ਅਫੀਮ ਦੇ ਕੇਸ ''ਚ ਭਗੌੜੇ ਹਵਾਲਾਤੀ ਨੂੰ ਕੀਤਾ ਗ੍ਰਿਫ਼ਤਾਰ

06/10/2024 4:35:29 PM

ਭਵਾਨੀਗੜ੍ਹ (ਵਿਕਾਸ ਮਿੱਤਲ) : ਐੱਸ.ਐੱਸ.ਪੀ. ਸੰਗਰੂਰ ਸਰਤਾਜ ਸਿੰਘ ਚਹਿਲ ਦੇ ਨਿਰਦੇਸ਼ਾਂ ਅਤੇ ਐੱਸ.ਪੀ.(ਡੀ) ਸੰਗਰੂਰ ਪਲਵਿੰਦਰ ਸਿੰਘ, ਡੀ.ਐੱਸ.ਪੀ ਭਵਾਨੀਗੜ੍ਹ ਗੁਰਦੀਪ ਸਿੰਘ ਦਿਓਲ ਦੀ ਅਗਵਾਈ ਹੇਠ ਭਵਾਨੀਗੜ੍ਹ ਪੁਲਸ ਨੇ ਅਫੀਮ ਦੇ ਕੇਸ ਵਿਚ ਭਗੌੜੇ ਹੋਏ ਹਵਾਲਾਤੀ ਨੂੰ ਗ੍ਰਿਫ਼ਤਾਰ ਕੀਤਾ। ਇਸ ਸਬੰਧੀ ਭਵਾਨੀਗੜ੍ਹ ਥਾਣੇ ਦੇ ਐੱਸ.ਐੱਚ.ਓ. ਗੁਰਨਾਮ ਸਿੰਘ ਨੇ ਦੱਸਿਆ ਕਿ ਵਰਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਬੀਬੜੀ ਖਿਲਾਫ਼ ਪੁਲਸ ਵੱਲੋਂ 20.08.2018 ਨੂੰ ਮੁਕੱਦਮਾ ਨੰ. 199 ਅਧੀਨ ਧਾਰਾ 18/61/85 ਤਹਿਤ ਸਾਢੇ 4 ਕਿੱਲੋ ਅਫ਼ੀਮ ਦਾ ਮਾਮਲਾ ਦਰਜ ਕੀਤਾ ਗਿਆ ਸੀ। 

ਥਾਣਾ ਇੰਚਾਰਜ ਨੇ ਦੱਸਿਆ ਕਿ ਚੱਲਦੇ ਕੇਸ ਦੌਰਾਨ ਉਕਤ ਵਰਿੰਦਰ ਸਿੰਘ ਨੇ ਆਪਣੇ ਪੁੱਤ ਦਾ ਇਲਾਜ ਕਰਵਾਉਣ ਲਈ 2019 ਵਿਚ ਮਾਨਯੋਗ ਅਦਾਲਤ ਤੋਂ ਛੁੱਟੀ ਲੈ ਲਈ ਤੇ ਉਹ ਛੁੱਟੀ ਲੈ ਕੇ ਮੁੜ ਹਾਜ਼ਰ ਨਾ ਹੋਇਆ ਤਾਂ ਮਾਨਯੋਗ ਅਦਾਲਤ ਵੱਲੋਂ ਵਰਿੰਦਰ ਸਿੰਘ ਨੂੰ 1/10/2022 ਨੂੰ ਭਗੌੜਾ ਕਰਾਰ ਦੇ ਦਿੱਤਾ। ਮਾਮਲੇ ਸਬੰਧੀ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਭਵਾਨੀਗੜ੍ਹ ਪੁਲਸ ਦੇ ਏ.ਐੱਸ.ਆਈ. ਕੁਲਵਿੰਦਰ ਸਿੰਘ ਨੇ ਐਤਵਾਰ ਨੂੰ ਉਕਤ ਵਰਿੰਦਰ ਸਿੰਘ ਨੂੰ ਉਸਦੇ ਘਰੋਂ ਗ੍ਰਿਫ਼ਤਾਰ ਕੀਤਾ। ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News