ਸਿਲਕ ਰੋਡ ਦਾ ਇਤਿਹਾਸ : ਭਾਰਤ ਅਤੇ ਮੱਧ ਏਸ਼ੀਆ ਵਿਚਾਲੇ ਹਿਕਮਤ ਅਤੇ ਸੂਫੀਵਾਦ ਦੀ ਨੀਂਹ

05/26/2023 10:20:26 PM

ਹਿਮਾਲਿਆ ਦੇ ਖੇਤਰ ਦਾ ਸੱਭਿਆਚਾਰ, ਜੀਵਨਸ਼ੈਲੀ ਅਤੇ ਧਰਮ ਨੂੰ ਅੱਗੇ ਵਧਾਉਣ ਲਈ ਭਾਰਤ ਅਤੇ ਮੱਧ ਏਸ਼ੀਆ ਦੀਆਂ ਭੂਗੌਲਿਕ ਸਰਹੱਦਾਂ ਨੇ ਸਾਲਾਂ ਤੋਂ ਇਕੱਠੇ ਕੰਮ ਕੀਤਾ ਹੈ। ਦੋਵਾਂ ਇਲਾਕਿਆਂ ਦਾ ਇਕ ਭਰਪੂਰ ਇਤਿਹਾਸ ਹੈ, ਜੋ ਵੱਖ-ਵੱਖ ਢੰਗਾਂ ਨਾਲ ਜੁੜਿਆ ਹੋਇਆ ਹੈ। ਪ੍ਰਾਚੀਨ ਕਾਲ ਤੋਂ ਲੈ ਕੇ ਭਾਰਤ ’ਤੇ ਬ੍ਰਿਟਿਸ਼ ਕਬਜ਼ੇ ਤੱਕ, ਭਾਰਤ (ਵਿਸ਼ੇਸ਼ ਤੌਰ ’ਤੇ ਉੱਤਰ ਭਾਰਤ) ਦੀ ਮੱਧ ਏਸ਼ੀਆ ਨਾਲ ਭੂਗੌਲਿਕ ਨੇੜਤਾ ਕਾਰਨ ਮਜ਼ਬੂਤ ਸਬੰਧ ਸਨ, ਜਿਸ ਨਾਲ ਬਹੁਤ ਹੀ ਮਹੱਤਵਪੂਰਨ ਸਬੰਧ ਬਣੇ। ਇਹ ਦੋ ਖੇਤਰ ਇਕ ਦੂਜੇ ’ਤੇ ਨਿਰਭਰ ਹਨ, ਜੋ ਸਾਨੂੰ ਕਈ ਤਰ੍ਹਾਂ ਨਾਲ ਨਜ਼ਰ ਆਉਂਦੇ ਹਨ। ਇਨ੍ਹਾਂ ’ਚੋਂ ਕੁਝ ’ਚ ਹੁਕੂਮਤ, ਵਾਸਤੂਕਲਾ, ਕਲਾ, ਵਪਾਰ, ਸਮਾਜਿਕ ਰੀਤੀ-ਰਿਵਾਜ, ਭਾਸ਼ਾ, ਪਹਿਰਾਵਾ, ਜੀਵਨਸ਼ੈਲੀ, ਫਲਸਫਾ, ਜੋਤਿਸ਼, ਵਿਗਿਆਨ, ਸੰਗੀਤ ਅਤੇ ਕੁਝ ਦੂਜੀਆਂ ਚੀਜ਼ਾਂ ਸ਼ਾਮਲ ਹਨ, ਜੋ ਅੱਜ ਦੇ ਆਧੁਨਿਕ ਕਾਲ ਤੱਕ ਦਿਖਾਈ ਦਿੰਦੀਆਂ ਹਨ। ਇਹ ਜਾਣ ਲੈਣਾ ਚਾਹੀਦਾ ਹੈ ਕਿ ਮੱਧ ਏਸ਼ੀਆ ਭਾਰਤ ਦੇ ਸੱਭਿਆਚਾਰ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਸੀ ਅਤੇ ਅੱਜ ਵੀ ਇਹ ਕਈ ਖੇਤਰਾਂ ’ਚ ਭਾਰਤ ’ਤੇ ਨਿਰਭਰ ਹੈ। ਆਰੀਆ ਅਤੇ ਸੂਫੀਆਂ ਦੀ ਆਮਦ : ਇਤਿਹਾਸ ਸਾਬਤ ਕਰਦਾ ਹੈ ਕਿ ਆਕਸਸ ਗੇਕਸਾਟ੍ਰਸ ਦੇ ਮੈਦਾਨੀ ਇਲਾਕੇ ਆਰੀਆ ਦੇ ਮੂਲ ਨਿਵਾਸ ਸਥਾਨ ਸਨ। ਨਤੀਜੇ ਵਜੋਂ ਆਰੀਆ ਮੱਧ ਏਸ਼ੀਆ ਤੋਂ ਭਾਰਤ ਆਏ। ਉਹ ਜਦੋਂ ਭਾਰਤ ਆਏ ਤਾਂ ਉਨ੍ਹਾਂ ਦੀ ਬੋਲੀ ’ਚ ਬਹੁਤ ਸਾਰੇ ਸੱਭਿਆਚਾਰਕ ਸ਼ਬਦ ਹੁੰਦੇ ਸਨ, ਜੋ ਦ੍ਰਵਿੜੀਅਨ ਤੋਂ ਲਏ ਗਏ ਹਨ। ਆਪਣੀ ਕਿਤਾਬ ਤਾਰੀਖ-ਏ-ਮਨਜੀ ਬੁਖਾਰਾ ’ਚ ਫਾਜਿਲ ਖਾਨ ਨੇ ਭਾਰਤ ਅਤੇ ਮੱਧ ਏਸ਼ੀਆ ਦਰਮਿਆਨ ਸੱਭਿਆਚਾਰ, ਪਹਿਰਾਵਾ, ਭੋਜਨ, ਕਵਿਤਾ, ਵਾਸਤੂਕਲਾ ਅਤੇ ਸੂਬਾ ਸ਼ਿਲਪ ਦੇ ਆਦਾਨ-ਪ੍ਰਦਾਨ ਨੂੰ ਚੰਗੇ ਤਰੀਕੇ ਨਾਲ ਲਿਖਿਆ ਹੈ। ਮੱਧ ਏਸ਼ੀਆ ਤੋਂ ਭਾਰਤ ’ਚ ਸੂਫੀਵਾਦ ਦੀ ਪਛਾਣ ਇਕ ਪ੍ਰਸਿੱਧ ਤੱਥ ਹੈ। ਸੂਫੀ ਸੰਤ ਬੁਖਾਰਾ ਅਤੇ ਸਮਰਕੰਦ ਵਰਗੇ ਮੱਧ ਏਸ਼ੀਆ ਦੇ ਵੱਡੇ ਸ਼ਹਿਰਾਂ ’ਚ ਰਹਿੰਦੇ ਸਨ। ਅਜਿਹਾ ਕਿਹਾ ਜਾਂਦਾ ਹੈ ਕਿ ਭਿਕਸ਼ੂ ਬੁੱਧ ਧਰਮ ਨੂੰ ਭਾਰਤ ਤੋਂ ਮੱਧ ਏਸ਼ੀਆ ਲੈ ਗਏ ਅਤੇ ਸੂਫੀ ਸਮਕਾਲੀਨ ਸੱਭਿਆਚਾਰ ਨੂੰ ਮੱਧ ਏਸ਼ੀਆ ਤੋਂ ਭਾਰਤ ਲੈ ਆਏ। ਅਜਿਹਾ ਮੰਨਿਆ ਜਾਂਦਾ ਹੈ ਕਿ ਮੱਧ ਏਸ਼ੀਆ ’ਚ ਪਹਿਲਾ ਮਦਰੱਸਾ ਬੁੱਧ ਵਿਹਾਰ ਦੇ ਪ੍ਰਭਾਵ ’ਚ ਸਥਾਪਿਤ ਹੋਇਆ ਸੀ। ਨਸੀਮ, ਮੁਸਾਫੀ, ਮੁਹੱਰਮ, ਮਿਸ਼ਰ ਅਤੇ ਸ਼ੌਕਤ ਵਰਗੇ ਸ਼ਾਇਰਾਂ ਨੇ ਮੱਧ ਏਸ਼ੀਆ ’ਚ ਭਾਰਤੀ ਸ਼ਾਇਰੀ ਨੂੰ ਲੋਕਪ੍ਰਿਯ ਬਣਾਇਆ। ਅਬਦੁਲ ਰਜਕ ਸਮਰਕੰਦੀ ਅਤੇ ਅਲ-ਬਰੂਨੀ ਵਰਗੇ ਮਹਾਨ ਵਿਚਾਰਕ ਖਵਾਰਜ਼ਮ ਤੋਂ ਭਾਰਤ ਆਏ।

ਹਿਕਮਤ ਅਤੇ ਮਜ਼੍ਹਬ ਦਾ ਸਿਲਕ ਰੋਡ : ਦੂਜੀ ਸਦੀ ਈਸਾ ਪੂਰਵ ਤੋਂ ਭਾਰਤ ਨੇ ਚੀਨ, ਮੱਧ ਏਸ਼ੀਆ, ਪੱਛਮੀ ਏਸ਼ੀਆ ਅਤੇ ਰੋਮਨ ਸਾਮਰਾਜ ਦੇ ਨਾਲ ਵਪਾਰਕ ਸਬੰਧ ਬਣਾਈ ਰੱਖੇ। ਮੱਧ ਏਸ਼ੀਆ ਚੀਨ, ਰੂਸ, ਤਿੱਬਤ, ਭਾਰਤ ਅਤੇ ਅਫਗਾਨਿਸਤਾਨ ਨਾਲ ਘਿਰਿਆ ਹੋਇਆ ਖੇਤਰ ਹੈ। ਮੁਸ਼ਕਲਾਂ ਦੇ ਬਾਵਜੂਦ ਚੀਨ ਤੋਂ ਆਉਣ-ਜਾਣ ਵਾਲੇ ਵਪਾਰੀਆਂ ਨੇ ਨਿਯਮਿਤ ਰੂਪ ਨਾਲ ਇਸ ਖੇਤਰ ਨੂੰ ਪਾਰ ਕੀਤਾ ਪਰ ਬਾਅਦ ’ਚ ਇਕ ਸੜਕ ਬਣਾਈ ਗਈ ਅਤੇ ਇਸ ਰਸਤੇ ਨੂੰ ਬਾਅਦ ’ਚ ਸਿਲਕ ਰੋਡ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਇਸ ਸੜਕ ਨੇ ਉਸ ਸਮੇਂ ਦੇ ਲੋਕਪ੍ਰਿਯ ਸੱਭਿਆਚਾਰਾਂ ਦੇ ਪ੍ਰਸਾਰ ਲਈ ਇਕ ਅਦਭੁੱਤ ਮਾਧਿਅਮ ਦੇ ਰੂਪ ’ਚ ਕੰਮ ਕੀਤਾ। ਸਿਲਕ ਰੂਟ ਦੇ ਦੋਵਾਂ ਪਾਸਿਆਂ ਦੇ ਰਾਸ਼ਟਰਾਂ ’ਚ ਪਾਏ ਜਾਣ ਵਾਲੇ ਪ੍ਰਾਚੀਨ ਸਤੂਪ, ਮੰਦਰ, ਮੱਠ, ਚਿੱਤਰ ਭਾਰਤ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਦਰਮਿਆਨ ਸੱਭਿਆਚਾਰਕ ਸਬੰਧਾਂ ਦੇ ਸਬੂਤ ਹਨ। ਹਾਲ ਹੀ ਦੇ ਸਾਲਾਂ ’ਚ ਰੇਤ ਨਾਲ ਦੱਬੇ ਮੱਠਾਂ ’ਚ ਕਈ ਸੱਭਿਆਚਾਰਕ ਪਾਂਡੂਲਿਪੀਆਂ, ਤਰਜਮਾ ਅਤੇ ਪ੍ਰਾਚੀਨ ਭਾਸ਼ਾ ’ਚ ਲਿਖੇ ਗਏ ਬੁੱਧ ਗ੍ਰੰਥਾਂ ਦੀਆਂ ਕਾਪੀਆਂ ਲੱਭੀਆਂ ਗਈਆਂ ਹਨ। ਮੱਧ ਏਸ਼ੀਆ ’ਚ ਵੱਖ-ਵੱਖ ਥਾਵਾਂ ’ਤੇ ਹੈਲੋ ਦੇ ਚਿੱਤਰ ਅਤੇ ਮੂਰਤੀਆਂ ਹਨ ਜਿਵੇਂ ਨਾਰਾਇਣ, ਸ਼ਿਵ, ਗਣੇਸ਼, ਕਾਰਤੀਕੇਯ, ਮਹਾਕਾਲ, ਦਗਪਾਲ ਅਤੇ ਕ੍ਰਿਸ਼ਨ। ਇਤਿਹਾਸਕ ਗ੍ਰੰਥਾਂ ’ਚ ਇਹ ਵੀ ਜ਼ਿਕਰ ਹੈ ਕਿ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਈ ਵਾਰ ਆਕਸਸ ਵਾਦੀ ਦਾ ਦੌਰਾ ਕੀਤਾ, ਜਿਸ ਨਾਲ ਭਾਰਤ ਅਤੇ ਮੱਧ ਏਸ਼ੀਆ ਦਰਮਿਆਨ ਮਜ਼ਬੂਤ ਧਾਰਮਿਕ ਆਦਾਨ-ਪ੍ਰਦਾਨ ਹੋਇਆ। 

ਭਾਸ਼ਾ ਦਾ ਸੰਗਮ : ਇਸਲਾਮ ਤੋਂ ਪਹਿਲਾਂ ਅਤੇ ਸ਼ੁਰੂਆਤੀ ਇਸਲਾਮ ਦੌਰਾਨ, ਈਰਾਨ ਨੇ ਮੱਧ ਏਸ਼ੀਆ ’ਤੇ ਇਕ ਪ੍ਰਭਾਵਸ਼ਾਲੀ ਪ੍ਰਭਾਵ ਪਾਇਆ ਜਿੱਥੇ ਸੋਗਡੀਅਨ, ਚੂਰਾਮੇਨ, ਸੀਥੀਅਨ, ਐਲਨ ਅਤੇ ਬੈਕਟ੍ਰਾਂਸ ਨੇ ਵਧੇਰੇ ਆਬਾਦੀ ਦਾ ਗਠਨ ਕੀਤਾ। ਉਹ ਸਾਰੇ ਈਰਾਨੀ ਮੂਲ ਦੇ ਸਨ ਅਤੇ ਈਰਾਨੀ ਬੋਲਦੇ ਸਨ। ਸਮੇਂ ਦੇ ਨਾਲ ਇਹ ਖੇਤਰ ਤੁਰਕੀ ਦੇ ਪ੍ਰਭਾਵ ’ਚ ਆ ਗਿਆ ਅਤੇ ਤੁਰਕ ਲੋਕਾਂ ਦੀ ਮਾਤਭੂਮੀ ਬਣ ਗਿਆ ਜਦਕਿ ਕਜਾਖ, ਉਜਬੇਕਸ, ਤੁਰਕਮੇਨਸ, ਕਿਰਗਿਜ਼ ਅਤੇ ਉਈਗਰ ਭੂਮੀ ਦੇ ਮੂਲ ਨਿਵਾਸੀ ਸਨ। ਮੱਧ ਏਸ਼ੀਆ ਅਤੇ ਭਾਰਤ ਦਰਮਿਆਨ ਚੰਗੇ ਸਬੰਧਾਂ ਕਾਰਨ ਭਾਸ਼ਾ ਵੀ ਪ੍ਰਭਾਵਿਤ ਹੋਈ, ਜਿਸ ਦੀ ਪੁਸ਼ਟੀ ਫੋਨੈਟਿਕ ਸਮਾਨਤਾ ਨਾਲ ਹੁੰਦੀ ਹੈ। ਕਈ ਮੱਧ ਏਸ਼ੀਆਈ ਸ਼ਬਦ ਜਿਵੇਂ ਰਤਨਾ, ਗੁਰੂ ਅਤੇ ਮਿਨੀ, ਜੋ ਮੰਗੋਲੀਆ ਅਤੇ ਤਿੱਬਤ ’ਚ ਵੀ ਆਮ ਹਨ, ਸਾਰੇ ਭਾਰਤੀ ਭਾਸ਼ਾ ਤੋਂ ਉਧਾਰ ਲਏ ਗਏ ਸਨ। ਪੱਛਮੀ ਤੁਰਕੇਸਤਾਨ ’ਚ ਬੁਖਾਰਾ ਵਿਹਾਰ ਜਾਂ ਬਿਹਾਰ ਤੋਂ ਹੈ ਅਤੇ ਸਾਰਥਾ ਸਾਰਤ ਤੋਂ ਹੈ, ਜਿਨ੍ਹਾਂ ਲੋਕਾਂ ਨੇ ਗੰਗਾ, ਅੰਗ, ਵੰਗਾ ਅਤੇ ਕਲਿੰਗ ਵਰਗੇ ਸ਼ਬਦ ਘੜੇ, ਉਹ ਸਾਬਕਾ-ਆਰੀਆ ਸਨ, ਜੋ ਅੰਦਰੂਨੀ ਏਸ਼ੀਆ ’ਚ ਰਹਿੰਦੇ ਸਨ। ਤਿੱਬਤੀ ਸ਼ਬਦ ‘ਗੈਲਿੰਗ’ ਜੋ ਬਾਅਦ ’ਚ ਭਾਰਤੀਕਰਨ ਦੇ ਮਾਧਿਅਮ ਨਾਲ ‘ਗੰਗਾ’ ਬਣ ਗਿਆ ਜਿੱਥੇ ‘ਲਿੰਗਾ’ ਸ਼ਬਦ ਦੀ ਉਤਪਤੀ ਹੋਈ। ਤੱਥ ਇਹ ਹੈ ਕਿ ਸੰਸਕ੍ਰਿਤ ਸ਼ਬਦ ‘ਗੰਗ ਰੇ ਮੋ’ ਜਾਂ ‘ਗੈਂਗ ਮੋ’ ਅੰਗ੍ਰੇਜ਼ੀ ਸ਼ਬਦ ‘ਗੰਗਾ’ ਦਾ ਮੂਲ ਹੈ। ਪੂਰੇ ਮੱਧ ਯੁੱਗ ’ਚ ਮੱਧ ਏਸ਼ੀਆਈ ਅਤੇ ਭਾਰਤੀ ਆਬਾਦੀ ਦਰਮਿਆਨ ਸੰਪਰਕ ਕਾਰਨ ਉਰਦੂ ਭਾਸ਼ਾ ਦੀ ਉਤਪਤੀ ਅਤੇ ਵਿਕਾਸ ਹੋਇਆ। ਕਈ ਤੁਰਕੀ ਸ਼ਬਦ ਜਿਵੇਂ ਚੱਕੂ (ਚਾਕੂ), ਕਿਸਿਕ (ਕੈਂਚੀ), ਬੀਵੀ (ਪਤਨੀ), ਬਹਾਦੁਰ, ਕਾਬੂ (ਕੰਟਰੋਲ ’ਚ), ਚਾਮਿਕ (ਚੱਮਚ), ਟਾਪਕੀ (ਬੰਦੂਕ), ਬਾਰੂਦ, ਚਿਕੀਕ (ਚੇਚਕ), ਸੇਰੇ ਅਤੇ ਬਾਵਰਚੀ (ਮਹਾਰਾਜ) ਨੂੰ ਵੀ ਹਿੰਦੀ ਭਾਸ਼ਾ ’ਚ ਜੋੜਿਆ ਗਿਆ।

(ਲੇਖਕ ਮੁਸਲਿਮ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ ਦੇ ਚੇਅਰਮੈਨ ਹਨ)

ਡਾ. ਸ਼ੁਜਾਤ ਅਲੀ ਕਾਦਰੀ


Anuradha

Content Editor

Related News