ਗੱਡੀ ਪਾਸੇ ਕਰਨ ਨੂੰ ਲੈ ਕੇ ਹੋਈ ਤਕਰਾਰ, ਬਰਗਰ ਰੇਹੜੀ ਮਾਲਕ ਨੇ ਕਾਰ ਚਾਲਕ ''ਤੇ ਕੀਤਾ ਜਾਨਲੇਵਾ ਹਮਲਾ

03/10/2023 5:20:33 PM

ਤਪਾ ਮੰਡੀ (ਸ਼ਾਮ,ਗਰਗ) : ਹੋਲੀ ਦੀ ਸ਼ਾਮ ਕਰੀਬ 8 ਵਜੇ ਦੇ ਕਰੀਬ ਤਾਜੋ ਕੈਂਚੀਆਂ ’ਤੇ ਰੇਹੜੀ ਅੱਗੇ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਬਰਗਰ ਰੇਹੜੀ ਮਾਲਕ ਨਾਲ ਹੋਈ ਲੜਾਈ ’ਚ ਗੱਡੀ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਤਪਾ ਹਸਪਤਾਲ ’ਚ ਜ਼ੇਰੇ ਇਲਾਜ ਰਣਵੀਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਤਪਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਹ ਦੁੱਧ ਲੈ ਕੇ ਘਰ ਪਰਤ ਰਿਹਾ ਸੀ ਤਾਂ ਰਸਤੇ ’ਚ ਮੰਮੀ ਦਾ ਫੋਨ ਆਉਣ ਕਾਰਨ ਉਹ ਬਾਹਰਲੇ ਅੱਡੇ ’ਤੇ ਰੁੱਕ ਕੇ ਗੱਲ ਸੁਣਣ ਲੱਗ ਪਿਆ। ਇਸ ਦੌਰਾਨ ਕੋਲ ਬਰਗਰ ਦੀ ਰੇਹੜੀ ਵਾਲੇ ਨੇ ਗੱਡੀ ਚਾਲਕ ਨੂੰ ਗੱਡੀ ਪਿੱਛੇ ਕਰਨ ਲਈ ਕਿਹਾ ਪਰ ਉਹ ਨੇ ਬਰਗਰ ਰੇਹੜੀ ਵਾਲੇ ਦੀ ਗੱਲ ਨਜ਼ਰਅੰਦਾਜ਼ ਕਰਕੇ ਉੱਥੇ ਹੀ ਖੜ੍ਹਾ ਰਿਹਾ। ਇਸ ਦੌਰਾਨ ਕੋ ਬਰਗਰਾਂ ਦੀ ਰੇਹੜੀ ਵਾਲਾ ਉਸਦੇ ਕੋਲ ਆ ਗਿਆ ਤੇ ਕਹਿਣ ਲੱਗਾ ਕਿ ਗੱਡੀ ਪਿੱਛੇ ਕਰਦਾ ਜਾਂ ਮੈਂ ਖ਼ੁਦ ਕਰਵਾਵਾਂ। ਅਜਿਹੇ 'ਚ ਗੱਲ ਜ਼ਿਆਦਾ ਵੱਧ ਗਈ ਤੇ ਉਸਨੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। 

ਇਹ ਵੀ ਪੜ੍ਹੋ- ਬਜਟ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ 'ਤੇ ਪੰਜਾਬ ਸਰਕਾਰ, ਪ੍ਰਤਾਪ ਬਾਜਵਾ ਨੇ ਖੜ੍ਹੇ ਕੀਤੇ ਵੱਡੇ ਸਵਾਲ

ਜ਼ਖ਼ਮੀ ਰਣਵੀਰ ਨੇ ਦੱਸਿਆ ਕਿ ਜਦੋਂ ਬਰਗਰ ਵਾਲਾ ਉਸ ਨੂੰ ਜਦ ਗਾਲਾਂ ਕੱਢ ਰਿਹਾ ਸੀ ਤਾਂ ਉਸਨੇ ਬਰਗਰ ਰੇਹੜੀ ਮਾਲਕ ਨੂੰ ਧੱਕਾ ਦੇ ਦਿੱਤਾ ਤਾਂ ਤੈਸ਼ ‘ਚ ਆਏ ਮਾਲਕ ਅਤੇ ਉਸ ਦੇ ਭਰਾ ਨੇ ਕਰਦ ਚੁੱਕ ਕੇ ਉਸ 'ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਰਣਵੀਰ ਦੇ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਜ਼ਖ਼ਮੀ ਹਾਲਤ ‘ਚ ਸਿਵਲ ਹਸਪਤਾਲ ਤਪਾ ‘ਚ ਦਾਖ਼ਲ ਕਰਵਾਇਆ। ਇਸ ਸੰਬੰਧ ‘ਚ ਜਦ ਪੁਲਸ ਤਪਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਚਾਨਣ ਸਿੰਘ ਉਰਫ ਚੰਨਾ ਪੁੱਤਰ ਨਰਾਤਾ ਰਾਮ ਅਤੇ ਉਸ ਦੇ ਭਰਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  Punjab Bugdet 2023 : ਸਰਕਾਰ ਨੇ ਬਿਜਲੀ ਸਬੰਧੀ ਕੀਤੇ ਵੱਡੇ ਐਲਾਨ, ਘਰੇਲੂ ਖ਼ਪਤਕਾਰਾਂ ਨੂੰ ਹੋਵੇਗਾ ਇਹ ਫਾਇਦਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News