ਭਾਰਤੀ ਸੂਫੀ ਕਿਵੇਂ ਇਸਲਾਮ ਨੂੰ ਇੰਡੋਨੇਸ਼ੀਆ ਲੈ ਗਏ

Friday, Dec 23, 2022 - 08:29 PM (IST)

ਭਾਰਤੀ ਸੂਫੀ ਕਿਵੇਂ ਇਸਲਾਮ ਨੂੰ ਇੰਡੋਨੇਸ਼ੀਆ ਲੈ ਗਏ

ਕਈ ਇਤਿਹਾਸਕਾਰਾਂ ਅਤੇ ਇਸਲਾਮੀ ਵਿਦਵਾਨਾਂ ਦਾ ਮੰਨਣਾ ਹੈ ਕਿ ਇੰਡੋਨੇਸ਼ੀਆ ’ਚ ਇਸਲਾਮ ਭਾਰਤੀਆਂ ਵਲੋਂ ਫੈਲਾਇਆ ਗਿਆ ਸੀ ਨਾ ਕਿ ਅਰਬਾਂ ਵਲੋਂ। ਦੁਨੀਆ ਦੇ ਕਈ ਹਿੱਸਿਆਂ ’ਚ ਅਰਬਾਂ ਵਲੋਂ ਹੀ ਇਸਲਾਮ ਦਾ ਵਿਸਤਾਰ ਹੋਇਆ। ਇਸ ਵਿਸ਼ਵਾਸ ਦਾ ਸਮਰਥਨ ਕਰਨ ਵਾਲੇ ਮੁੱਖ ਕਾਰਨਾਂ ’ਚੋਂ ਇਕ ਜਾਵਾ ਅਤੇ ਸੁਮਾਟਰਾ ’ਚ ਸੁਲਤਾਨ ਮਲਿਕ-ਅਲ-ਸਾਲੇਹ ਦੇ ਮਕਬਰਿਆਂ ਦੀ ਹੋਂਦ ਹੈ ਜੋ ਭਾਰਤ ਦੇ ਗੁਜਰਾਤ ’ਚ ਪਾਏ ਜਾਣ ਵਾਲੇ ਮਕਬਰਿਆਂ ਦੇ ਹੀ ਸਮਾਨ ਹੈ। ਇਸ ਦੇ ਇਲਾਵਾ ਇਸਲਾਮ ਦੇ ਇਕ ਪ੍ਰਸਿੱਧ ਡਚ ਵਿਦਵਾਨ ਸਨੂਕ ਹੁਰਗ੍ਰੋਂਜੇ ਦਾ ਵੀ ਤਰਕ ਹੈ ਕਿ ਗੁਜਰਾਤੀ ਮੁਸਲਮਾਨਾਂ ਦੀਆਂ ਕਈ ਪ੍ਰਥਾਵਾਂ ਇੰਡੋਨੇਸ਼ੀਆਈ ਮੁਸਲਮਾਨਾਂ ’ਚ ਪਾਈਆਂ ਜਾਣ ਵਾਲੀਆਂ ਪ੍ਰਥਾਵਾਂ ਦੇ ਹੀ ਸਮਾਨ ਹਨ। ਕਈ ਹੋਰ ਮੱਧਕਾਲੀਨ ਯਾਤਰੀਆਂ ਦਾ ਮੰਨਣਾ ਹੈ ਕਿ ਸਮਾਟਰਾ ਪਹੁੰਚਣ ਵਾਲੇ ਮੁਸਲਮਾਨ ਗੁਜਰਾਤ ਅਤੇ ਮਾਲਾਬਾਰ ਤੋਂ ਸਨ। ਨਾਲ ਹੀ ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਮਲਿਕ-ਅਲ-ਸਾਲੇਹ ਦੀ ਕਬਰ ’ਚ ਵਰਤਿਆ ਗਿਆ ਮਕਬਰਾ ਗੁਜਰਾਤ ਦੇ ਕੈਂਪਬੇ ਦਾ ਹੈ। ਦਿਲਚਸਪ ਗੱਲ ਇਹ ਹੈ ਕਿ ਵਧੇਰੇ ਆਧੁਨਿਕ ਯੂਰਪੀ ਨਿਰਵੰਸ਼ ਵਿਗਿਆਨੀਆਂ ਅਤੇ ਇਤਿਹਾਸਕਾਰਾਂ ਦਾ ਸਿੱਟਾ ਹੈ ਕਿ ਇਸਲਾਮ ਗੁਜਰਾਤ ਦੇ ਰਾਹੀਂ ਹੀ ਇੰਡੋਨੇਸ਼ੀਆ ਪਹੁੰਚਿਆ ਹੈ। ਕਈ ਅਰਬ ਵਿਦਵਾਨਾਂ ਨੇ ਦਾਅਵਾ ਕੀਤਾ ਹੈ ਕਿ ਇਸਲਾਮ ਸਿੱਧਾ ਅਰਬ ਤੋਂ ਇੱਥੇ ਪੁੱਜਾ ਹੈ।

ਇਕ ਪ੍ਰਸਿੱਧ ਸਿਧਾਂਤ ਦੇ ਅਨੁਸਾਰ ਇਹ ਸੂਰਤ (ਗੁਜਰਾਤ) ’ਚ ਰੈਂਡਰ ਦੇ ਸੂਫੀ ਸ਼ੇਖ ਰੰਦੇਰੀ ਸਨ ਜਿਨ੍ਹਾਂ ਨੇ 13ਵੀਂ ਸ਼ਤਾਬਦੀ ’ਚ ਇੰਡੋਨੇਸ਼ੀਆ ਦੀ ਯਾਤਰਾ ਕੀਤੀ ਅਤੇ ਉੱਥੇ ਇਸਲਾਮ ਲਿਆਏ। ਈਬਨ ਬਤੂਤਾ ਨੇ ਵੀ ਇਹੀ ਕਿਹਾ ਹੈ ਕਿ ਇਸ ਖੇਤਰ ’ਚ ਇਸਲਾਮ ਅਤੇ ਉਸਨੇ ਭਾਰਤ ’ਚ ਜੋ ਕੁਝ ਦੇਖਿਆ, ਉਸ ’ਚ ਕਈ ਸਮਾਨਤਾਵਾਂ ਹਨ। ਉਨ੍ਹਾਂ ਦੇ ਅਨੁਸਾਰ ਸਮੂਦੇਰਾ ਪਾਸਈ (ਸੁਮਾਟਰਾ) ਦਾ ਹਾਕਮ ਇਕ ਉਤਸ਼ਾਹੀ ਮੁਸਲਮਾਨ ਸੀ ਜਿਸ ਨੇ ਭਾਰਤ ’ਚ ਪਾਏ ਜਾਣ ਵਾਲੇ ਰੀਤੀ-ਰਿਵਾਜਾਂ ਦੇ ਨਾਲ ਆਪਣੇ ਧਾਰਮਿਕ ਫਰਜ਼ਾਂ ਦੀ ਪਾਲਣਾ ਕੀਤੀ। ਮਹੱਤਵਪੂਰਨ ਭੂਮਿਕਾ ਸੂਫੀ ਮਿਸ਼ਨਰੀਆਂ ਵਲੋਂ ਨਿਭਾਈ ਗਈ ਸੀ ਜੋ ਭਾਰਤ ’ਚ ਗੁਜਰਾਤ ਅਤੇ ਬੰਗਾਲ ਤੋਂ ਕਾਫੀ ਹੱਦ ਤਕ ਆਏ ਸਨ। ਮੱਧ ਪੂਰਬ ਅਤੇ ਭਾਰਤ ’ਚ ਇਸਲਾਮ ਦੇ ਉਲਟ ਇੰਡੋਨੇਸ਼ੀਆ ਨੂੰ ਧੱਕੇ ਨਾਲ ਨਹੀ ਜਿੱਤਿਆ ਗਿਆ ਸੀ। ਸੂਫੀ ਨਾ ਸਿਰਫ ਉਪਦੇਸ਼ਕ ਦੇ ਰੂਪ ’ਚ ਆਏ ਸਗੋਂ ਡੀਲਰਾਂ ਅਤੇ ਸਿਆਸੀ ਆਗੂਆਂ ਦੇ ਰੂਪ ’ਚ ਇੰਡੋਨੇਸ਼ੀਆ ਆਏ। ਅਜਿਹੇ ਦਰਵੇਸ਼ ਤਾਨਾਸ਼ਾਹਾਂ ਦੇ ਦਰਬਾਰ ’ਚ ਵਪਾਰੀਆਂ ਦੇ ਤੌਰ ’ਤੇ ਆਏ। ਸੂਫੀਵਾਦ ਈਸ਼ਵਰ ਦੇ ਪ੍ਰਤੱਖ ਗਿਆਨ ’ਚ ਯਕੀਨ ਰੱਖਦਾ ਹੈ। ਇਸ ਦੇ ਸਿਧਾਂਤ ਅਤੇ ਸ਼ੈਲੀਆਂ ਕੁਰਾਨ ਅਤੇ ਇਸਲਾਮੀ ਖੁਲਾਸੇ ਨਾਲ ਤੈਅ ਹੁੰਦੀਆਂ ਹਨ। ਸੂਫੀਵਾਦ ਆਜ਼ਾਦ ਤੌਰ ’ਤੇ ਗਰੀਕ ਅਤੇ ਅਸਲ ਤੌਰ ’ਤੇ ਹਿੰਦੂ ਸਰੋਤਾਂ ਤੋਂ ਪ੍ਰਾਪਤ ਪ੍ਰਤੀਮਾਨਾਂ ਅਤੇ ਸਮਾਨਤਾਵਾਂ ਦੀ ਵਰਤੋਂ ਕਰਦਾ ਹੈ।

ਟਾਪੂ ਸਮੂਹ ’ਚ ਮੌਜੂਦ ਹਿੰਦੂ ਸਿਖਲਾਈ ਦੇ ਕਾਰਨ ਸਰਵ ਈਸ਼ਵਰਵਾਦੀ ਸਿਧਾਂਤਾਂ ਨੂੰ ਧਾਰਾ ਪ੍ਰਵਾਹ ਸਮਝਿਆ ਗਿਆ ਸੀ। ਸੂਫੀ ਦ੍ਰਿਸ਼ਟੀਕੋਣ ਅਤੇ ਹਿੰਦੂ ਧਰਮ ਦੇ ਦਰਮਿਆਨ ਸਮਾਨਤਾ ਮਹਾਨ ਸੀ। ਸੂਫੀਆਂ ਨੇ ਮਸਜਿਦਾਂ ’ਚ ਪ੍ਰਾਰਥਨਾ ਕਰਨ ਦੇ ਮਹੱਤਵ ਨੂੰ ਘੱਟ ਕੀਤਾ। ਉਨ੍ਹਾਂ ਦਾ ਯਕੀਨ ਈਸ਼ਵਰ ਦੇ ਿਨੱਜੀ ਰਹੱਸਮਈ ਅਨੁਭਵ ’ਚ ਕੇਂਦਰਿਤ ਸੀ। ਦੂਜੇ ਪਾਸੇ ਇੰਡੋਨੇਸ਼ੀਆਈ ਇਸਲਾਮ ਨੂੰ ਅਕਸਰ ਉਸ ਹਿੱਸੇ ਦੇ ਆਧਾਰ ’ਤੇ ਕੁਦਰਤੀ ਤੌਰ ’ਤੇ ਉਦਾਰਵਾਦੀ ਹੋਣ ਦੇ ਰੂਪ ’ਚ ਚਿਤਰਿਤ ਕਰਦੇ ਸਨ ਜੋ ਰਹੱਸਮਈ ਸੂਫੀਵਾਦ ਨੇ ਇਸ ਨੂੰ ਪ੍ਰੰਪਰਾਵਾਂ ਨੂੰ ਅਕਾਰ ਦੇਣ ’ਚ ਨਿਭਾਇਆ। ਸੂਫੀ ਮਿਸ਼ਨਰੀਆਂ ਦੇ ਇਲਾਵਾ ਭਾਰਤ ਦੇ ਪੱਛਮੀ ਸਮੁੰਦਰੀ ਕੰਢਿਆਂ ਦੇ ਵਪਾਰੀ ਵੀ ਮੱਧਯੁੱਗ ਕਾਲ ’ਚ ਜਾਵਾ ਅਤੇ ਸੁਮਾਟਰਾਂ ਨਾਲ ਜੁੜੇ ਸਨ। ਉਨ੍ਹਾਂ ਦੇ ਪ੍ਰਭਾਵ ਨਾਲ ਵੱਡੀ ਗਿਣਤੀ ’ਚ ਵਪਾਰੀਆਂ, ਅਮੀਰ ਕੁਲੀਨਾਂ ਅਤੇ ਹਾਕਮ ਵਰਗ ਦਾ ਇਸਲਾਮ ’ਚ ਧਰਮ ਤਬਦੀਲ ਹੋਇਆ। ਹਾਲਾਂਕਿ ਇਹ ਇਕ ਮੱਠੀ ਪ੍ਰਕਿਰਿਆ ਸੀ ਜਿਸ ਨੇ ਸਦੀਆਂ ਤੋਂ ਟਾਪੂ ਸਮੂਹ ’ਚ ਮੁਸਲਿਮ ਅਾਬਾਦੀ ਦਾ ਵਿਸਤਾਰ ਕੀਤਾ। ਇਹੀ ਕਾਰਨ ਹੈ ਕਿ ਇੰਡੋਨੇਸ਼ੀਆਈ ਇਸਲਾਮ ਜਿਵੇਂ ਕਿ ਭਾਰਤ ’ਚ ਅਨੁਸਰਨ ਕੀਤਾ ਜਾਂਦਾ ਹੈ, ਤਾਲਮੇਲਵਾਦ, ਸਹਿਣਸ਼ੀਲਤਾ ਅਤੇ ਸਹਿਹੋਂਦ ’ਚ ਯਕੀਨ ਕਰਦਾ ਹੈ। ਇਕ ਆਜ਼ਾਦ ਧਾਰਮਿਕ ਪਛਾਣ ਰੱਖਦੇ ਹੋਏ ਅਸੀਂ ਇਕ ਰੰਗ-ਬਿਰੰਗਾ ਸੱਭਿਆਚਾਰ ਪਾਉਂਦੇ ਹਾਂ। ਲੋਕ ਪ੍ਰਾਰਥਨਾ ਕਰਦੇ ਹਨ, ਵਰਤ ਰੱਖਦੇ ਹਨ ਅਤੇ ਹੱਜ ਦੇ ਲਈ ਯਾਤਰਾ ਕਰਦੇ ਹਨ ਜਿਵੇਂ ਕਿਸੇ ਮੁਸਲਮਾਨ ਨੂੰ ਜਾਣਾ ਚਾਹੀਦਾ ਹੈ ਅਤੇ ਫਿਰ ਵੀ ਹਿੰਦੂਆਂ ਅਤੇ ਬੋਧੀਆਂ ਵੱਲੋਂ ਸਾਂਝੇ ਇੰਡੋਨੇਸ਼ੀਆਈ ਸੱਭਿਆਚਾਰ ਨੂੰ ਗਲੇ ਲਗਾਉਂਦੇ ਹਨ।


author

Anuradha

Content Editor

Related News