ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਹੋਇਆ ਵੱਡਾ ਐਲਾਨ, ਲੱਗਣਗੀਆਂ ਮੌਜਾਂ
Tuesday, May 06, 2025 - 12:16 PM (IST)

ਚੰਡੀਗੜ੍ਹ (ਲਲਨ) : ਗਰਮੀਆਂ ਦੀਆਂ ਛੁੱਟੀਆਂ ’ਚ ਪਰਿਵਾਰ ਨਾਲ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਤੇ ਤੁਹਾਨੂੰ ਰੇਲ ਟਿਕਟ ਨਹੀਂ ਮਿਲ ਰਹੀ ਹੈ ਤਾਂ ਤੁਸੀਂ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ.ਆਰ.ਸੀ.ਟੀ.ਸੀ.) ਦਾ ਪੈਕੇਜ ਲੈ ਕੇ ਮਾਤਾ ਵੈਸ਼ਨੋ ਦੇਵੀ ਅਤੇ ਅਯੁੱਧਿਆ ਰਾਮ ਭੂਮੀ ਦੇ ਦਰਸ਼ਨ ਕਰ ਸਕਦੇ ਹੋ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਖੇਤਰੀ ਪ੍ਰਬੰਧਕ ਹਰਜੋਤ ਸਿੰਘ ਸੰਧੂ ਨੇ ਦੱਸਿਆ ਕਿ ਮਾਤਾ ਵੈਸ਼ਨੋ ਦੇਵੀ ਲਈ 31 ਮਈ ਤੋਂ ਸ਼ੁਰੂ ਕੀਤੀ ਜਾਵੇਗੀ, ਜਦੋਂ ਕਿ ਅਯੁੱਧਿਆ ਲਈ ਇਹ 23 ਮਈ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮਾਤਾ ਵੈਸ਼ਨੋ ਦੇਵੀ ਲਈ ਸ਼ਰਧਾਲੂਆਂ ਨੂੰ 11535 (ਸਲਿੱਪਰ ਕਲਾਸ) ਤੇ 14335 ਰੁਪਏ (ਥਰਡ ਏ.ਸੀ. ਕਲਾਸ) ਪ੍ਰਤੀ ਵਿਅਕਤੀ ਦੇਣੇ ਹੋਣਗੇ।। ਹਾਲਾਂਕਿ ਜੇਕਰ ਪਰਿਵਾਰ ਦੇ ਨਾਲ ਜਾਂਦੇ ਹੋ ਤਾਂ ਤੁਹਾਨੂੰ ਇਸ ਵਿਚ ਰਿਆਇਤ ਮਿਲੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਆਵੇਗਾ ਤੂਫ਼ਾਨ ਤੇ ਪਵੇਗਾ ਮੀਂਹ, ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਹ ਜ਼ਿਲ੍ਹੇ ਰਹਿਣ ਅਲਰਟ
ਸਹੂਲਤਾਂ : ਹੋਟਲ ਰਿਹਾਇਸ਼, ਸ਼ਾਕਾਹਾਰੀ ਭੋਜਨ, ਬੀਮਾ, ਸਹਾਇਕ ਸਟਾਫ਼। ਜਦੋਂ ਕਿ ਅਯੁੱਧਿਆ ਜਾਣ ਵਾਲੇ ਸ਼ਰਧਾਲੂਆਂ ਨੂੰ 15,305 ਰੁਪਏ (ਸਲਿੱਪਰ ਕਲਾਸ) ਤੇ 17895 ਰੁਪਏ (ਥਰਡ ਏ.ਸੀ. ਕਲਾਸ) ਪ੍ਰਤੀ ਵਿਅਕਤੀ ਕਿਰਾਇਆ ਦੇਣਾ ਹੋਵੇਗਾ।। ਪਰਿਵਾਰ ਦੇ ਨਾਲ ਯਾਤਰਾ ਕਰਨ ’ਤੇ ਵਾਧੂ ਛੋਟ ਹੈ। ਸਹੂਲਤਾਂ : ਰੇਲ ਯਾਤਰਾ, ਰਾਤ ਠਹਿਰਨ, ਸ਼ਾਕਾਹਾਰੀ ਭੋਜਨ, ਗਾਈਡ ਸੇਵਾ, ਯਾਤਰਾ ਬੀਮਾ।
ਇਹ ਵੀ ਪੜ੍ਹੋ : ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਨਵੀਂ ਮੁਸੀਬਤ, ਇਨ੍ਹਾਂ ਤਾਰੀਖਾਂ ਨੂੰ ਸੋਚ ਸਮਝ ਕੇ ਨਿਕਲਿਓ ਘਰੋਂ
ਮਾਤਾ ਵੈਸ਼ਨੋ ਦੇਵੀ ਲਈ ਇਹ ਹੈ ਪੈਕੇਜ
ਚੰਡੀਗੜ੍ਹ ਤੋਂ ਰਾਤ 11.05 ਵਜੇ ਹੇਮਕੁੰਟ ਐਕਸਪ੍ਰੈੱਸ (14609) ਰਾਹੀਂ ਕਟੜਾ ਲਿਜਾਇਆ ਜਾਵੇਗਾ, ਜਿੱਥੋਂ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਦੀ ਯਾਤਰਾ ਕਰਨਗੇ। ਇਹ ਯਾਤਰਾ ਪੈਕੇਜ ਤਿੰਨ ਦਿਨ ਤੇ ਦੋ ਰਾਤਾਂ ਲਈ ਹੋਵੇਗਾ। ਹੋਟਲ ’ਚ ਠਹਿਰਨ, ਸੁਆਦੀ ਭੋਜਨ ਤੇ ਪੂਰੀ ਯਾਤਰਾ ਮਾਰਗਦਰਸ਼ਨ ਦੀ ਸਹੂਲਤ ਯਾਤਰੀਆਂ ਨੂੰ ਇੱਕ ਸੁਖਦ ਅਨੁਭਵ ਪ੍ਰਦਾਨ ਕਰੇਗੀ। ਹਰ ਸ਼ੁੱਕਰਵਾਰ ਨੂੰ ਚੰਡੀਗੜ੍ਹ ਤੋਂ ਰਵਾਨਾ ਹੋਣ ਵਾਲੀ ਇਸ ਰੇਲਗੱਡੀ ਰਾਹੀਂ ਯਾਤਰੀ ਆਪਣੀ ਯਾਤਰਾ ਕਰ ਸਕਦੇ। ਇਸ ਦੀ ਸ਼ੁਰੂਆਤ 31 ਮਈ ਤੋਂ ਹੋਵੇਗੀ। ਜੇਕਰ ਤੁਸੀਂ ਟਿਕਟ ਬੁੱਕ ਕਰਦੇ ਹੋ ਤਾਂ ਯਾਤਰਾ ਨਾਲ ਸਬੰਧਤ ਸਾਰੀਆਂ ਰਸਮੀ ਕਾਰਵਾਈਆਂ ਆਈ.ਆਰ.ਸੀ.ਟੀ.ਸੀ. ਨਿਰਧਾਰਤ ਕਰੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇਵੇਗੀ ਕਰਜ਼ਾ, ਇਸ ਤਰ੍ਹਾਂ ਆਸਾਨੀ ਨਾਲ ਕਰੋ ਅਪਲਾਈ
ਖਿੱਚ ਦਾ ਕੇਂਦਰ
* ਕਟੜਾ ’ਚ ਆਰਾਮਦਾਇਕ ਹੋਟਲ
* ਮਾਤਾ ਦੇ ਦਰਬਾਰ ’ਚ ਦਰਸ਼ਨ
* ਚਨਾਬ ਰੇਲ ਪੁਲ ਦੀ ਯਾਤਰਾ
* ਸਮੂਹ ’ਚ ਸੁਰੱਖਿਅਤ ਯਾਤਰਾ ਅਤੇ ਗਾਈਡ ਸਹੂਲਤ
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਵੱਡੀ ਖ਼ਬਰ, ਗਰਮੀ ਨੂੰ ਦੇਖਦਿਆਂ ਲਿਆ ਜਾ ਸਕਦੈ ਇਹ ਵੱਡਾ ਫ਼ੈਸਲਾ
ਅਯੁੱਧਿਆ ਦਾ ਪੈਕੇਜ
ਇਹ ਯਾਤਰਾ ਭਾਰਤ ਦੇ ਸਭ ਤੋਂ ਪਵਿੱਤਰ ਤੀਰਥ ਸਥਾਨਾਂ ਦੀ ਲੜੀ ਹੈ। ਇਸ ਪੈਕੇਜ ਰਾਹੀਂ ਯਾਤਰੀ ਚੰਡੀਗੜ੍ਹ-ਲਖਨਊ (12232) ਰਾਹੀਂ ਯਾਤਰਾ ਕਰਨਗੇ। ਹਰ ਸ਼ੁੱਕਰਵਾਰ ਨੂੰ ਯਾਤਰੀ ਇਸ ’ਚ ਬੁਕਿੰਗ ਕਰਵਾ ਸਕਦੇ ਹਨ, ਇਹ 23 ਮਈ ਨੂੰ ਚੰਡੀਗੜ੍ਹ ਤੋਂ ਰਵਾਨਾ ਹੋਵੇਗੀ। ਸ਼ਰਧਾਲੂ ਪ੍ਰਯਾਗਰਾਜ ’ਚ ਤ੍ਰਿਵੇਣੀ ਸੰਗਮ ’ਚ ਇਸ਼ਨਾਨ ਕਰਨਗੇ, ਅਯੁੱਧਿਆ ’ਚ ਸ਼੍ਰੀ ਰਾਮ ਜਨਮ ਭੂਮੀ ਅਤੇ ਸਰਯੂ ਆਰਤੀ ਦੇ ਦਿਵਿਆ ਅਨੁਭਵ ਦਾ ਆਨੰਦ ਲੈਣਗੇ ਅਤੇ ਕਾਸ਼ੀ ਵਿਚ ਬਾਬਾ ਵਿਸ਼ਵਨਾਥ ਦੇ ਦਰਸ਼ਨ ਦੇ ਨਾਲ-ਨਾਲ ਗੰਗਾ ਆਰਤੀ ਦੀ ਇੱਕ ਵਿਲੱਖਣ ਝਲਕ ਪ੍ਰਾਪਤ ਕਰਨਗੇ। ਇਹ ਯਾਤਰਾ ਪੰਜ ਦਿਨ ਅਤੇ ਚਾਰ ਰਾਤਾਂ ਦੀ ਹੋਵੇਗੀ।
ਖਿੱਚ ਦਾ ਕੇਂਦਰ
* ਸੰਗਮ ਇਸ਼ਨਾਨ, ਹਨੂਮਾਨ ਮੰਦਰ
* ਸ਼੍ਰੀ ਰਾਮ ਜਨਮ ਭੂਮੀ ਮੰਦਿਰ ਤੇ ਸਰਯੂ ਆਰਤੀ
* ਕਾਸ਼ੀ ਵਿਸ਼ਵਨਾਥ ਮੰਦਿਰ ਅਤੇ ਗੰਗਾ ਘਾਟ ’ਤੇ ਵਿਸ਼ਾਲ ਆਰਤੀ
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ, ਮੁੱਖ ਮੰਤਰੀ ਨੇ ਟਵੀਟ ਕਰਕੇ ਦਿੱਤੀ ਸਿੱਧੀ ਚਿਤਾਵਨੀ