ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸੁਖਬੀਰ ਬਾਦਲ ਨੇ ਕਹੀਆਂ ਅਹਿਮ ਗੱਲਾਂ
Wednesday, Aug 20, 2025 - 03:14 PM (IST)

ਬਰਨਾਲਾ/ਸੰਗਰੂਰ/ਲੌਂਗੋਵਾਲ- ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਬਰਨਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿੱਥੇ ਅਕਾਲੀਆਂ ਵੇਲੇ ਦੀ ਸਰਕਾਰ ਦੇ ਸੋਹਲੇ ਗਾਏ ਗਏ, ਉਥੇ ਹੀ ਪੰਜਾਬ ਸਰਕਾਰ ਅਤੇ ਕਾਂਗਰਸ 'ਤੰਜ ਵੀ ਕੱਸੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਆਪਣੀ ਕੌਮ ਖਾਤਿਰ ਸ਼ਹਾਦਤ ਦਿੱਤੀ ਸੀ। ਉਨ੍ਹਾਂ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੋਈ ਹੋਰ ਪਾਰਟੀ ਹੈ, ਜਿਸ ਨੇ ਆਪਣੇ ਸੂਬੇ ਅਤੇ ਕੌਮ ਖਾਤਿਰ ਜਾਨਾਂ ਕੁਰਬਾਨ ਕੀਤੀਆਂ ਹੋਣ, ਅਜਿਹੀ ਕਿਤੇ ਵੀ ਕੋਈ ਮਿਸਾਲ ਨਹੀਂ ਮਿਲੇਗੀ। ਸ਼੍ਰੋਮਣੀ ਅਕਾਲੀ ਦਲ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ, ਕਿਉਂਕਿ ਇਹ ਉਨ੍ਹਾਂ ਸੂਰਮਿਆਂ ਦੀ ਪਾਰਟੀ ਹੈ, ਜਿਸ ਨੂੰ ਤੁਹਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਬਣਾਇਆ ਹੈ। ਜਦੋਂ ਵੀ ਕੋਈ ਪੰਜਾਬ, ਕੌਮ ਅਤੇ ਖਾਲਸਾ ਪੰਥ ਜਾਂ ਦੇਸ਼ 'ਤੇ ਜ਼ੁਲਮ ਹੁੰਦਾ ਸੀ ਸਭ ਤੋਂ ਅੱਗੇ ਅਕਾਲੀ ਦਲ ਹੁੰਦਾ ਸੀ।
ਇਹ ਵੀ ਪੜ੍ਹੋ: ਪੰਜਾਬ ਸ਼ਰਮਸਾਰ! ਕੁੜੀ ਨਾਲ ਜਿਨਸੀ ਸ਼ੋਸ਼ਣ ਮਗਰੋਂ ਵੀਡੀਓ ਕਰ 'ਤੀ ਵਾਇਰਲ, ਮਹਿਲਾ ਕਮਿਸ਼ਨ ਦਾ ਸਖ਼ਤ ਐਕਸ਼ਨ
ਅਮਰੀਕੀ ਰਾਸ਼ਟਰਪਤੀ ਟਰੰਪ ਦਾ ਨਾਂ ਲੈਂਦੇ ਸੁਖਬੀਰ ਬਾਦਲ ਨੇ ਕਿਹਾ ਕਿ ਅਮਰੀਕਾ ਦੀ ਫ਼ੌਜ ਬੇਹੱਦ ਤਗੜੀ ਹੈ। ਅੱਜ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਟ ਇੰਝ ਤੁਰਦਾ ਹੈ, ਜਿਵੇਂ ਉਹ ਕੋਈ ਦੁਨੀਆ ਦਾ ਬਾਦਸ਼ਾਹ ਹੋਵੇ। ਕੋਈ ਹਿੰਮਤ ਨਹੀਂ ਕਰਦਾ, ਉਨ੍ਹਾਂ ਨਾਲ ਪੰਗਾ ਲੈਣ ਨੂੰ। ਅਜਿਹੇ ਹੀ ਹਾਲਾਤ ਸਾਡੀ ਪਾਰਟੀ ਦੇ ਵੀ ਸਨ। ਸਾਡੀ ਫ਼ੌਜ ਵੀ ਬੇਹੱਦ ਤਗੜੀ ਸੀ। ਅਕਾਲੀ ਦਲ ਦੇ ਮੋਰਚਿਆਂ, ਤਾਕਤ ਤੋਂ ਏਜੰਸੀਆਂ ਤੇ ਸੈਂਟਰ ਸਰਕਾਰਾਂ ਵਾਲੇ ਡਰਦੇ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਭਾਰੀ ਮੀਂਹ! ਜਲ ਦੇ ਅੰਦਰ ਡੁੱਬਾ ਜਲੰਧਰ, ਸੜਕਾਂ 'ਤੇ ਕਈ-ਕਈ ਫੁੱਟ ਭਰਿਆ ਪਾਣੀ
ਆਪਣੀ ਸਰਕਾਰ ਦੇ ਸੋਹਲੇ ਗਾਉਂਦੇ ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ 10 ਸਾਲ ਅਕਾਲੀਆਂ ਦੀ ਸਰਕਾਰ ਰਹੀ ਤਾਂ ਵੱਡੇ ਬਾਦਲ ਨੇ ਪੰਜਾਬ ਦਾ ਨਕਸ਼ਾ ਹੀ ਬਦਲ ਦਿੱਤਾ ਸੀ। ਕਾਂਗਰਸ 'ਤੇ ਸ਼ਬਦੀ ਹਮਲੇ ਬੋਲਦੇ ਹੋਏ ਉਨ੍ਹਾਂ ਕਿਹਾ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੇ ਅਕਾਲੀ ਦਲ 'ਤੇ ਬੇਅਦਬੀ ਦੇ ਦੋਸ਼ ਲਗਾਉਂਦੇ ਆਏ ਹਨ। ਉਹ ਤਾਂ ਇਕੱਲਾ ਅਕਾਲੀ ਦਲ ਨੂੰ ਬਦਨਾਮ ਕਰਕੇ ਰਾਜ ਕਰਨਾ ਚਾਹੁੰਦੇ ਸਨ। ਇਸ ਦੌਰਾਨ ਪੰਜਾਬ ਵਿਚ ਹਾਲਾਤ ਨੂੰ ਕੇ ਸੁਖਬੀਰ ਬਾਦਲ ਵੱਲੋਂ ਪੰਜਾਬ ਸਰਕਾਰ 'ਤੇ ਤੰਜ ਕੱਸੇ ਗਏ।
ਇਹ ਵੀ ਪੜ੍ਹੋ: ਜਲੰਧਰ 'ਚ ਨਾਨਾ-ਨਾਨੀ ਵੱਲੋਂ ਦੋਹਤੀ ਦਾ ਕਤਲ ਕਰਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਮਾਂ ਬਾਰੇ ਵੀ ਖੁੱਲ੍ਹਿਆ ਭੇਤ