ਖਾਣੇ ਦਾ ਸੁਆਦ ਵਧਾਉਂਦੀ ਹੈ ''ਲਾਲ ਮਿਰਚ'', ਰੋਜ਼ਾਨਾ ਸੇਵਨ ਕਰਨ ਨਾਲ ਦੂਰ ਹੋਣਗੀਆਂ ਕਈ ਬੀਮਾਰੀਆਂ

Thursday, Jun 27, 2024 - 05:42 PM (IST)

ਖਾਣੇ ਦਾ ਸੁਆਦ ਵਧਾਉਂਦੀ ਹੈ ''ਲਾਲ ਮਿਰਚ'', ਰੋਜ਼ਾਨਾ ਸੇਵਨ ਕਰਨ ਨਾਲ ਦੂਰ ਹੋਣਗੀਆਂ ਕਈ ਬੀਮਾਰੀਆਂ

ਜਲੰਧਰ - ਲਾਲ ਮਿਰਚ ਦਾ ਨਾਂ ਸੁਣਦੇ ਹੀ ਮੂੰਹ 'ਚ ਤਿੱਖਾਪਨ ਆ ਜਾਂਦਾ ਹੈ। ਇਹ ਭਾਵੇਂ ਖਾਣ 'ਚ ਤਿੱਖੀ ਹੁੰਦੀ ਹੈ ਪਰ ਇਸ ਤੋਂ ਬਿਨਾਂ ਖਾਣੇ ਦਾ ਸਵਾਦ ਵੀ ਨਹੀਂ ਆਉਂਦਾ। ਖਾਣੇ 'ਚ ਵਰਤੀ ਜਾਣ ਵਾਲੀ ਲਾਲ ਮਿਰਚ ਕਈ ਗੁਣਾਂ ਨਾਲ ਭਰਪੂਰ ਹੁੰਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਸੁਆਦ ਦੇ ਨਾਲ-ਨਾਲ ਇਹ ਸਿਹਤ ਨੂੰ ਵੀ ਕਈ ਫ਼ਾਇਦੇ ਪਹੁੰਚਾਉਂਦੀ ਹੈ। ਲਾਲ ਮਿਰਚ 'ਚ ਅਜਿਹੇ ਕਈ ਉਪਯੋਗੀ ਤੱਤ ਪਾਏ ਜਾਂਦੇ ਹਨ, ਜਿਨ੍ਹਾਂ ਨਾਲ ਸਰੀਰ ਦਾ ਮੈਟਾਬਾਲਿਜ਼ਮ ਤੇਜ਼ ਹੁੰਦਾ ਹੈ ਅਤੇ ਵਾਧੂ ਫੈਟ ਨਹੀਂ ਬਣਦੀ। ਇਸ ਦਾ ਸੇਵਨ ਕਰਨ ਨਾਲ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ। ਲਾਲ ਮਿਰਚ ਖਾਣ ਨਾਲ ਸਰੀਰ ਦੀਆਂ ਕਿਹੜੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ, ਦੇ ਬਾਰੇ ਆਓ ਜਾਣਦੇ ਹਾਂ....

1. ਅੱਖਾਂ ਲਈ ਫ਼ਾਇਦੇਮੰਦ
ਅੱਖਾਂ 'ਚ ਦਰਦ ਹੋਵੇ ਜਾਂ ਕਿਸੇ ਕਾਰਨ ਅੱਖਾਂ ਲਾਲ ਹੋ ਜਾਣ ਤਾਂ ਲਾਲ ਮਿਰਚ ਪਾਊਡਰ 'ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਬਣਾ ਲਵੋ। ਜੇਕਰ ਖੱਬੀ ਅੱਖ 'ਤੇ ਦਰਦ ਹੈ ਤਾਂ ਪੈਰ ਦੇ ਸੱਜੇ ਅੰਗੂਠੇ 'ਤੇ ਇਸਦਾ ਲੇਪ ਲਗਾ ਲਵੋ। ਇਹ ਲਗਾਉਣ ਤੋਂ 2 ਘੰਟੇ ਬਾਅਦ ਅੱਖ ਠੀਕ ਹੋ ਜਾਵੇਗੀ।

2. ਵਾਲਾਂ ਲਈ ਫ਼ਾਇਦੇਮੰਦ 
ਵਾਲਾਂ ਦੇ ਝੜਨ ਤੋਂ ਪ੍ਰੇਸ਼ਾਨ ਹੋ ਤਾਂ ਖਾਣੇ ਵਿਚ ਲਾਲ ਮਿਰਚ ਦਾ ਸੇਵਨ ਕਰੋ। ਇਸ ਨਾਲ ਬਲੱਡ ਸਰਕੂਲੇਸ਼ਨ ਵਿਚ ਸੁਧਾਰ ਹੁੰਦਾ ਹੈ ਅਤੇ ਵਾਲਾਂ ਨੂੰ ਵਧਣ ਵਿਚ ਮਦਦ ਮਿਲਦੀ ਹੈ।

3. ਕੈਂਸਰ ਤੋਂ ਕਰੇ ਬਚਾਅ
ਲਾਲ ਮਿਰਚ 'ਚ ਕੈਪਸੀਨ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਕੈਂਸਰ ਤੋਂ ਰੋਕਥਾਮ 'ਚ ਬਹੁਤ ਫਾਇਦੇਮੰਦ ਹੁੰਦਾ ਹੈ। ਕੈਪਸੀਨ ਫੇਫੜੇ 'ਚ ਮੌਜੂਦ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਖਤਮ ਕਰ ਦਿੰਦਾ ਹੈ।

4. ਐਲਰਜੀ ਕਰੇ ਦੂਰ
ਸਰੀਰ 'ਤੇ ਕਿਸੇ ਵੀ ਤਰ੍ਹਾਂ ਦੀ ਐਲਰਜੀ ਜਿਵੇਂ ਦਾਦ ਜਾਂ ਖਾਰਿਸ਼ ਹੋ ਜਾਵੇ ਤਾਂ ਲਾਲ ਮਿਰਚ ਪਾਊਡਰ 'ਚ ਸਰ੍ਹੋਂ ਦਾ ਤੇਲ ਮਿਲਾ ਕੇ ਇਸ ਨੂੰ ਗਰਮ ਕਰਕੇ ਠੰਡਾ ਹੋਣ 'ਤੇ ਛਾਣ ਲਵੋ। ਇਸ ਤੋਂ ਬਾਅਦ ਇਸ ਨੂੰ ਖਾਰਿਸ਼ ਜਾਂ ਐਲਰਜੀ ਵਾਲੀ ਥਾਂ 'ਤੇ ਲਗਾਓ।

5. ਸੱਟ 'ਤੇ ਕਰੋ ਵਰਤੋਂ
ਹੱਡੀ 'ਤੇ ਕੋਈ ਸੱਟ ਲੱਗ ਗਈ ਹੋਵੇ ਤਾਂ ਲਾਲ ਮਿਰਚ ਪਾਊਡਰ 125 ਗ੍ਰਾਮ, ਸਰ੍ਹੋਂ ਦਾ ਤੇਲ 375 ਗ੍ਰਾਮ ਦੋਹਾਂ ਨੂੰ ਮਿਕਸ ਕਰਕੇ ਉਬਾਲ ਕੇ ਛਾਣ ਲਵੋ ਅਤੇ ਠੰਡਾ ਹੋਣ 'ਤੇ ਸੱਟ 'ਤੇ ਲਗਾਓ।

6, ਬੁਖ਼ਾਰ ਤੋਂ ਦਿਵਾਏ ਰਾਹਤ
ਬੁਖ਼ਾਰ ਹੋਣ 'ਤੇ ਲਾਲ ਮਿਰਚ ਬਹੁਤ ਫ਼ਾਇਦੇਮੰਦ ਹੈ। ਨਿੰਮ ਦੇ ਪੱਤੇ, ਲਾਲ ਮਿਰਚ ਪਾਊਡਰ ਬਿਨਾਂ ਬੀਜ ਤੋਂ ਅਤੇ ਕਾਲੀ ਮਿਰਚ ਸਾਰੇ ਬਰਾਬਰ ਮਾਤਰਾ 'ਚ ਲੈ ਕੇ ਥੋੜ੍ਹੇ ਜਿਹੇ ਪਾਣੀ 'ਚ ਪੀਸ ਲਓ। ਇਸ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਕੇ ਧੁੱਪ 'ਚ ਸੁਕਾ ਲਵੋ। ਇਸ ਦਾ ਰੋਜ਼ਾਨਾ ਸਵੇਰੇ ਖਾਲੀ ਢਿੱਡ ਪਾਣੀ ਨਾਲ ਸੇਵਨ ਕਰਨ 'ਤੇ ਬੁਖ਼ਾਰ ਅਤੇ ਸਕਿਨ ਐਲਰਜੀ ਦੀ ਸਮੱਸਿਆ ਦੂਰ ਹੁੰਦੀ ਹੈ।

7. ਖੂਨ ਦੀ ਕਮੀ ਕਰੇ ਦੂਰ
ਲਾਲ ਮਿਰਚ 'ਚ ਫੌਲਿਕ ਐਸਿਡ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ ਦੇ ਸੇਵਨ ਨਾਲ ਖੂਨ ਦੀ ਕਮੀ ਦੂਰ ਕੀਤੀ ਜਾ ਸਕਦੀ ਹੈ।

8. ਢਿੱਡ ਦੀ ਗੈਸ ਤੋਂ ਦਿਵਾਏ ਰਾਹਤ
ਲਾਲ ਮਿਰਚ ਦਾ ਰੋਜ਼ਾਨਾ ਸੇਵਨ ਕਰਨ ਨਾਲ ਪਾਚਨ ਕਿਰਿਆ ਵਧੀਆ ਹੁੰਦੀ ਹੈ। ਇਸ ਨਾਲ ਢਿੱਡ ਵਿਚ ਬਣਨ ਵਾਲੀ ਗੈਸ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।

9. ਭਾਰ ਕਰੇ ਘੱਟ
ਲਾਲ ਮਿਰਚ ਨਾਲ ਸਰੀਰ ਦਾ ਮੈਟਾਬਾਲਿਜ਼ਮ ਤੇਜ਼ ਹੁੰਦਾ ਹੈ ਅਤੇ ਵਾਧੂ ਫੈਟ ਵੀ ਨਹੀਂ ਬਣਦੀ। ਇਸ ਦਾ ਸੇਵਨ ਕਰਨ ਨਾਲ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ।


author

rajwinder kaur

Content Editor

Related News