦਾ ਕਰ ਦਿੱਤਾ। ਸ਼ਾਹਬਾਜ਼ ਸ਼ਰੀਫ ਨੇ ਖੁਦ ਨੂੰ ਇਮਰਾਨ ਦੀ ਤੁਲਨਾ ’ਚ ਭਾਰਤ ਦੇ ਮੁਕਾਬਲੇ ਇਕ ਤੇਜ਼ ਗੇਂਦਬਾਜ਼ ਦੇ ਰੂਪ ’ਚ ਦਿਖਾਉਣ ਲਈ ਉੱਤਮ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਤੇ ਇਮਰਾਨ ਦੀ ਤੁਲਨਾ ’ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਸ਼ਮੀਰ ਨੀਤੀ ਦੀ ਆਲੋਚਨਾ ’ਚ ਵੱਧ ਤਿੱਖੇਪਨ ਦੇ ਰੂਪ ’ਚ। ਉਹ ਕਸ਼ਮੀਰ ਦੇ ‘ਮੂਲ ਮੁੱਦੇ’ ਨੂੰ ਹੱਲ ਕਰਨ ਦੀ ਮੰਗ ਦੇ ਨਾਲ ਭਾਰਤ ਨਾਲ ਸ਼ਾਂਤੀਪੂਰਨ ਸਬੰਧਾਂ ਦੀ ਆਪਣੀ ਇੱਛਾ ਨੂੰ ਛੁਪਾਉਂਦਾ ਹੈ।

ਸ਼ਾਹਬਾਜ਼ ਦੀ ਹਕੂਮਤ ਕਦੋਂ ਤੱਕ ਚੱਲੇਗੀ ਇਹ ਦੇਖਣਾ ਔਖਾ ਹੈ। ਜਨਤਕ ਵਿਖਾਵੇ ’ਚ ਸਹਿਯੋਗੀ ਪਾਰਟੀਆਂ ਦਾ ਦਬਾਅ ਉਨ੍ਹਾਂ ਦੀ ਸਰਕਾਰ ਲਈ ਆਉਣ ਵਾਲੇ ਔਖੇ ਸਮੇਂ ਦੇ ਸੰਕੇਤ ਹਨ। ਬਹੁਤ ਕੁਝ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਉਸ ਦੇ ਦੋ ਮੁੱਖ ਸਹਾਰਾ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਆਸਿਫ ਅਲੀ ਜ਼ਰਦਾਰੀ ਅਤੇ ਜਮੀਅਤ ਉਲੇਮਾ-ਏ-ਇਸਲਾਮ (ਜੇ. ਯੂ. ਆਈ.-ਐੱਫ) ਦੇ ਫਜ਼ਰ ਉਰ ਰਹਿਮਾਨ ਸ਼ਾਹਬਾਜ਼ ਜਹਾਜ਼ ਨੂੰ ਚਲਾਉਣ ’ਚ ਕਿਵੇਂ ਕਾਮਯਾਬ ਹੁੰਦੇ ਹਨ।ਸ਼ਾਹਬਾਜ਼ ਸ਼ਰੀਫ ਤੇ ਅਸਲ ’ਚ ਉਨ੍ਹਾਂ ਦਾ ਸਾਰਾ ਪਰਿਵਾਰ ਕਥਿਤ ਭ੍ਰਿਸ਼ਟਾਚਾਰ ਅਤੇ ਮਨੀ ਲਾਂਡ੍ਰਿੰਗ ਦੇ ਮਾਮਲਿਆਂ ਦੇ ਰੂਪ ’ਚ ਅਕਿਲੀਜ਼ ਹੀਲ ਦਾ ਸਾਹਮਣਾ ਕਰਦਾ ਹੈ। ਇਹ ਦੋਸ਼ ‘ਸਿਆਸੀ ਬਦਲੇ’ ਦਾ ਨਤੀਜਾ ਹੋ ਸਕਦੇ ਹਨ ਪਰ ਰਾਏਸ਼ੁਮਾਰੀ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੇ ਹਨ।ਉਨ੍ਹਾਂ ਦੇ ਵੱਡੇ ਭਰਾ ਨਵਾਜ਼ ਸ਼ਰੀਫ ਇਲਾਜ ਲਈ (4 ਮਹੀਨੇ ਲਈ) ਅਦਾਲਤ ਵੱਲੋਂ ਉਨ੍ਹਾਂ ਨੂੰ ਦੇਸ਼ ਛੱਡਣ ਦੀ ਇਜਾਜ਼ਤ ਿਦੱਤੇ ਜਾਣ ਦੇ ਬਾਅਦ ਤੋਂ ਲੰਦਨ ’ਚ ਆਰਾਮ ਫਰਮਾ ਰਹੇ ਹਨ। ਨਵਾਜ਼ ਆਪਣੀ ਜਲਾਵਤਨੀ ਨੂੰ ਖਤਮ ਕਰਨ ਲਈ ਤਿਆਰ ਹਨ, ਹੁਣ ਉਨ੍ਹਾਂ ਦੇ ਭਰਾ ਦੇਸ਼ ਦੇ ਮੁਖੀ ਹਨ ਪਰ ਇਹ ਸਿਆਸੀ ਦ੍ਰਿਸ਼ ਨੂੰ ਹੋਰ ਵੱਧ ਜੀਵੰਤ ਬਣਾ ਸਕਦਾ ਹੈ ਕਿਉਂਕਿ ਇਮਰਾਨ ਸ਼ਰੀਫ ਭਰਾਵਾਂ ਦੇ ਹਮਲਿਆਂ ਨੂੰ ਰੋਕਣ ਲਈ ਹੋਰ ਵੱਧ ਜੁਝਾਰੂ ਹੋ ਗਏ ਹਨ, ਜਿਸ ਵਿਚ ਪਾਕਿਸਤਾਨ ਸਿਆਣਪ ਹੀਣਤਾ ਦਾ ਇਕ ਬਣ ਗਿਆ ਹੈ।


Vandana

Content Editor

Related News