ਸਾਹਿਤਕ ਸੰਸਥਾਵਾਂ ਕੀਤਾ ਸ਼ਾਇਰ ਤਰਸੇਮ ਦਾ ਸਨਮਾਨ

12/12/2018 11:52:23 AM

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) - ਗੋਬਿੰਦ ਬਾਂਸਲ ਧਰਮਸ਼ਾਲਾ ਵਿਖੇ ਬਰਨਾਲੇ ਦੀਆਂ ਸਾਹਿਤਕ ਸੰਸਥਾਵਾਂ ਵੱਲੋਂ ਸ਼ਾਇਰ ਤਰਸੇਮ ਨੂੰ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਬਾਲ ਸਾਹਿਤ ਪੁਰਸਕਾਰ ਮਿਲਣ ਦੀ ਖੁਸ਼ੀ ’ਚ ਇਕ ਸਮਾਗਮ ਕਰਵਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਮਹੰਤ ਮੱਘਰ ਦਾਸ ਖੁੱਡੀ ਕਲਾਂ ਸਨ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਕਿਹਾ ਕਿ ਤਰਸੇਮ ਨੇ ਬਾਲ ਸਾਹਿਤ ਦੀ ਰਚਨਾ ਕਰ ਕੇ ਮਹਾਨ ਲੇਖਕਾਂ ਦੇ ਬਾਲ ਸਿਰਜਣ ਦੀ ਪ੍ਰੰਪਰਾ ਨੂੰ ਅੱਗੇ ਵਧਾਇਆ ਹੈ। ਨਾਵਲਕਾਰ ਓਮ ਪ੍ਰਕਾਸ਼ ਗਾਸੋ ਨੇ ਕਿਹਾ ਕਿ ਲੇਖਕ ਦੀਆਂ ਬਾਲ ਲਿਖਤਾਂ ਸਮੇਂ ਦੀਆਂ ਹਾਣੀ ਹਨ। ਡਾ. ਜੋਗਿੰਦਰ ਸਿੰਘ ਨਿਰਾਲਾ ਅਤੇ ਭੋਲਾ ਸਿੰਘ ਸੰਘੇਡ਼ਾ ਦਾ ਵਿਚਾਰ ਸੀ ਕਿ ਬਾਲ ਸਾਹਿਤ ਦੀ ਰਚਨਾ ਇਕ ਅੌਖਾ ਕਾਰਜ ਹੈ। ਲੇਖਕ ਦੇ ਅਧਿਆਪਨ ਦੇ ਕਾਰਜ ਨੇ ਬਾਲ ਮਨਾਂ ਨੂੰ ਸਮਝਣ ’ਚ ਉਸਦੀ ਮਦਦ ਕੀਤੀ ਹੈ। ਵਿਚਾਰ-ਵਟਾਂਦਰੇ ਵਿਚ ਜਗੀਰ ਸਿੰਘ ਜਗਤਾਰ, ਮੇਜਰ ਸਿੰਘ ਗਿੱੱਲ, ਹਰਜਤਿੰਦਰ ਪਾਲ, ਪ੍ਰਿੰ. ਸੁਖਦੇਵ ਸਿੰਘ ਰਾਣਾ, ਡਾ. ਭੁਪਿੰਦਰ ਸਿੰਘ ਬੇਦੀ, ਪਵਨ ਪਰਿੰਦਾ, ਡਾ. ਹਰਭਗਵਾਨ ਸ਼ਰਮਾ, ਡਾ. ਸੰਪੂਰਨ ਸਿੰਘ ਟੱਲੇਵਾਲੀਆ ਅਤੇ ਦਰਸ਼ਨ ਸਿੰਘ ਗੁਰੂ ਨੇ ਵੀ ਭਾਗ ਲਿਆ। ਵੱਖੋ-ਵੱਖ ਸਭਾਵਾਂ ਤੋਂ ਬਿਨਾਂ ਪ੍ਰਧਾਨਗੀ ਮੰਡਲ ਵੱਲੋਂ ਸਨਮਾਨਤ ਹੋਣ ਉਪਰੰਤ ਤਰਸੇਮ ਨੇ ਕਿਹਾ ਕਿ ਹੁਣ ਲਿਖਣ ਪ੍ਰਤੀ ਮੇਰੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ ਤੇ ਮੈਂ ਤੁਹਾਡੀਆਂ ਉਮੀਦਾਂ ’ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ। ਇਸ ਮੌਕੇ ਹੋਏ ਕਵੀ ਦਰਬਾਰ ਵਿਚ ਸੁਖਵਿੰਦਰ ਸਨੇਹ, ਡਾ. ਅਨਦੀਪ ਸਿੰਘ ਟੱਲੇਵਾਲੀਆ, ਰਾਮ ਸਰੂਪ ਸ਼ਰਮਾ, ਮਹਿੰਦਰ ਸਿੰਘ ਰਾਹੀ, ਸੁਖਵਿੰਦਰ ਗੁਰਮ, ਗਮਦੂਰ ਸਿੰਘ ਰੰਗੀਲਾ, ਜਗਤਾਰ ਬੈਂਸ, ਹਾਕਮ ਰੂਡ਼ਕੇ, ਚਰਨੀ ਬੇਦਿਲ, ਡਾ. ਉਜਾਗਰ ਮਾਨ ਆਦਿ ਨੇ ਭਾਗ ਲਿਆ। ਮੰਚ ਸੰਚਾਲਨ ਭੋਲਾ ਸਿੰਘ ਸੰਘੇਡ਼ਾ ਨੇ ਕੀਤਾ।


Related News