ਬਿਜਲੀ ਮੁਲਾਜ਼ਮਾਂ ਦੀ ਬਹਾਲੀ ਲਈ ਦਿੱਤਾ ਧਰਨਾ

11/14/2018 4:44:06 PM

ਸੰਗਰੂਰ (ਜ਼ਹੂਰ/ਸ਼ਹਾਬੂਦੀਨ)-ਸਾਂਝੀ ਸੰਘਰਸ਼ ਕਮੇਟੀ ਦਿਹਾਤੀ ਮਾਲੇਰਕੋਟਲਾ ਦੇ ਸੱਦੇ ’ਤੇ ਸਬ-ਡਵੀਜ਼ਨ ਦਫ਼ਤਰ ਦਿਹਾਤੀ ਮਾਲੇਰਕੋਟਲਾ ਅੱਗੇ ਸਾਥੀ ਗੁਰਜੰਟ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਧਰਨਾ ਦਿੱਤਾ ਗਿਆ, ਜਿਸ ਵਿਚ ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ, ਇੰਪਲਾਈਜ਼ ਫੈੱਡਰੇਸ਼ਨ ਪੀ. ਐੱਸ. ਈ. ਬੀ. ਅਤੇ ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਦੇ ਵਰਕਰ ਵੱਡੀ ਗਿਣਤੀ ’ਚ ਸ਼ਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦੇ ਹੋਏ ਬੁਲਾਰੇ ਸਾਥੀਆਂ ਨੇ ਪਿਛਲੇ ਦਿਨੀਂ ਦਿਹਾਤੀ ਸਬ-ਡਵੀਜ਼ਨ ਦੇ ਨਾਜਾਇਜ਼ ਤੌਰ ’ਤੇ ਮੁਅੱਤਲ ਕੀਤੇ 3 ਸਾਥੀਆਂ ਦੀ ਬਹਾਲੀ ਲਈ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਐੱਸ. ਡੀ. ਓ. ਦਿਹਾਤੀ ਮਾਲੇਰਕੋਟਲਾ ਖਿਲਾਫ ਰੋਸ ਪ੍ਰਗਟ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਬੁਲਾਰੇ ਸਾਥੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਨਾਜਾਇਜ਼ ਮੁਅੱਤਲ ਕੀਤੇ ਸਾਥੀ ਤੁਰੰਤ ਬਹਾਲ ਨਾ ਕੀਤੇ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਐੱਸ. ਡੀ. ਓ. ਦਿਹਾਤੀ ਮਾਲੇਰਕੋਟਲਾ ਦੀ ਹੋਵੇਗੀ। ਅੱਜ ਦੇ ਇਸ ਧਰਨੇ ਨੂੰ ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਗੁਰਮੀਤ ਸਿੰਘ, ਬਲਜੀਤ ਸਿੰਘ ਡਵੀਜ਼ਨ ਪ੍ਰਧਾਨ, ਕੌਰ ਸਿੰਘ ਸੋਹੀ ਜਨਰਲ ਸਕੱਤਰ, ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਵੱਲੋਂ ਗੁਲਜ਼ਾਰ ਸਿੰਘ, ਰਾਜ ਕਮਲ ਖਾਂ, ਕੁਲਵਿੰਦਰ ਸਿੰਘ ਅਤੇ ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਵੱਲੋਂ ਕੇਵਲ ਕ੍ਰਿਸ਼ਨ, ਜਗਮੇਲ ਸਿੰਘ, ਜਗਦੇਵ ਸਿੰਘ, ਬਲਜੀਤ ਸਿੰਘ ਦੌਦ, ਗੁਰਧਿਆਨ ਸਿੰਘ, ਰਾਜਵੰਤ ਸਿੰਘ, ਜਗਦੇਵ ਸਿੰਘ ਬਾਹੀਆ ਅਤੇ ਰਣਜੀਤ ਸਿੰਘ ਬਿੰਜੋਕੀ ਨੇ ਸੰਬੋਧਨ ਕੀਤਾ।


Related News