ਭਵਾਨੀਗੜ੍ਹ ਦੇ ਅਗਾਂਹਵਧੂ ਕਿਸਾਨ ਗੁਰਿੰਦਰ ਪਾਲ ਨੇ ਦੇਸ਼ ਪੱਧਰ ''ਤੇ ਵਧਾਇਆ ਪੰਜਾਬ ਦਾ ਮਾਣ

Friday, Aug 29, 2025 - 04:58 PM (IST)

ਭਵਾਨੀਗੜ੍ਹ ਦੇ ਅਗਾਂਹਵਧੂ ਕਿਸਾਨ ਗੁਰਿੰਦਰ ਪਾਲ ਨੇ ਦੇਸ਼ ਪੱਧਰ ''ਤੇ ਵਧਾਇਆ ਪੰਜਾਬ ਦਾ ਮਾਣ

ਭਵਾਨੀਗੜ੍ਹ (ਵਿਕਾਸ ਮਿੱਤਲ) : ਰਾਜਮਾਤਾ ਸਿੰਧਿਆ ਖੇਤੀਬਾੜੀ ਯੂਨੀਵਰਸਿਟੀ ਗਵਾਲੀਅਰ ਵਿਖੇ 25 ਤੋਂ 27 ਅਗਸਤ ਨੂੰ 64ਵੀਂ ਆਲ ਇੰਡੀਆ ਕਣਕ ਤੇ ਜੌੰਆਂ ਦੀ ਸਲਾਨਾ ਵਰਕਸ਼ਾਪ ਹੋਈ ਜਿਸ ਵਿਚ ਭਵਾਨੀਗੜ੍ਹ ਦੇ ਅਗਾਂਹਵਧੂ ਕਿਸਾਨ ਗੁਰਿੰਦਰ ਪਾਲ ਸਿੰਘ ਨੂੰ ਵਿਸ਼ੇਸ਼ ਸੱਦੇ 'ਤੇ ਬੁਲਾਇਆ ਗਿਆ ਅਤੇ ਪ੍ਰੋਗਰਾਮ ਦੌਰਾਨ ਕਿਸਾਨ ਹਿੱਤੀ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਸਲਾਨਾ ਵਰਕਸ਼ਾਪ ਵਿਚ ਦੇਸ਼ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੋਂ ਇਲਾਵਾ ਕੇਂਦਰੀ ਖੇਤੀਬਾੜੀ ਸਕੱਤਰ ਐੱਮ.ਐੱਲ. ਜਾਟ, ਖੇਤੀਬਾੜੀ ਆਲ ਇੰਡੀਆ ਕਮਿਸ਼ਨਰ ਪੀ.ਕੇ. ਸਿੰਘ ਸਮੇਤ ਇੰਸਟੀਚਿਊਟ ਬੀਟ ਐਂਡ ਵਾਰਲੇ ਕਰਨਾਲ ਦੇ ਡਾਇਰੈਕਟਰ ਡਾ. ਰਤਨ ਤਿਵਾੜੀ ਵੱਲੋਂ ਵੀ ਸ਼ਿਰਕਤ ਕੀਤੀ ਗਈ।

ਕਿਸਾਨ ਗੁਰਿੰਦਰ ਪਾਲ ਨੇ ਦੱਸਿਆ ਕਿ ਇਸ ਮੌਕੇ ਦੇਸ਼ ਦੀਆਂ ਲਗਭਗ ਸਾਰੀਆਂ ਖੇਤੀਬਾੜੀ ਯੂਨੀਵਰਸਿਟੀ ਅਤੇ ਉਨ੍ਹਾਂ ਦੇ ਕਣਕ ਤੇ ਜੌੰਆਂ ਦੇ ਕਰੀਬਨ 250 ਸੀਨੀਅਰ ਵਿਗਿਆਨੀ ਪ੍ਰੋਗਰਾਮ ਦਾ ਹਿੱਸਾ ਬਣੇ। ਪ੍ਰੋਗਰਾਮ ਦੌਰਾਨ ਕਣਕ ਤੇ ਜੌਂਆਂ ਦਾ ਉਤਪਾਦਨ ਅਤੇ ਖੁਰਾਕੀ ਤੱਤਾਂ ਦੀ ਮਾਤਰਾ ਵਧਾਉਣ ਸਬੰਧੀ ਅਤੇ ਨਵੇਂ ਬੀਜਾਂ ਨੂੰ ਬਿਮਾਰੀ ਰਹਿਤ ਰੱਖਣ ਸਬੰਧੀ ਵਿਚਾਰ ਗੋਸ਼ਟੀਆਂ ਚੱਲੀਆਂ ਤੇ ਵਿਗਿਆਨੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਜ਼ਿਕਰਯੋਗ ਹੈ ਕਿ ਭਵਾਨੀਗੜ੍ਹ ਦੇ ਉਕਤ ਅਗਾਂਹਵਧੂ ਕਿਸਾਨ ਗੁਰਿੰਦਰ ਪਾਲ ਸਾਲ 2024 ਦੌਰਾਨ ਪੂਸ਼ਾ ਯੂਨੀਵਰਸਟੀ 'ਚੋਂ ਪੂਸ਼ਾ ਇਨੋਵੇਟਿਵ ਫਾਰਮਰ ਅਵਾਰਡ ਜੇਤੂ ਹਨ। ਯੂਨੀਵਰਸਿਟੀਆਂ ਦੇ ਡਾਕਟਰ ਉਨ੍ਹਾਂ ਦੇ ਖੇਤ ਪਹੁੰਚ ਕੇ ਉਨ੍ਹਾਂ ਦੀ ਖੇਤੀ ਦਾ ਅਧਿਐਨ ਕਰਦੇ ਹਨ ਅਤੇ ਉਪਯੋਗੀ ਨਵੀਆਂ ਸਲਾਹਾਂ ਦਿੰਦੇ ਹਨ।


author

Gurminder Singh

Content Editor

Related News