ਕੋਰੋਨਾ ਦਾ ਕਹਿਰ, ਧਾਰਮਿਕ ਪ੍ਰੋਗਰਾਮ ਰੱਦ ਹੋਣ ਕਰਕੇ ਸ਼ਰਧਾਲੂ ਪਰੇਸ਼ਾਨ

07/22/2020 1:11:01 PM

ਸ਼ੇਰਪੁਰ (ਅਨੀਸ਼): ਕੋਰੋਨਾ ਦੇ ਕਹਿਰ ਨੇ ਜਿੱਥੇ ਦੇਸ਼ ਦੀ ਅਰਥ-ਵਿਵਸਥਾ ਡਾਵਾਡੋਲ ਕਰਕੇ ਰੱਖ ਦਿੱਤੀ ਹੈ, ਉੱਥੇ ਲੋਕਾਂ ਦੀ ਜੀਵਨ ਸ਼ੈਲੀ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ। ਕੋਰੋਨਾ ਕਾਰਨ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਪ੍ਰੋਗਰਾਮਾਂ ਦੀ ਦਸ਼ਾ ਅਤੇ ਦਿਸ਼ਾ ਹੀ ਬਦਲ ਦਿੱਤੀ ਹੈ। ਸਭ ਤੋਂ ਵਧ ਅਸਰ ਧਾਰਮਿਕ ਪ੍ਰੋਗਰਾਮਾਂ ਤੇ ਪਿਆ ਹੈ। ਸਾਉਣ ਦੇ ਮਹੀਨੇ ਵੱਡੀ ਗਿਣਤੀ 'ਚ ਲੋਕ ਕਾਵੜ ਲੈਣ ਲਈ ਹਰਿਦੁਆਰ ਜਾਂਦੇ ਹਨ ਪਰ ਇਸ ਵਾਰ ਕੋਰੋਨਾ ਕਹਿਰ ਕਾਰਨ ਕਾਵੜ ਯਾਤਰਾ ਤੇ ਰੋਕ ਲੱਗੀ ਹੋਈ ਹੈ, ਇਸ ਤੋਂ ਇਲਾਵਾ ਅਮਰਨਾਥ ਯਾਤਰਾ ਵੀ ਰੱਦ ਹੋ ਚੁੱਕੀ ਹੈ ਅਤੇ ਸਾਉਣ ਦੇ ਮਹੀਨੇ ਲੱਗਣ ਵਾਲਾ ਮਾਤਾ ਸੀ੍ਰ ਨੈਣਾ ਦੇਵੀ ਅਤੇ ਚਿੰਤਪੁਰਨੀ ਦਾ ਮੇਲਾ ਵੀ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ:  ਪਟਿਆਲਾ 'ਚ ਵੱਡੀ ਵਾਰਦਾਤ: ਘਰ 'ਚ ਹੀ ਕੁੜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਜ਼ਿਕਰਯੋਗ ਹੈ ਕਿ ਮਾਲਵਾ ਬੈਲਟ ਦੇ ਵੱਡੀ ਗਿਣਤੀ ਵਿਚ ਲੋਕ ਮਾਤਾ ਨੈਣਾ ਦੇਵੀ ਅਤੇ ਚਿੰਤਪੁਰਨੀ ਦੇ ਦਰਸ਼ਨਾ ਲਈ ਜਾਂਦੇ ਹਨ। ਅਗਸਤ ਮਹੀਨੇ 'ਚ ਰੱਖੜੀ ਅਤੇ ਜਨਮ ਅਸ਼ਟਮੀ ਦਾ ਤਿਉਹਾਰ ਆ ਰਿਹਾ ਹੈ, ਪਰ ਕੋਰੋਨਾ ਕਾਰਨ ਇਹ ਤਿਉਹਾਰ ਵੀ ਫਿੱਕੇ ਰਹਿਣ ਦੀ ਸੰਭਵਾਨਾ ਹੈ। ਇਸ ਤੋਂ ਇਲਾਵਾ ਅੱਗੇ ਦੁਸਹਿਰਾ ਅਤੇ ਦੀਵਾਲੀ ਦੇ ਤਿਉਹਾਰਾਂ ਨੂੰ ਲੈ ਕੇ ਵੀ ਲੋਕਾਂ ਵਿਚ ਚਿੰਤਾ ਦਾ ਮਾਹੋਲ ਹੈ।

ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ: ਐੱਸ.ਪੀ. ਬਲਜੀਤ ਸਿੱਧੂ ਦੇ ਗ੍ਰਿਫ਼ਤਾਰੀ ਵਰੰਟ ਜਾਰੀ


Shyna

Content Editor

Related News