ਭਾਰਤ ਲਈ ਚੀਨ ਵਲੋਂ ‘ਰਣਨੀਤਕ ਸਬਕ’

11/14/2018 6:51:57 AM

ਸਾਬਕਾ ਵਿਦੇਸ਼ ਸਕੱਤਰ ਸ਼ਿਆਮ ਸਰਨ ਨੇ ਇਕ ਦਿਲਚਸਪ ਖੁਲਾਸਾ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀਅਾਂ ਸ਼੍ਰੀ ਵਾਜਪਾਈ ਅਤੇ ਮਨਮੋਹਨ ਸਿੰਘ ਦੀਅਾਂ ਵਿਦੇਸ਼ ਨੀਤੀਅਾਂ ਮੁੱਖ ਤੌਰ ’ਤੇ ਆਮ ਬੁਨਿਆਦੀ ਨਿਯਮਾਂ ’ਤੇ ਆਧਾਰਿਤ ਸਨ। ਇਨ੍ਹਾਂ ’ਚੋਂ ਸਭ ਤੋਂ ਵੱਧ ਜ਼ਿਕਰਯੋਗ ਰਣਨੀਤਕ ਖ਼ੁਦਮੁਖਤਿਆਰੀ ਲਈ ਸਾਡੀ ਸਥਾਈ ਉਦਾਸੀਨਤਾ ਰਹੀ ਹੈ, ਜੋ ਭਾਰਤ ਨੂੰ ਦੁਨੀਆ ’ਚ ਉਸ ਦਾ ਸਹੀ ਸਥਾਨ ਦਿਵਾ ਸਕਦੀ ਸੀ। 
‘ਵਸੁਧੈਵ ਕੁਟੁੰਬਕਮ’ ਨਾਲ ਸਾਡੇ ਭਾਵਨਾਤਮਕ ਲਗਾਅ ਦੇ ਬਾਵਜੂਦ ਇਸ ਸਮੇਂ ਸੰਸਾਰੀਕਰਨ ਦਾ ਰੁਝਾਨ ਨਹੀਂ ਹੈ ਅਤੇ ਦੁਨੀਆ ਦਾ ਰਾਸ਼ਟਰਵਾਦ ਵੱਲ ਝੁਕਾਅ ਤੇਜ਼ੀ ਨਾਲ ਵਧ ਰਿਹਾ ਹੈ। ਇਸ ਰੁਝਾਨ ਨੂੰ ‘ਬ੍ਰੈਗਜ਼ਿਟ’ ਨੇ ਚਿਣਗ ਲਾਈ ਅਤੇ ਟਰੰਪ ਦੇ ‘ਅਮਰੀਕਾ ਫਸਟ’ ਨੇ ਇਸ ਨੂੰ ਹੋਰ ਉਤਸ਼ਾਹਿਤ ਕੀਤਾ, ਜੋ ਵਾਇਰਲ ਹੋ ਗਿਆ ਨਜ਼ਰ ਆਉਂਦਾ ਹੈ। ਸਾਡੇ ਲਈ ਖਾਸ ਤੌਰ ’ਤੇ ਸਭ ਤੋਂ ਵੱਧ ਚਿੰਤਾਜਨਕ ਹੈ ਚੀਨ ਦਾ ਹਮਲਾਵਰ ਉੱਥਾਨ, ਜੋ ਡੇਂਗ ਦੇ ‘ਆਪਣੀਅਾਂ ਸਮਰੱਥਾਵਾਂ ਨੂੰ ਲੁਕਾਓ ਅਤੇ ਆਪਣੇ ਸਮੇਂ ਦੀ ਉਡੀਕ ਕਰੋ’ ਨਜ਼ਰੀਏ ਤੋਂ ਅੱਡ ਹੋਣ ਦਾ ਫੈਸਲਾ ਕਰਦਾ ਦਿਖਾਈ ਦਿੰਦਾ ਹੈ। 
ਸੁਭਾਵਿਕ ਹੈ ਕਿ ਇਹ ਸਵਾਲ ਸਾਨੂੰ ਪ੍ਰੇਸ਼ਾਨ ਕਰਦਾ ਹੈ ਕਿ ਕੀ ਹੋਰ ਵੀ ਡੋਕਲਾਮ ਹੋਣਗੇ? ਚਿੰਤਾ ਦਾ ਇਕ ਹੋਰ ਵਿਸ਼ਾ ਚੀਨ ਵਲੋਂ ਆਰਥਿਕ ਅਜਾਰੇਦਾਰੀ ਦੇ ਇਕ ਹਥਿਆਰ ਵਜੋਂ ‘ਸੰਚਾਰ’ ਦਾ ਇਸਤੇਮਾਲ ਕਰਨਾ ਹੈ, ਜਿਸ ਦੇ ਲਈ ਉਹ ਬੀ. ਆਰ. ਆਈ. ਅਤੇ ਸਾਡੇ ਸੰਦਰਭ ’ਚ ਸੀ. ਪੀ. ਈ. ਸੀ. ਦੇ ਜ਼ਰੀਏ ਰਫਤਾਰ ਫੜ ਰਿਹਾ ਹੈ।
 ਇਸ ’ਚ ਉਸ ਦੀ ਸਹਾਇਤਾ ਗਵਾਦਰ, ਹੰਬਨਟੋਟਾ ਅਤੇ ਕਿਓਕਪਿਊ ਬੰਦਰਗਾਹਾਂ ਕਰ ਰਹੀਅਾਂ ਹਨ। ਗਲਿਆਰਿਅਾਂ ਦੀ ਜੰਗ ’ਚ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਲਾਹੇਵੰਦ ਯੋਜਨਾਵਾਂ ਨੇ ਤਾਂ ਢਹਿ-ਢੇਰੀ ਹੋਣਾ ਹੀ ਹੈ ਅਤੇ ਅਖੌਤੀ ਬਸਤੀਵਾਦ ਨੂੰ ਕੁਝ ਸਮੇਂ ਬਾਅਦ ਸਥਾਨਕ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। 
ਤੁਰਕੀ ਤੋਂ ਈਰਾਨ ਅਤੇ ਅਫਗਾਨਿਸਤਾਨ ਤਕ ਫੈਲਿਆ ਮੱਧ ਪੂਰਬ ਸੱਤਾ ਦੀ ਖੇਡ ਦਾ ਮੈਦਾਨ ਬਣਿਆ ਰਿਹਾ ਹੈ, ਜਿਸ ’ਚ ਪਾਕਿਸਤਾਨ ਨੇ ਕਸ਼ਮੀਰ ਤਕ ਆਪਣੇ ਪੈਰ ਪਸਾਰਨ ਦੀ ਵਾਰ-ਵਾਰ ਪਰ ਅਸਫਲ ਕੋਸ਼ਿਸ਼ ਕੀਤੀ ਹੈ। ਇਹ ਦਲਦਲ ਤਿੰਨ ਪ੍ਰਮੁੱਖ ਸਮੱਸਿਆਵਾਂ ਦੀ ਵਜ੍ਹਾ ਬਣਦੀ ਹੈ ਤੇ ਇਹ ਹਨ ਇਸਲਾਮਿਕ ਅੱਤਵਾਦ, ਤੇਲ ਦੀਅਾਂ ਵਧਦੀਅਾਂ ਕੀਮਤਾਂ ਅਤੇ ਪ੍ਰਮਾਣੂ ਬੰਬ ਸਮੇਤ ਸ਼ੀਆ-ਸੁੰਨੀ ਸਰਵਉੱਚਤਾ ਲਈ ਮੁਕਾਬਲੇਬਾਜ਼ੀ ਦੀ ਲਾਲਸਾ।
ਜਿੱਥੇ ਚੀਨ ਰਣਨੀਤਕ ਪੌੜੀ ਚੜ੍ਹ ਰਿਹਾ ਹੈ, ਉਥੇ ਹੀ ਅਮਰੀਕਾ ਵਪਾਰ ਜੰਗਾਂ ਅਤੇ ਹਿੰਦ-ਪ੍ਰਸ਼ਾਂਤ ਦੇ ਮੁੜ ਸੰਤੁਲਨ ਦੀ ਬਦਲਵੀਂ ਰਣਨੀਤਕ ਧੁਰੀ ਦੇ ਜ਼ਰੀਏ ਡ੍ਰੈਗਨ ਨੂੰ ਮਾਤ ਦਿੰਦਿਅਾਂ ਚੋਟੀ ’ਤੇ ਪਹੁੰਚਣਾ ਚਾਹੁੰਦਾ ਹੈ। ‘ਸਾਰਕ’ ਦੇ ਕੋਮਾ ’ਚ ਜਾਣ ਅਤੇ ਚੀਨ ਵਲੋਂ ਪਾਕਿਸਤਾਨ ਨੂੰ ਨਵੀਅਾਂ ਚਾਲਾਂ ਖੇਡਣ ਲਈ ਉਤਸ਼ਾਹਿਤ ਕਰਨ ਨਾਲ ਭਾਰਤ ਖ਼ੁਦ ਨੂੰ ਕੁਝ ਹੱਦ ਤਕ ਆਪਣੇ ਗੁਅਾਂਢ ਨਾਲ ਤਾਲਮੇਲ ਤੋਂ ਰਹਿਤ ਰੱਖ ਰਿਹਾ ਹੈ। 
ਇਥੋਂ ਤਕ ਕਿ ਇਨ੍ਹਾਂ ਅਸ਼ਾਂਤ ਸਮਿਅਾਂ (ਆਰਥਿਕ ਤੇ ਰਣਨੀਤਕ) ਵਿਚ ਭਾਰਤ ਤਰੱਕੀ ਕਰਦਿਅਾਂ ਆਪਣੇ ਸਹੀ ਰਾਹ ’ਤੇ ਚੱਲ ਰਿਹਾ ਹੈ ਪਰ ਕੁਝ ਮੱਠੀ ਰਫਤਾਰ ਨਾਲ। ਅੰਦਰੂਨੀ ਤੌਰ ’ਤੇ ਇਥੇ ਇਹ ਭਾਵਨਾ ਪਾਈ ਜਾਂਦੀ ਹੈ ਕਿ ਸਾਡੀਅਾਂ ਨੀਤੀਅਾਂ, ਜਿਨ੍ਹਾਂ ਦੀ ਧਾਰਨਾ ਕਾਫੀ ਵੱਡੀ ਹੈ, ਨੂੰ ਸਰਵਉੱਤਮ ਢੰਗ ਨਾਲ ਚਲਾਇਆ ਨਹੀਂ ਜਾ ਰਿਹਾ। ਬਾਹਰੀ ਤੌਰ ’ਤੇ ਹਿੰਦ-ਪ੍ਰਸ਼ਾਂਤ ਅਤੇ ਅਫਗਾਨਿਸਤਾਨ ’ਚ ਮੋਹਰੀ ਬਣਨ ਲਈ ਦੁਨੀਆ ਦੀਅਾਂ ਨਜ਼ਰਾਂ ਸਾਡੇ ’ਤੇ ਹਨ। 
ਡੇਂਗ ਦੇ ਦੌਰ ਦਾ ਚੀਨੀ ਨਜ਼ਰੀਆ ਅਮਲ ਕਰਨ ਲਈ ਇਕ ਚੰਗੀ ਮਿਸਾਲ 
ਆਪਣੀ ਕਾਰਜ ਯੋਜਨਾ ਦਾ ਇਸਤੇਮਾਲ ਕਰਨ ਦਾ ਸਾਨੂੰ ਹੱਕ ਹੈ, ਫਿਰ ਵੀ ਡੇਂਗ ਦੇ ਦੌਰ ਦਾ ਚੀਨੀ ਨਜ਼ਰੀਆ ਅਮਲ ਕਰਨ ਲਈ ਇਕ ਚੰਗੀ ਮਿਸਾਲ ਹੈ। ਚੀਨ ’ਤੇ ਆਪਣੀ ਅੰਤਰ-ਕਿਰਿਆ ’ਚ ਮੈਂ ਜ਼ਿੱਦੀ ਅਤੇ ਅਣਦੇਖੀ ਭਰੇ ਰੁਝਾਨ ਦੇਖੇ, ਜਿਨ੍ਹਾਂ ’ਚ ਸ਼ੱਕ ਤੋਂ ਲੈ ਕੇ ਚੀਨੀ ਵਸਤਾਂ ਦੇ ਬਾਈਕਾਟ ਵਰਗੇ ਖੋਖਲੇ ਸ਼ਬਦ-ਅਾਡੰਬਰ ਸ਼ਾਮਿਲ ਸਨ ਤੇ ਕੁਝ ਮਾਮਲਿਅਾਂ ’ਚ ਬੇਹੂਦਾ ਫੜ੍ਹਾਂ ਵੀ ਮਾਰੀਅਾਂ ਗਈਅਾਂ ਕਿ ‘‘ਅਸੀਂ ਡ੍ਰੈਗਨ ਨੂੰ ਕਾਬੂ ਕਰ ਲਵਾਂਗੇ।’’
ਇਹੋ ਸਮਾਂ ਹੈ ਕਿ ਸਾਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਚੀਨੀ ਕੋਈ 10 ਫੁੱਟ ਲੰਮੇ ਨਹੀਂ ਹਨ ਪਰ ਉਹ ਅਗਵਾਈ ਕਰਦੇ ਹਨ। ਸਾਡੇ ਲਈ ਇਹੋ ਸਹੀ ਹੋਵੇਗਾ ਕਿ ਉਨ੍ਹਾਂ ਦੀ ਸਫਲਤਾ ਦੀ ਕਹਾਣੀ ਦੇ ਆਧਾਰ ’ਤੇ ਅਸੀਂ ਆਪਣੀ ਸੋਚ ਨੂੰ ਸੁਧਾਰੀਏ। ਅਸਲ ’ਚ ਚੀਨੀ, ਜਾਪਾਨੀ ਤੇ ਕੋਰੀਆਈ ਵਰਗੇ ਪ੍ਰਾਚੀਨ ਮਾਡਲ ਸਾਡੀਅਾਂ ਆਪਣੀਅਾਂ ਨੀਤੀਅਾਂ ’ਚ ਹੋਰ ਜ਼ਿਆਦਾ ਵੈਲਿਊ ਸ਼ਾਮਿਲ ਕਰਨ ’ਚ ਸਾਡੀ ਮਦਦ ਕਰ ਸਕਦੇ ਹਨ, ਜੋ ਬਸਤੀਵਾਦੀ ਵਿਰਾਸਤ ਦੇ ਇਕ ਹਿੱਸੇ ਵਜੋਂ ਪੱਛਮੀ ਪ੍ਰਣਾਲੀ ਦੇ ‘ਕਲੋਨਡ ਵਰਜ਼ਨ’ ਹਨ। 
ਇਸ ਸਮੇਂ ਪਹਿਲੀ ਅਤੇ ਸਭ ਤੋਂ ਅਹਿਮ ਲੋੜ ਆਰਥਿਕ ਸਰਗਰਮੀਅਾਂ ’ਚ ਤੇਜ਼ੀ ਲਿਆਉਣ ਦੀ ਹੈ। ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਨੂੰ ਜੜ੍ਹੋਂ ਖਤਮ ਕਰਨ ਦੀ ਚੀਨੀ ਮੁਹਿੰਮ ਨੂੰ ਸੁਧਰੇ ਹੋਏ ਨਰਮ ਰੂਪ ਵਜੋਂ ਇਥੇ ਵੀ ਦੁਹਰਾਉਣ ਦੀ ਲੋੜ ਹੈ। 
ਇਕ ਉੱਚਾ ਅਤੇ ਸਪੱਸ਼ਟ ਸੰਦੇਸ਼ ਹੋਣਾ ਚਾਹੀਦਾ ਹੈ ਕਿ ‘ਲੁੱਟੋ ਤੇ ਭੱਜੋ’ ਨੀਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਆਰਥਿਕ ਭਗੌੜਿਅਾਂ ਦੀ ‘ਘਰ ਵਾਪਸੀ’ ਨੂੰ ਕਿਸੇ ਵੀ ਕੀਮਤ ’ਤੇ ਯਕੀਨੀ ਬਣਾਇਆ ਜਾਵੇਗਾ। ਅਜਿਹੀਅਾਂ ਵਿਆਪਕ ਰਿਪੋਰਟਾਂ ਹਨ ਕਿ ਚੀਨ ਨੇ ਸਿਰਫ ਤਿੰਨ ਦਹਾਕਿਅਾਂ ’ਚ 7 ਕਰੋੜ ਲੋਕਾਂ ਨੂੰ ਗਰੀਬੀ ਦੀ ਰੇਖਾ ਤੋਂ ਉਪਰ ਚੁੱਕਿਆ ਹੈ। ਸਾਨੂੰ ਵੀ ‘ਅੰਨਤੋਦਿਆ’ ਅਤੇ ਨਿਅਾਂਸੰਗਤ ਵਿਕਾਸ ਨੂੰ ਆਪਣੇ ਆਰਥਿਕ ਵਿਕਾਸ ਦੇ ਇੰਜਣ ਬਣਾਉਣ ਦੀ ਲੋੜ ਹੈ। 
ਇਸ ਸਮੇਂ ਭਾਰਤ ਨੂੰ ਆਪਣੀ ਫੌਜੀ ਤਾਕਤ ਨੂੰ ਬੁਨਿਆਦੀ ਸੱਚ ‘ਵੀਰ ਭੋਗਯ ਵਸੁੰਧਰਾ’ ਮੁਤਾਬਿਕ ਬਣਾਉਣਾ ਪਵੇਗਾ, ਜਿਵੇਂ ਕਿ ਮਾਓ ਨੇ ਵੀ ਸਪੱਸ਼ਟ ਕੀਤਾ ਸੀ ਕਿ ‘ਤਾਕਤ ਬੰਦੂਕ ਦੀ ਨਲੀ ’ਚੋਂ ਪੈਦਾ ਹੁੰਦੀ ਹੈ।’ ਰੂਪਾਂਤਰਣ, ਆਧੁਨਿਕੀਕਰਨ ਅਤੇ ਖੋਖਲਾਪਨ ਸਾਡੀਅਾਂ ਸਭ ਤੋਂ ਵੱਡੀਅਾਂ ਸੁਰੱਖਿਆ ਚਿੰਤਾਵਾਂ ਬਣੇ ਰਹੇ ਹਨ। ਕੀ ਅਸੀਂ ਇਨ੍ਹਾਂ ਲਈ ਬਜਟ ਅਤੇ ਸਮਝ ਹਾਸਿਲ ਕਰ ਸਕਦੇ ਹਾਂ? 
ਸ਼ਾਂਗਰੀ-ਲਾ ਡਾਇਲਾਗ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਪੱਸ਼ਟ ਤੌਰ ’ਤੇ ਦਰਸਾਏ ਗਏ ਨਜ਼ਰੀਏ ਨੇ ਬੇਸ਼ੱਕ ਕਈ ਪੱਛਮੀ ਨੇਤਾਵਾਂ ਨੂੰ ਨਿਰਾਸ਼ ਕੀਤਾ ਪਰ ਇਹ ਵਿਵਹਾਰਕ ਅਤੇ ਸਾਡੇ ਹਿੱਤਾਂ ਲਈ ਢੁੱਕਵਾਂ ਹੈ।                                            


Related News