ਦਿਹਾੜੀਦਾਰਾਂ ਲਈ ''ਕਰੋਪੀ'' ਬਣਿਆ ਮੀਂਹ! ਔਖ਼ੀ ਘੜੀ ''ਚ ਡੇਰੇ ਨੇ ਫੜੀ 150 ਪਰਿਵਾਰਾਂ ਦੀ ਬਾਂਹ
Thursday, Aug 28, 2025 - 04:16 PM (IST)

ਮਹਿਲ ਕਲਾਂ (ਹਮੀਦੀ): ਲਗਾਤਾਰ ਹੋਈ ਬਾਰਸ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਅਤੇ ਮਜਦੂਰਾਂ ਦਾ ਕੰਮਕਾਰ ਵੀ ਰੁਕਿਆ। ਜਿੰਨਾਂ ਘਰਾਂ ਵਿੱਚ ਕੋਈ ਕਮਾਉਣ ਵਾਲਾ ਨਹੀ ਜਾਂ ਕੁਦਰਤੀ ਕਰੋਪੀ ਦੀ ਮਾਰ ਪਈ ਉਹਨਾਂ ਪਰਿਵਾਰਾਂ ਲਈ ਡੇਰਾ ਬਾਬਾ ਭਜਨ ਸਿੰਘ ਜੀ ਪਿੰਡ ਦੀਵਾਨਾ ਦੇ ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦੀਵਾਨਾ ਵੱਲੋਂ ਘਰਾਂ ਦਾ ਜਰੂਰੀ ਰਾਸ਼ਨ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਬਾਬਾ ਜੰਗ ਸਿੰਘ ਦੀਵਾਨਾ ਨੇ ਕਿਹਾ ਕਿ ਕੁੱਲ 150 ਪਰਿਵਾਰਾਂ ਨੂੰ ਡੇਰਾ ਬਾਬਾ ਭਜਨ ਸਿੰਘ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਜਰੂਰੀ ਸਮਾਨ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦਾ ਮੁੱਖ ਸ਼ਹਿਰ ਰਹੇਗਾ ਬੰਦ! ਦਲਿਤ ਭਾਈਚਾਰੇ ਨੇ ਕੀਤਾ ਵੱਡਾ ਐਲਾਨ
ਉਨ੍ਹਾਂ ਕਿਹਾ ਕਿ ਕਈ ਧੀਆਂ ਅਜਿਹੀਆਂ ਹਨ, ਜਿੰਨਾਂ ਦੇ ਪਤੀ ਭਰ ਜਵਾਨੀ ਵਿੱਚ ਮੌਤ ਦੇ ਮੂੰਹ ਚਲੇ ਗਏ ਅਤੇ ਛੋਟੇ ਛੋਟੇ ਬੱਚਿਆਂ ਨੂੰ ਮਨਰੇਗਾ ਤਹਿਤ ਕੰਮ ਕਰਕੇ ਪਾਲ ਰਹੀਆਂ ਹਨ। ਅੱਜ ਭਾਰੀ ਮੀਂਹ ਨਾਲ ਜਿੱਥੇ ਕਈ ਇਲਾਕਿਆਂ ਵਿਚ ਹੜ ਆਏ ਹਨ, ਉੱਥੇ ਮਹਿਲ ਕਲਾਂ ਅਤੇ ਆਸ ਪਾਸ ਦੇ ਇਲਾਕੇ ਵਿਚ ਘਰਾਂ ਦੀ ਛੱਤਾਂ ਅਤੇ ਕੰਧਾਂ ਪਾੜ ਗਈਆਂ ਹਨ, ਅਜਿਹੇ ਸਮੇਂ ਪਰਿਵਾਰਾਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ ਤੇ ਸਾਨੂੰ ਰਲ ਮਿਲ ਇਹ ਦੁੱਖ ਘਟਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਰਿਵਾਰ ਨੂੰ ਦਵਾਈ ਜਾਂ ਕਿਸੇ ਰਾਸਨ ਦੀ ਲੋੜ ਹੋਵੇ ਤਾਂ ਬੇਝਿਜਕ ਮਿਲ ਸਕਦਾ ਹੈ। ਉਨ੍ਹਾਂ ਹੋਰਨਾਂ ਨੂੰ ਵੀ ਅਜਿਹੀ ਕੁਦਰਤੀ ਮਾਰ ਸਮੇਂ ਪਰਿਵਾਰਾਂ ਦਾ ਸਾਥ ਦੇਣ ਦੀ ਅਪੀਲ ਕੀਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਰੱਦ! ਸ਼ਨੀ-ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਇਹ ਅਦਾਰੇ
ਇਸ ਮੌਕੇ ਇੰਸਪੈਕਟਰ ਸੁਰਿੰਦਰ ਸਿੰਘ ਢਿੱਲੋਂ, ਏ.ਐੱਸ.ਆਈ. ਸੁਖਵਿੰਦਰ ਸਿੰਘ ਖੇੜੀ, ਹਰਪਾਲ ਸਿੰਘ ਭਾਈਰੂਪਾ, ਕੁਲਦੀਪ ਸਿੰਘ ਢਿੱਲੋਂ, ਜਸਪ੍ਰੀਤ ਜੱਸਾ ਢੁੱਡੀਕੇ, ਅਰਵਿੰਦਰ ਸਿੰਘ ਅਮਰੀਕਾ, ਪ੍ਰਧਾਨ ਗੁਰਦੀਪ ਸਿੰਘ ਦੀਵਾਨਾ, ਸਹਿਜਪਾਲ ਸਿੰਘ ਕੈਨੇਡਾ, ਸੁਖਜਿੰਦਰ ਇਟਲੀ, ਲਖਵਿੰਦਰ ਕੈਨੇਡਾ, ਅੰਗਰੇਜ਼ ਸਿੰਘ ਕੈਨੇਡਾ, ਸੋਨਾ ਨਿਊਜ਼ੀਲੈਂਡ, ਸੁੱਖਾ ਸਿੰਘ ਨਿਊਜ਼ੀਲੈਂਡ, ਹਰਦੀਪ ਸਿੰਘ ਇੰਗਲੈਂਡ, ਸੋਨੀ ਕੈਨੇਡਾ, ਦਰਸ਼ਨ ਸਿੰਘ ਕੈਨੇਡਾ, ਡਾ. ਗੁਰਿੰਦਰ ਸਿੰਘ ਅਮਰੀਕਾ, ਗੁਰਪ੍ਰੀਤ ਨਿਊਜ਼ੀਲੈਂਡ, ਹਨੀ ਇੰਗਲੈਂਡ, ਲਾਡੀ ਅਮਰੀਕਾ, ਸੁਰਜੀਤ ਸਿੰਘ ਗਹਿਲ, ਮਨਜੀਤ ਸਿੰਘ ਚੱਡਾ ਅਮਰੀਕਾ, ਸੁਰਜੀਤ ਸਿੰਘ ਅਮਰੀਕਾ, ਪ੍ਰਭਜੋਤ ਸਿੰਘ ਇੰਗਲੈਂਡ, ਸੋਨੂੰ ਢਿੱਲੋ,ਕਰਮਜੀਤ ਸਿੰਘ ਇੰਗਲੈਡ ਨੇ ਬਾਬਾ ਜੰਗ ਸਿੰਘ ਦੀਵਾਨਾ ਵੱਲੋ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣ ਦੇ ਕਾਰਜ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਅਰਸਦੀਪ , ਅਕਾਸ ਦੀਪ ਸਿੰਘ ਧਾਲੀਵਾਲ,, ਜਗਸੀਰ ਸਿੰਘ, ਲਵਪ੍ਰੀਤ ਸਿੰਘ, ਮਨਜੀਤ ਸਿੰਘ, ਇੰਦਰਜੀਤ ਸਿੰਘ ਵਿੱਕੀ, ਅਮਨਦੀਪ ਸਿੰਘ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8