ਕੁਦਰਤੀ ਆਫ਼ਤ ਕਾਰਨ ਬੱਚੇ ਦੀ ਮੌਤ ''ਤੇ MLA ਨੇ ਦਿੱਤਾ 4 ਲੱਖ ਰੁਪਏ ਦਾ ਮੁਆਵਜ਼ਾ

Sunday, Aug 31, 2025 - 05:50 PM (IST)

ਕੁਦਰਤੀ ਆਫ਼ਤ ਕਾਰਨ ਬੱਚੇ ਦੀ ਮੌਤ ''ਤੇ MLA ਨੇ ਦਿੱਤਾ 4 ਲੱਖ ਰੁਪਏ ਦਾ ਮੁਆਵਜ਼ਾ

ਤਪਾ ਮੰਡੀ (ਸ਼ਾਮ,ਗਰਗ)- ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰੰਟ ਲੱਗਣ ਕਾਰਨ ਮਰਨ ਵਾਲੇ 12 ਸਾਲ ਦੇ ਬੱਚੇ ਲਈ ਉਸ ਦੇ ਪਰਿਵਾਰ ਨੂੰ ਪਿਆਰਾ ਲਾਲ ਬਸਤੀ ਵਿਚ ਜਾ ਕੇ 4 ਲੱਖ ਰੁਪਏ ਦੀ ਸਰਕਾਰੀ ਸਹਾਇਤਾ ਦਾ ਚੈੱਕ ਦਿੱਤਾ। ਬਾਅਦ ਵਿਚ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਦਰਤੀ ਆਫਤ ਨਾਲ ਬਰਨਾਲਾ ਜ਼ਿਲ੍ਹੇ ਵਿਚ ਮੀਂਹ ਦੀ ਮਾਰ ਨਾਲ ਕਿਸਾਨਾਂ ਦੀਆਂ ਫਸਲਾਂ, ਲੋਕਾਂ ਦੇ ਮਕਾਨ ਡਿੱਗਣ ਅਤੇ ਛੱਤਾਂ ਹੇਠ ਆ ਕੇ ਮਰਨ ਵਾਲਿਆਂ ਦੇ ਪਰਿਵਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ, ਜਿਸ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫ਼ੈਸਲਾ ਕੀਤਾ ਹੈ ਕਿ ਪੀੜਤ ਪਰਿਵਾਰਾਂ ਦੀ ਮਾਇਕ ਸਹਾਇਤਾ ਲਈ ਪਾਰਟੀ ਦੇ ਸਾਰੇ ਵਿਧਾਇਕ 1-1 ਮਹੀਨੇ ਦੀ ਤਨਖ਼ਾਹ ਦੇਣਗੇ।

ਇਹ ਖ਼ਬਰ ਵੀ ਪੜ੍ਹੋ - Breaking News: ਹੜ੍ਹਾਂ ਵਿਚਾਲੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਰਿਵਾਰਾਂ ਦੀਆਂ ਮੀਂਹ ਕਾਰਨ ਛੱਤਾਂ ਡਿੱਗ ਗਈਆਂ ਹਨ। ਉਨ੍ਹਾਂ ਦੇ ਪਰਿਵਾਰਾਂ ਨੂੰ ਸਵਾ ਮਹੀਨੇ ਦੇ ਅੰਦਰ-ਅੰਦਰ 1 ਲੱਖ 80 ਹਜ਼ਾਰ ਰੁਪਏ ਦੀ ਮਦਦ ਕੀਤੀ ਜਾਵੇਗੀ। ਇਸੇ ਤਰ੍ਹਾਂ ਮਕਾਨਾਂ ਦੀਆਂ ਛੱਤਾਂ ਡਿੱਗਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਹੈ ਉਨ੍ਹਾਂ ਦੇ ਪਰਿਵਾਰ ਨੂੰ 4 ਲੱਖ ਰੁਪਏ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਹਲਕਾ ਭਦੌੜ ਵਿਚ ਅਜਿਹੇ 2 ਪਰਿਵਾਰਾਂ ਨਾਲ ਅਣਹੌਣੀ ਹੋਈ ਹੈ ਜਿਨ੍ਹਾਂ ਵਿਚ ਦੋ ਜਣਿਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਉਨ੍ਹਾਂ ਦੇ ਘਰ ਜਾ ਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਸਰਵੇਖਣ ਕਰਵਾਇਆ ਜਾ ਰਿਹਾ ਹੈ ਤਾਂ ਕਿ ਮਕਾਨਾਂ ਦੀਆਂ ਛੱਤਾਂ ਅਤੇ ਮੀਂਹ ਨਾਲ ਹੋਏ ਹੋਰ ਨੁਕਸਾਨ ਦਾ ਜਾਇਜ਼ਾ ਲੈ ਕੇ ਭਰਪਾਈ ਕੀਤੀ ਜਾ ਸਕੇ। 

ਇਹ ਖ਼ਬਰ ਵੀ ਪੜ੍ਹੋ - Punjab: ਪਿਆਕੜਾਂ ਲਈ ਮਾੜੀ ਖ਼ਬਰ! ਹੈਰਾਨ ਕਰੇਗੀ ਇਹ ਰਿਪੋਰਟ

ਇਸੇ ਤਰ੍ਹਾਂ ਜਿਨ੍ਹਾਂ ਕਿਸਾਨਾਂ ਦੀ ਮੀਂਹ ਨਾਲ ਝੋਨੇ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਦੀ ਵੀ ਗਿਰਦਾਵਰੀ ਕਰਵਾ ਜਾ ਰਹੀ ਹੈ ਵਿਧਾਇਕ ਉਗੋਕੇ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਕਿਸਾਨਾਂ ਅਤੇ ਹੋਰ ਪ੍ਰਭਾਵਿਤ ਪਰਿਵਾਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।  ਇਸ ਮੌਕੇ ਨਗਰ ਕੌਂਸਲ ਤਪਾ ਦੇ ਪ੍ਰਧਾਨ ਸੋਨਿਕਾ ਬਾਂਸਲ ਦੇ ਪਤੀ ਡਾ. ਬਾਲ ਚੰਦ ਬਾਂਸਲ,ਮੀਤ ਪ੍ਰਧਾਨ ਦੇ ਪਤੀ ਅਰਵਿੰਦ ਰੰਗੀ,ਮਾਰਕੀਟ ਕਮੇਟੀ ਭਦੋੜ ਦੇ ਚੇਅਰਮੈਨ ਅੰਮ੍ਰਿਤ ਸਿੰਘ ਢਿਲਵਾਂ,ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਜਸਵਿੰਦਰ ਸਿੰਘ ਚੱਠਾ ਅਤੇ ਗੁਰਤੇਜ ਸਿੰਘ ਦਰਾਕਾ,ਅਮਨਦੀਪ ਸਿੰਘ ਦਰਾਕਾ,ਹੈਰੀ ਧੂਰਕੋਟ,ਮਿੰਟੂ,ਸਿਕੰਦਰ ਸਿੰਘ ਸਵਰਨਕਾਰ,ਜਗਦੇਵ ਸਿੰਘ ਜੱਗਾ,ਮੁਨੀਸ਼ ਗਰਗ,ਰਿੰਕਾ ਅਰੋੜਾ,ਜੱਸੀ ਬਾਸੀ,ਰਾਜ ਮਾਰਕੰਡਾ,ਮੁਖਤਿਆਰ ਸਿੰਘ,ਬਿੰਦਰ ਖਰੋੜ,ਪਰਮਜੀਤ ਸਿੰਘ ਢਿੱਲੋਂ ਬਸਤੀ,ਦੇਵ ਮਹਿਰਾ,ਚੌਂਕੀ ਇੰਚਾਰਜ ਬਲਜੀਤ ਸਿੰਘ ਢਿਲੋਂ ਆਦਿ ਤੋਂ ਇਲਾਵਾ ਵਿਧਾਇਕ ਉਗੋਕੇ ਮਕਾਨ ਦੀ ਛੱਤ ਡਿੱਗਣ ਕਾਰਨ ਇਕ ਮਹਿਲਾ ਦੀ ਹੋਈ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਉਨ੍ਹਾਂ ਦੇ ਘਰ ਵੀ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News