ਫਿਰਕੂ ਸਦਭਾਵਨਾ ਨੂੰ ਵਧਾਉਂਦੀ ਹੈ ਮੁਸਲਿਮ ਭਾਈਚਾਰੇ ਦੀ ਮਾਲਕੀ ਵਾਲੀ ਇਹ ਗਊਸ਼ਾਲਾ

05/25/2017 6:57:58 AM

ਜਦੋਂ ਉੱਤਰੀ ਭਾਰਤ ਦੇ ਸੂਬਿਆਂ ''ਚ ਕਥਿਤ ਗਊ ਰੱਖਿਅਕ ਸਮੂਹ ਕਿਸੇ ਦੇ ਘਰ ''ਚ ਗਊ ਦਾ ਮਾਸ ਹੋਣ ਜਾਂ ਕਿਸੇ ਦੇ ਪਸ਼ੂ ਸਮੱਗਲਰ ਹੋਣ ਦੇ ਸ਼ੱਕ ''ਚ ਲੋਕਾਂ ''ਤੇ ਨਿਸ਼ਾਨਾ ਲਾ ਰਹੇ ਹਨ ਤਾਂ ਰਾਜਸਥਾਨ ਦੇ ਜੋਧਪੁਰ ''ਚ ਇਕ ਮੁਸਲਿਮ ਸੰਸਥਾ ਵਲੋਂ ਸਥਾਪਿਤ ਆਦਰਸ਼ ਗਊਸ਼ਾਲਾ ਬੁੱਢੀਆਂ ਅਤੇ ਬੀਮਾਰ ਗਊਆਂ ਦੀ ਦੇਖਭਾਲ ਕਰ ਰਹੀ ਹੈ।
ਇਹ  ਸੰਸਥਾ ਆਸ-ਪਾਸ ਦੇ ਦਰਜਨਾਂ ਪਿੰਡਾਂ ''ਚ ਡੇਅਰੀ ਕਿਸਾਨਾਂ ਨੂੰ ਉਨ੍ਹਾਂ ਪਸ਼ੂਆਂ ਦੀ ਦੇਖਭਾਲ ''ਚ ਸਹਾਇਤਾ ਦਿੰਦੀ ਹੈ ਤੇ ਫਿਰਕੂ ਸੁਹਿਰਦਤਾ ਨੂੰ ਉਤਸ਼ਾਹਿਤ ਕਰ ਕੇ ਉਨ੍ਹਾਂ ਦੀ ਸਦਭਾਵਨਾ ਵੀ ਹਾਸਿਲ ਕਰਦੀ ਹੈ।
2004 ''ਚ ਜੋਧਪੁਰ ਆਧਾਰਿਤ ਮਾਰਵਾੜ ਮੁਸਲਿਮ ਸਿੱਖਿਆ ਅਤੇ ਕਲਿਆਣ ਕਮੇਟੀ ਦੀ ਪਹਿਲ ''ਤੇ ਸ਼ੁਰੂ ਕੀਤੇ ਗਏ ਇਸ ਯਤਨ ਨੂੰ ਲੋਕਾਂ ਵਲੋਂ ਖੂਬ ਸਲਾਹਿਆ ਜਾ ਰਿਹਾ ਹੈ। ਸੈਂਕੜੇ ਲੋਕ ਆਪਣੀਆਂ ਗਊਆਂ, ਬਲਦ ਅਤੇ ਸਾਨ੍ਹ ਦੇਖਭਾਲ ਲਈ ਇਸ ਗਊਸ਼ਾਲਾ ਦੇ ਹਵਾਲੇ ਕਰ ਰਹੇ ਹਨ।
ਜੋਧਪੁਰ ਤੋਂ 12 ਕਿਲੋਮੀਟਰ ਦੂਰ ਬੂਝਾਵੜ ਪਿੰਡ ''ਚ ਸਥਿਤ ਇਕ ਵਿਸ਼ਾਲ ਗਊਸ਼ਾਲਾ ''ਚ ਬੁੱਢੀਆਂ, ਕਮਜ਼ੋਰ, ਬੀਮਾਰ ਤੇ ਲਾਵਾਰਿਸ ਗਊਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਸੰਸਥਾ ਦਾ ਦਾਅਵਾ ਹੈ ਕਿ ਇਹ ਪਹਿਲੀ ਅਜਿਹੀ ਗਊਸ਼ਾਲਾ ਹੈ, ਜੋ ਪੂਰੀ ਤਰ੍ਹਾਂ ਮੁਸਲਿਮ ਭਾਈਚਾਰੇ ਦੀ ਮਾਲਕੀ ਵਾਲੀ ਹੈ। ਬਿਨਾਂ ਕਿਸੇ ਚਾਰਦੀਵਾਰੀ ਵਾਲੇ ਇਕ ਵੱਡੇ ਪਲਾਟ ''ਤੇ ਸਥਾਪਿਤ ਇਸ ਗਊਸ਼ਾਲਾ ਦੇ ਕੁਲਵਕਤੀ ਸਰਪ੍ਰਸਤ ਹਾਕਿਮ ਖਾਨ ਅਤੇ ਉਨ੍ਹਾਂ ਦੀ ਪਤਨੀ ਅੱਲ੍ਹਾਰੱਖੀ ਹੀ ਗਊਵੰਸ਼ ਦੀ ਸੇਵਾ-ਸੰਭਾਲ ਕਰਦੇ ਹਨ।
ਹਾਕਿਮ ਨੇ ਦੱਸਿਆ, ''''ਅਸੀਂ ਬਹੁਗਿਣਤੀ ਭਾਈਚਾਰੇ ਵਲੋਂ ਕੀਤੀ ਜਾਣ ਵਾਲੀ ਤਾਰੀਫ ਤੋਂ ਬਹੁਤ ਖੁਸ਼ ਹਾਂ ਕਿਉਂਕਿ ਲੋਕ ਇਸ ਗਊਸ਼ਾਲਾ ਨੂੰ ਫਿਰਕੂ ਸੁਹਿਰਦਤਾ ਵਧਾਉਣ ਵਾਲੇ ਉੱਦਮ ਵਜੋਂ ਦੇਖਦੇ ਹਨ।''''
ਇਕ ਟ੍ਰੇਂਡ ਟੋਲੀ ਵਿਸ਼ੇਸ਼ ਢੰਗ ਨਾਲ ਤਿਆਰ ਕੀਤੀ ਗਈ ਗੱਡੀ ''ਚ ਬਾਹਰੋਂ ਗਊਆਂ ਗਊਸ਼ਾਲਾ ''ਚ ਲਿਆਉਂਦੀ ਹੈ। ਹੁਣ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਵਲੋਂ ਇਸ ਦੀ ਸਮਰੱਥਾ ਦੁੱਗਣੀ ਕਰਨ ਦੀ ਯੋਜਨਾ ਹੈ। ਇਸ ਕੰਮ ਲਈ ਕਮੇਟੀ ਨੇ ਮੌਲਾਨਾ ਆਜ਼ਾਦ ਯੂਨੀਵਰਸਿਟੀ ਦੇ ਨਿਰਮਾਣ ਵਾਸਤੇ ਦਿੱਤੀ 56 ਏਕੜ ਜ਼ਮੀਨ ਦੇ ਇਕ ਹਿੱਸੇ ਦੀ ਮਾਲਕੀ ਹਾਸਿਲ ਕਰ ਲਈ ਹੈ।   (''ਦਿ ਹਿੰਦੂ'' ਤੋਂ ਧੰਨਵਾਦ ਸਹਿਤ)
- ਮੁਹੰਮਦ ਇਕਬਾਲ


Related News