ਪੁਲਸ ਦੀ ਹਿਰਾਸਤ ’ਚੋਂ ਫ਼ਰਾਰ ਹੋਏ 3 ਅਪਰਾਧੀ, ਖੇਤ ’ਚ ਖੜ੍ਹੀ ਮੱਕੀ ’ਚੋਂ ਭਾਲ ਕਰ ਰਹੀ ਪੁਲਸ ਤੇ ਐੱਸ. ਟੀ. ਐੱਫ.

Thursday, Jun 29, 2023 - 05:35 PM (IST)

ਪੁਲਸ ਦੀ ਹਿਰਾਸਤ ’ਚੋਂ ਫ਼ਰਾਰ ਹੋਏ 3 ਅਪਰਾਧੀ, ਖੇਤ ’ਚ ਖੜ੍ਹੀ ਮੱਕੀ ’ਚੋਂ ਭਾਲ ਕਰ ਰਹੀ ਪੁਲਸ ਤੇ ਐੱਸ. ਟੀ. ਐੱਫ.

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਪੁਲਸ ਦੀ ਹਿਰਾਸਤ ’ਚੋਂ ਤਿੰਨ ਅਪਰਾਧੀ ਫ਼ਰਾਰ ਹੋ ਗਏ। ਬੁੱਧਵਾਰ ਨੂੰ ਨਕੋਦਰ ਤੋਂ ਤਿੰਨ ਗੈਂਗਸਟਰਾਂ ਨੂੰ ਪੁਲਸ ਥਾਣਾ ਸਿਟੀ ਬਰਨਾਲਾ ਵੱਲੋਂ ਇਕ ਗੰਭੀਰ ਅਪਰਾਧ ਦੇ ਸਬੰਧ ’ਚ ਪੁੱਛ-ਗਿੱਛ ਲਈ ਬਰਨਾਲਾ ਲਿਆਂਦਾ ਗਿਆ ਸੀ। ਫ਼ਰਾਰ ਹੋਏ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਬਰਨਾਲਾ ਜ਼ਿਲ੍ਹੇ ਦੀ ਪੁਲਸ, ਐੱਸ.ਟੀ.ਐੱਫ. ਦੀ ਟੀਮ, ਕਮਾਂਡੋ ਅਤੇ ਹੋਰ ਪੁਲਸ ਅਧਿਕਾਰੀ ਤੇ ਕਰਮਚਾਰੀ ਡਰੋਨ ਦੀ ਮਦਦ ਨਾਲ ਉਨ੍ਹਾਂ ਨੂੰ ਲੱਭਦੇ ਰਹੇ ਪਰ ਖ਼ਬਰ ਲਿਖੇ ਜਾਣ ਤੱਕ ਗੈਂਗਸਟਰ ਪੁਲਸ ਦੇ ਹੱਥ ਨਹੀਂ ਲੱਗੇ ਸਨ।

ਇਹ ਵੀ ਪੜ੍ਹੋ : ਥਾਣੇ ਅੰਦਰ ਪੰਜਾਬ ਪੁਲਸ 'ਤੇ ਹਮਲਾ, ASI ਤੇ ਬਾਕੀ ਮੁਲਾਜ਼ਮ ਹੋਏ ਲਹੂ-ਲੁਹਾਨ (ਵੀਡੀਓ)

ਜਾਣਕਾਰੀ ਅਨੁਸਾਰ ਥਾਣਾ ਸਿਟੀ ਬਰਨਾਲਾ ਦੀ ਪੁਲਸ ਨੇ ਸ਼ਹਿਰ ’ਚ ਵਾਪਰ ਰਹੀਆਂ ਵਾਰਦਾਤਾਂ ਦੇ ਸਬੰਧ ’ਚ ਤਿੰਨ ਗੈਂਗਸਟਰਾਂ (ਅਰੁਣ ਗਰੁੱਪ) ਨੂੰ ਨਕੋਦਰ ਤੋਂ ਬਰਨਾਲਾ ਲਿਆਂਦਾ ਸੀ, ਜਿਨ੍ਹਾਂ ਨੂੰ ਪੁਲਸ ਨੇ ਕਿਸੇ ਅਣਪਛਾਤੀ ਨਿੱਜੀ ਥਾਂ ’ਤੇ ਰੱਖਿਆ ਹੋਇਆ ਸੀ। ਬੁੱਧਵਾਰ ਦੁਪਹਿਰ ਨੂੰ ਗੈਂਗਸਟਰ ਪਿਸ਼ਾਬ ਕਰਨ ਦੇ ਬਹਾਨੇ ਉੱਥੋਂ ਫ਼ਰਾਰ ਹੋ ਗਏ। ਪੁਲਸ ਨੂੰ ਜਿਵੇਂ ਹੀ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਸਾਹ ਉੱਡ ਗਏ। ਜ਼ਿਲ੍ਹਾ ਬਰਨਾਲਾ ਦੀ ਸਮੁੱਚੀ ਪੁਲਸ ਨੇ ਗੈਂਗਸਟਰਾਂ ਨੂੰ ਲੱਭਣ ਲਈ ਡਰੋਨ, ਡੌਗ ਸਕੁਐਡ ਅਤੇ ਡਾਇਨਾਮਾਈਟ ਬੰਬਾਂ ਦੀ ਵਰਤੋਂ ਕਰ ਕੇ ਸਰਚ ਅਭਿਆਨ ਚਲਾਇਆ ’ਤੇ 7 ਘੰਟੇ ਚੱਲੇ ਸਰਚ ਅਭਿਆਨ ਦੌਰਾਨ ਪੁਲਸ ਦੇ ਪੱਲੇ ਖੱਜਲ-ਖੁਆਰੀ ਹੋਈ।

ਇਹ ਵੀ ਪੜ੍ਹੋ : ਦੋਰਾਹਾ 'ਚ ਵੱਡਾ ਹਾਦਸਾ : ਨਹਿਰ 'ਚ ਡਿੱਗੀ ਆਲਟੋ ਕਾਰ, ਮੌਕੇ 'ਤੇ ਹੀ 2 ਲੋਕਾਂ ਦੀ ਮੌਤ (ਤਸਵੀਰਾਂ)

ਤਿੰਨ ਥਾਣਿਆਂ ਦੇ ਐੱਸ.ਐੱਚ.ਓਜ਼. ਸਮੇਤ ਵੱਡੀ ਗਿਣਤੀ ਪੁਲਸ ਫੋਰਸ ਨੇ ਰਾਏਕੋਟ ਰੋਡ ’ਤੇ ਬੱਬਰਾ ਵਾਲੇ ਕੋਠੇ ਨੇੜੇ ਖੇਤਾਂ ਨੂੰ ਘੇਰਿਆ ਹੋਇਆ ਹੈ। ਪੁਲਸ ਨੇ ਆਸ-ਪਾਸ ਦੇ ਗੁਰਦੁਆਰਿਆਂ ’ਚ ਅਨਾਊਂਸਮੈਂਟ ਕਰਵਾ ਦਿੱਤੀ ਹੈ ਕਿ ਸਾਰੇ ਲੋਕ ਖੇਤਾਂ ’ਚ ਆ ਕੇ ਮੁਲਜ਼ਮਾਂ ਨੂੰ ਲੱਭਣ ’ਚ ਪੁਲਸ ਦੀ ਮਦਦ ਕਰਨ ਜਿਸ ਤੋਂ ਬਾਅਦ ਵੱਡੀ ਗਿਣਤੀ ’ਚ ਸਥਾਨਕ ਲੋਕ ਪਹੁੰਚੇ ਅਤੇ ਮੱਕੀ ਦੀ ਕਟਾਈ ਸ਼ੁਰੂ ਕਰ ਦਿੱਤੀ। ਡੀ.ਐੱਸ.ਪੀ. ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਜ਼ਿਲ੍ਹਾ ਬਰਨਾਲਾ ’ਚ ਤਿੰਨ ਮੁਲਜ਼ਮਾਂ ਵੱਲੋਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ, ਜਿਨ੍ਹਾਂ ਦੀ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ।


author

Harnek Seechewal

Content Editor

Related News