Artificial Intelligence ਦੀ ਮਦਦ ਨਾਲ ਖੋਜੇ ਜਾਣਗੇ ਐਲੀਅਨ: ਸਟੱਡੀ

04/07/2018 5:18:14 PM

ਜਲੰਧਰ- ਦੁਨੀਆਭਰ ਦੇ ਲਗਭਗ ਸਾਰੇ ਵਿਗਿਆਨਿਕ ਕਾਫੀ ਸਾਲਾਂ ਤੋਂ ਦੂਜੇ ਗ੍ਰਹਿਆਂ 'ਤੇ ਜੀਵਨ ਦੀ ਤਲਾਸ਼ ਕਰ ਰਹੇ ਹਨ। ਇਕ ਨਵੀਂ ਖੋਜ ਤੋਂ ਇਹ ਪਤਾ ਚੱਲਿਆ ਹੈ ਕਿ ਇਸ ਤਲਾਸ਼ 'ਚ ਖਗੋਲਵਿਦਾਂ ਦੇ ਲਈ Artificial Intelligence (AI) ਸਹਾਇਕ ਸਿੱਧ ਹੋ ਸਕਦੀ ਹੈ। ਬ੍ਰਿਟੇਨ ਦੀ ਪਲਾਈਮਾਊਥ ਯੂਨੀਵਰਸਿਟੀ ਦੇ ਖੋਜਕਰਤਾ ਨੇ ਇਸ ਬਾਰੇ 'ਚ ਜਾਣਕਾਰੀ ਦਿੱਤੀ ਹੈ।

ਯੂਨੀਵਰਸਿਟੀ ਦੇ ਕ੍ਰਿਸਟੋਫਰ ਵਿਸ਼ਪ ਨੇ ਕਿਹਾ ਹੈ ਕਿ ਫਿਲਹਾ ਸਾਡੀ ਰੁਚੀ ਇਕ ਕਾਲਪਨਿਕ, ਬੁੱਧੀਮਾਨ, ਸੌਰਮੰਡਰ 'ਚ ਮੌਜੂਦ ਹੋਰ ਗ੍ਰਹਿਆਂ ਦਾ ਵਿਸ਼ਲੇਸ਼ਣ ਕਰਨ ਵਾਲੇ ਪੁਲਾੜ ਯਾਨ 'ਚ ਟੈਕਨਾਲੋਜੀ ਦੇ ਉਪਯੋਗ ਦੀ ਜ਼ਰੂਰਤ ਪੈਣ 'ਤੇ ਇਸ ਦੀ ਜ਼ਰੂਰਤ ਪਵੇਗੀ।

ਦੱਸ ਦੱਈਏ ਕਿ ਪਿਛਲੇ ਦਿਨੀਂ ਗ੍ਰਾਹਮ ਨਾਮ ਦੇ ਇਕ ਸਿਧਾਂਤਵਾਦੀ ਨੇ ਧਰਤੀ ਦੇ ਕਰੀਬ UFOs ਨੂੰ ਮੰਡਰਾਉਂਦੇ ਹੋਏ ਦੇਖਣ ਦਾ ਦਾਅਵਾ ਕੀਤਾ ਸੀ ਅਤੇ ਦੱਸਿਆ ਹੈ ਕਿ ਇਸ 'ਚ ਸਵਾਰ ਐਲੀਅਨ ਅਸਲ 'ਚ ਇੰਨਸਾਨਾਂ ਨਾਲ ਦੋਸਤੀ ਵਧਾਉਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਗ੍ਰਾਹਮ ਨੇ ਕਿਹਾ ਸੀ ਕਿ ਅਗਲੇ 15 ਸਾਲਾਂ 'ਚ ਇਨਸਾਨ ਅਤੇ ਐਲੀਅਨ ਦਾ ਆਹਮਣਾ-ਸਾਹਮਣਾ ਹੋ ਸਕਦਾ ਹੈ।


Related News