ਸੰਗਰੂਰ ਜੇਲ੍ਹ ''ਚ ਪਤੀ ਨੂੰ ਮਿਲਣ ਆਈ ਪਤਨੀ ਦੀ ਕਰਤੂਤ ਨੇ ਉਡਾਏ ਹੋਸ਼, ਬੱਚੇ ਦੇ ਮੂੰਹ ''ਚ ਲੁਕੋ ਲਿਆਈ ਸਿਮ

Tuesday, Sep 06, 2022 - 05:03 PM (IST)

ਸੰਗਰੂਰ ਜੇਲ੍ਹ ''ਚ ਪਤੀ ਨੂੰ ਮਿਲਣ ਆਈ ਪਤਨੀ ਦੀ ਕਰਤੂਤ ਨੇ ਉਡਾਏ ਹੋਸ਼, ਬੱਚੇ ਦੇ ਮੂੰਹ ''ਚ ਲੁਕੋ ਲਿਆਈ ਸਿਮ

ਸੰਗਰੂਰ(ਵਿਵੇਕ ਸਿੰਧਵਾਨੀ,ਰਵੀ) : ਸੰਗਰੂਰ ਜੇਲ੍ਹ ਵਿਖੇ ਆਪਣੇ ਹਵਾਲਾਤੀ ਪਤੀ ਨੂੰ ਮਿਲਣ ਆਈ ਪਤਨੀ ਕੋਲੋਂ ਮੋਬਾਇਲ ਸਿਮ ਬਰਾਮਦ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਕ ਔਰਤ ਆਪਣੇ ਪਤੀ ਨੂੰ ਮਿਲਣ ਲਈ ਸੰਗਰੂਰ ਜੇਲ੍ਹ ਵਿਚ ਆਪਣੇ ਨਾਬਾਲਿਗ ਬੱਚੇ ਦੇ ਮੂੰਹ ਵਿਚ ਮੋਬਾਈਲ ਸਿਮ ਪਾ ਕੇ ਆਈ, ਜਿਸ 'ਤੇ ਔਰਤ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸੰਗਰੂਰ 1 ਦੇ ਪੁਲਸ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਸੰਗਰੂਰ ਜੇਲ੍ਹ ਪ੍ਰਸ਼ਾਸ਼ਨ ਨੇ ਸ਼ਿਕਾਇਤ ਦਿੱਤੀ ਕਿ ਅਮਨੀ ਵਾਸੀ ਹੰਡਿਆਇਆ ਜ਼ਿਲ੍ਹਾ ਬਰਨਾਲਾ ਆਪਣੇ ਪਤੀ ਲਾਡੀ ਸਿੰਘ ਨੂੰ ਮਿਲਣ ਲਈ ਸੰਗਰੂਰ ਜੇਲ੍ਹ ਵਿਚ ਆਈ ਅਤੇ ਉਸ ਦੇ ਬੱਚੇ ਵੀ ਨਾਲ ਸਨ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਤਲਾਸ਼ੀ ਲੈਣ 'ਤੇ ਬੱਚੇ ਦੇ ਮੂੰਹ ਵਿੱਚੋਂ ਇਕ ਸਿਮ ਬਰਾਮਦ ਹੋਈ। ਇਸ ਮਾਮਲੇ 'ਚ ਹਵਾਲਾਤੀ ਦਾ ਪਤਨੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ। 

ਇਹ ਵੀ ਪੜ੍ਹੋ- ਸ੍ਰੀ ਮੁਕਤਸਰ ਸਾਹਿਬ ਦੇ ਕੋਰਟ ਕੰਪਲੈਕਸ ’ਚ ਚੱਲੀ ਗੋਲ਼ੀ, ਏ.ਐੱਸ.ਆਈ. ਦੀ ਮੌਤ

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News