ਨਦਾਮਪੁਰ ''ਚ ਧੂਮਧਾਮ ਨਾਲ ਮਨਾਇਆ ਤੀਆਂ ਦਾ ਮੇਲਾ, ਵਿਧਾਇਕ ਭਰਾਜ ਨੇ ਪਾਇਆ ਗਿੱਧਾ

Friday, Aug 16, 2024 - 06:21 PM (IST)

ਨਦਾਮਪੁਰ ''ਚ ਧੂਮਧਾਮ ਨਾਲ ਮਨਾਇਆ ਤੀਆਂ ਦਾ ਮੇਲਾ, ਵਿਧਾਇਕ ਭਰਾਜ ਨੇ ਪਾਇਆ ਗਿੱਧਾ

ਭਵਾਨੀਗੜ੍ਹ (ਵਿਕਾਸ ਮਿੱਤਲ) : ਨੇੜਲੇ ਪਿੰਡ ਨਦਾਮਪੁਰ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੀਆਂ ਦੇ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵੱਡੀ ਗਿਣਤੀ 'ਚ ਭੈਣਾਂ ਤੇ ਮਾਤਾਵਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਵਿਚ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵਿਸ਼ੇਸ਼ ਤੌਰ 'ਤੇ ਪਹੁੰਚੇ। ਜਿਨ੍ਹਾਂ ਨੇ ਪੰਜਾਬੀ ਸੂਟ, ਫੁਲਕਾਰੀ ਤੇ ਲਹਿੰਗੇ 'ਚ ਸਜੀਆਂ ਮੁਟਿਆਰਾਂ ਨਾਲ ਬੋਲੀਆਂ, ਗਿੱਧਾ ਪਾ ਕੇ ਮੇਲੇ 'ਚ ਖੂਬ ਰੌਣਕਾਂ ਲਗਾਈਆਂ। 

ਪ੍ਰਬੰਧਕਾਂ ਵੱਲੋਂ ਨਗਰ ਦੀਆਂ ਧੀਆਂ ਭੈਣਾਂ ਲਈ ਖਾਣ ਪੀਣ ਦੀਆਂ ਸਟਾਲਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਮੌਕੇ ਵਿਧਾਇਕਾ ਭਰਾਜ ਨੇ ਆਖਿਆ ਕਿ ਅਜਿਹੇ ਪ੍ਰੋਗਰਾਮ ਸਾਡੇ ਸਭਿਆਚਾਰ ਤੇ ਪੰਜਾਬੀ ਵਿਰਸੇ ਨੂੰ ਜਿਉਂਦਾ ਰੱਖਦੇ ਹਨ। ਮੇਲੇ ਦੌਰਾਨ ਪ੍ਰਬੰਧਕਾਂ ਵੱਲੋਂ ਹਲਕਾ ਵਿਧਾਇਕ ਭਰਾਜ ਸਮੇਤ ਪਹੁੰਚੇ ਹੋਰ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਆਪ' ਆਗੂ ਵਿਕਰਮਜੀਤ ਸਿੰਘ ਨਕਟੇ, ਗੁਰਪ੍ਰੀਤ ਸਿੰਘ ਕੰਧੋਲਾ ਆਦਿ ਹਾਜ਼ਰ ਸਨ।


author

Gurminder Singh

Content Editor

Related News