‘ਯੂ ਇਨ ਦਿ ਕਲਾਸ’ ਗਤੀਵਿਧੀ ਕਰਵਾਈ

12/12/2018 11:54:44 AM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਬੀ. ਵੀ. ਐੱਮ. ਇੰਟਰਨੈਸ਼ਨਲ ਸਕੂਲ ’ਚ ਨਰਸਰੀ ਕਲਾਸ ਤੋਂ ਲੈ ਕੇ ਯੂ.ਕੇ.ਜੀ. ਕਲਾਸ ਦੇ ਬੱਚਿਆਂ ਦੀ ‘ਯੂ ਇਨ ਦਿ ਕਲਾਸ’ ਦੀ ਗਤੀਵਿਧੀ ਕਰਵਾਈ ਗਈ, ਇਸ ਗਤੀਵਿਧੀ ਦਾ ਮਾਧਿਅਮ ਨਾਲ ਬੱਚਿਆਂ ਨੂੰ ਯੂ ਬਾਰੇ ਜਾਣਕਾਰੀ ਦਿੱਤੀ ਗਈ। ਇਹ ਗਤੀਵਿਧੀ ਇੰਚਾਰਜ ਮੈਡਮ ਸ਼ੈਲੀ ਦੀ ਦੇਖ-ਰੇਖ ’ਚ ਕਰਵਾਈ ਗਈ। ਇਸ ’ਚ ਮੈਡਮ ਹਰਸ਼ਪ੍ਰੀਤ, ਪਰਮਿੰਦਰ ਕੌਰ ਅਤੇ ਮੈਡਮ ਦੀਪਕਾ ਹਾਜ਼ਰ ਸਨ, ਜਿਨ੍ਹਾਂ ਨੇ ਬੱਚਿਆਂ ਨੂੰ ਤਰ੍ਹਾਂ-ਤਰ੍ਹਾਂ ਦੇ ਜਾਨਵਰ ਜਿਵੇਂ ਬਾਂਦਰ, ਹਿਰਨ, ਭਾਲੂ, ਹਾਥੀ ਅਤੇ ਚੀਤਾ ਅਤੇ ਖਰਗੋਸ਼ ਆਦਿ ਦਿਖਾਏ ਗਏ ਅਤੇ ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਬਚਿਆਂ ਨੂੰ ਇਸ ਗਤੀਵਿਧੀ ਨਾਲ ਸਬੰਧਤ ਪੀ.ਪੀ.ਵੀ. ਦਿਖਾਈ ਗਈ, ਜਿਸ ਵਿਚ ਤਰ੍ਹਾਂ-ਤਰ੍ਹਾਂ ਦੇ ਜਾਨਵਰ ਅਤੇ ਉਨ੍ਹਾਂ ਦੀਆਂ ਆਵਾਜ਼ਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਗਤੀਵਿਧੀ ’ਚ ਬੱਚਿਆਂ ਨੇ ਬਹੁਤ ਲੁਤਫ ਉਠਾਇਆ ਤੇ ਬੱਚੇ ਬਹੁਤ ਹੀ ਖੁਸ਼ ਨਜ਼ਰ ਆਏ। ਮੈਡਮ ਅਲਕਾ ਗੋਇਲ ਨੇ ਕਿਹਾ ਕਿ ਬੱਚਿਆਂ ਨੂੰ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਉਣ ਦਾ ਮਕਸਦ ਉਨ੍ਹਾਂ ਨੂੰ ਹਰੇਕ ਗੱਲਾਂ ਪ੍ਰਤੀ ਜਾਗਰੂਕ ਕਰਨਾ ਹੈ। ਬੱਚਿਆਂ ਦੇ ਵਿਕਾਸ ਨਾਲ ਸਬੰਧਤ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਸਮੇਂ-ਸਮੇਂ ’ਤੇ ਕਰਵਾਈਆਂ ਜਾਂਦੀਆਂ ਹਨ ਤਾਂ ਕਿ ਬੱਚਿਆਂ ਨੂੰ ਪਡ਼੍ਹਾਈ ਦੇ ਨਾਲ-ਨਾਲ ਗਤੀਵਿਧੀ ਰਾਹੀਂ ਭਰਪੂਰ ਆਨੰਦ ਮਿਲ ਸਕੇ।


Related News