ਵਿਧਾਇਕ ਪੰਡੋਰੀ ਅਤੇ ਜ਼ਿਲ੍ਹਾ ਪ੍ਰਧਾਨ ਭੰਗੂ ਵੱਲੋਂ ਹੜ੍ਹ ਪੀੜਤਾਂ ਲਈ 9 ਟਰਾਲੀਆਂ ਹਰਾ ਚਾਰਾ ਤੇ ਰਾਹਤ ਸਮੱਗਰੀ ਰਵਾਨਾ

Thursday, Sep 04, 2025 - 02:52 PM (IST)

ਵਿਧਾਇਕ ਪੰਡੋਰੀ ਅਤੇ ਜ਼ਿਲ੍ਹਾ ਪ੍ਰਧਾਨ ਭੰਗੂ ਵੱਲੋਂ ਹੜ੍ਹ ਪੀੜਤਾਂ ਲਈ 9 ਟਰਾਲੀਆਂ ਹਰਾ ਚਾਰਾ ਤੇ ਰਾਹਤ ਸਮੱਗਰੀ ਰਵਾਨਾ

ਮਹਿਲ ਕਲਾਂ (ਹਮੀਦੀ)– ਪੰਜਾਬ ਦੇ ਕਈ ਹਿੱਸਿਆਂ ਵਿਚ ਆਏ ਹੜ੍ਹਾਂ ਕਾਰਨ ਪੈਦਾ ਹੋਈਆਂ ਨਾਜ਼ੁਕ ਸਥਿਤੀਆਂ ਵਿਚ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਅੱਜ ਮਹਿਲ ਕਲਾਂ ਅਨਾਜ ਮੰਡੀ ਤੋਂ ਵੱਡੀ ਸੇਵਾ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਅਭਿਆਨ ਤਹਿਤ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਭੰਗੂ ਦੇ ਸਹਿਯੋਗ ਨਾਲ ਫਿਰੋਜ਼ਪੁਰ ਦੇ ਹੜ੍ਹ ਪੀੜਤ ਪਰਿਵਾਰਾਂ ਲਈ ਨੌ ਟਰਾਲੀਆਂ ਹਰੇ ਚਾਰੇ ਅਤੇ ਹੋਰ ਰਾਹਤ ਸਮੱਗਰੀ ਨੂੰ ਰਵਾਨਾ ਕੀਤਾ ਗਿਆ। ਟਰਾਲੀਆਂ ਭੇਜਣ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖਾਲਸਾ ਨੇ ਅਰਦਾਸ ਬੇਨਤੀ ਕੀਤੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਵਿਚਾਲੇ ਸਾਰੇ ਸਕੂਲਾਂ ਬਾਰੇ ਨਵੇਂ ਹੁਕਮ ਜਾਰੀ

ਇਸ ਮੌਕੇ ਵਿਧਾਇਕ ਪੰਡੋਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੂਰੇ ਜਜ਼ਬੇ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਕਿਸੇ ਨੂੰ ਦੋਸ਼ ਦੇਣ ਦਾ ਨਹੀਂ ਸਗੋਂ ਇਕ-ਦੂਜੇ ਦੀ ਬਾਂਹ ਫੜਨ ਦਾ ਹੈ। "ਹਰੇਕ ਭਰਾ-ਭੈਣ ਦੀ ਜ਼ਿੰਮੇਵਾਰੀ ਹੈ ਕਿ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ, ਕਿਉਂਕਿ ਕੁਦਰਤੀ ਆਫ਼ਤ ਅੱਗੇ ਮਨੁੱਖੀ ਏਕਤਾ ਹੀ ਸਭ ਤੋਂ ਵੱਡੀ ਤਾਕਤ ਹੈ," ਉਨ੍ਹਾਂ ਜ਼ੋਰ ਦਿੱਤਾ। ਵਿਧਾਇਕ ਪੰਡੋਰੀ ਨੇ ਇਹ ਵੀ ਦੱਸਿਆ ਕਿ ਹਰ ਜ਼ਿਲ੍ਹੇ ਨੂੰ ਕਿਸੇ ਨਾ ਕਿਸੇ ਹੜ੍ਹ ਪ੍ਰਭਾਵਿਤ ਜ਼ਿਲ੍ਹੇ ਨਾਲ ਜੋੜਿਆ ਗਿਆ ਹੈ, ਜਿਸ ਅਨੁਸਾਰ ਬਰਨਾਲਾ ਜ਼ਿਲ੍ਹੇ ਨੂੰ ਫਿਰੋਜ਼ਪੁਰ ਨਾਲ ਜੋੜਿਆ ਗਿਆ ਹੈ। ਇਸ ਕਰਕੇ ਇੱਥੋਂ ਭੇਜੀ ਜਾਣ ਵਾਲੀ ਸਾਰੀ ਸਹਾਇਤਾ ਫਿਰੋਜ਼ਪੁਰ ਦੇ ਪੀੜਤ ਪਰਿਵਾਰਾਂ ਤੱਕ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਸਾਰੇ ਸਰਪੰਚਾਂ, ਸਮਾਜ ਸੇਵਕਾਂ ਅਤੇ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ-ਚੜ੍ਹ ਕੇ ਇਸ ਸੇਵਾ ਵਿਚ ਹਿੱਸਾ ਪਾਉਣ। 

ਇਹ ਖ਼ਬਰ ਵੀ ਪੜ੍ਹੋ - Big Breaking: ਹੜ੍ਹ ਪੀੜਤਾਂ ਦੀ ਮਦਦ ਕਰਦਿਆਂ 'ਆਪ' ਆਗੂ ਦੀ ਮੌਤ

ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਭੰਗੂ, ਮੀਤ ਪ੍ਰਧਾਨ ਪੁਨੀਤ ਸਿੰਘ ਮਾਨ ਗਹਿਲ, ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸੁਖਵਿੰਦਰ ਦਾਸ ਬਾਵਾ, ਮਾਰਕੀਟ ਕਮੇਟੀ ਸੇਰਪੁਰ ਦੇ ਚੇਅਰਮੈਨ ਰਾਜਵਿੰਦਰ ਸਿੰਘ ਰਾਜਾ,ਪੀਏ ਬਿੰਦਰ ਸਿੰਘ ਖਾਲਸਾ ਸੰਗਠਨ ਸਕੱਤਰ ਰਮਨਦੀਪ ਸਿੰਘ ਦੀਪੀ, ਮੁੱਖ ਸਲਾਹਕਾਰ ਦਵਿੰਦਰ ਸਿੰਘ ਧਨੋਆ ਕੁਤਬਾ, ਕਿਸਾਨ ਸੈਲ ਦੇ ਹਲਕਾ ਕੋਆਰਡੀਨੇਟਰ ਗੁਰੀ ਔਲਖ, ਬਲਾਕ ਪ੍ਰਧਾਨ ਗੁਰਜੀਤ ਸਿੰਘ ਧਾਲੀਵਾਲ, ਸਰਪੰਚ ਸਰਬਜੀਤ ਸਿੰਘ ਸੰਭੂ, ਤਜਿੰਦਰ ਸਿੰਘ ਸਰਾਂ ਸੱਦੋਵਾਲ, ਹਰਪਾਲ ਸਿੰਘ ਮਹਿਲ ਖੁਰਦ, ਸਾਬਕਾ ਸਰਪੰਚ ਕਿਰਨਜੀਤ ਸਿੰਘ ਮਿੰਟੂ ਬੀਹਲਾ, ਅਰੁਣ ਕੁਮਾਰ ਬਾਂਸਲ, ਸਤੀਸ਼ ਕੁਮਾਰ ਮਹਿਲ ਕਲਾਂ ਮਨਜੀਤ ਸਿੰਘ ਸਹਿਜੜਾ ਅਤੇ ਅਵਤਾਰ ਸਿੰਘ ਖਾਲਸਾ ਸਮੇਤ ਕਈ ਹੋਰ ਹਸਤੀਆਂ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News