ਬਰਨਾਲਾ ''ਚ ਮਹੰਤਾਂ ਦੀਆਂ ਦੋ ਧਿਰਾਂ ਵਿਚਾਲੇ ਹੋਈ ਝੜਪ, ਵਧਾਈ ਲੈ ਆ ਰਹੇ ਮਹੰਤ ਨੂੰ ਰਾਹ ''ਚ ਘੇਰ ਕੀਤੀ ਕੁੱਟਮਾਰ

Monday, Apr 10, 2023 - 11:11 AM (IST)

ਬਰਨਾਲਾ ''ਚ ਮਹੰਤਾਂ ਦੀਆਂ ਦੋ ਧਿਰਾਂ ਵਿਚਾਲੇ ਹੋਈ ਝੜਪ, ਵਧਾਈ ਲੈ ਆ ਰਹੇ ਮਹੰਤ ਨੂੰ ਰਾਹ ''ਚ ਘੇਰ ਕੀਤੀ ਕੁੱਟਮਾਰ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਵਿਖੇ ਮਹੰਤਾਂ ਦੀਆਂ ਦੋ ਧਿਰਾਂ ਵਿਚ ਲੜਾਈ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੇ ਚੱਲਦਿਆਂ ਪੁਲਸ ਨੇ 2 ਨਾਮਜ਼ਦ ਮਹੰਤਾਂ ਸਮੇਤ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੰਦੀਪ ਮਲਿਕ ਨੇ ਦੱਸਿਆ ਕਿ ਪੁਲਸ ਕੋਲ ਗੁਰਮੀਤ ਮਹੰਤ ਵਾਸੀ ਹਠੂਰ ਨੇ ਬਿਆਨ ਦਰਜ ਕਰਵਾਏ ਕਿ ਉਹ ਆਪਣੀ ਟੀਮ ਨਾਲ ਸ਼ੇਰਪੁਰ ਤੋਂ ਵਧਾਈਆਂ ਵਗੈਰਾ ਲੈ ਕੇ ਹਠੂਰ ਨੂੰ ਜਾ ਰਹੇ ਸੀ। ਜਦੋਂ ਉਹ ਗੁੰਮਟੀ ਤੋਂ ਠੁੱਲੀਵਾਲ ਸਾਈਡ ਨੂੰ ਆ ਰਹੇ ਸੀ ਤਾਂ ਰਸਤੇ ਵਿਚ ਇਕ ਔਰਤ ਅਤੇ ਇਕ ਵਿਅਕਤੀ ਖੜ੍ਹੇ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਘੇਰ ਲਿਆ।

ਇਹ ਵੀ ਪੜ੍ਹੋ- ਜ਼ਹਿਰੀਲੀ ਸ਼ਰਾਬ ਕਾਰਣ ਹੋਈਆਂ 3 ਮੌਤਾਂ ਮਗਰੋਂ ਐਕਸ਼ਨ 'ਚ ਪਿੰਡ ਦੀ ਪੰਚਾਇਤ, ਪਾਸ ਕੀਤਾ ਖ਼ਾਸ ਮਤਾ

ਇੰਨੇ ਵਿਚ ਹੀ 5 ਵਿਅਕਤੀ ਹੋਰ ਆ ਗਏ ਅਤੇ ਮੇਰੇ ਗਲ ਵਿਚ ਪਾਈ ਸੋਨੇ ਦੀ ਚੈਨ ਝਪਟ ਲਈ ਅਤੇ ਮੇਰੀ ਕੁੱਟਮਾਰ ਕਰਨ ਲੱਗੇ। ਉਨ੍ਹਾਂ ਗੱਡੀ ਵਿਚ ਪਈ ਪੈਸਿਆਂ ਵਾਲੀ ਝੋਲੀ, ਜਿਸ ਵਿਚ ਕਰੀਬ 21 ਹਜ਼ਾਰ ਰੁਪਏ ਸਨ, ਨੂੰ ਵਿਚੋਂ ਕੱਢ ਲਿਆ। ਮੁਲਜ਼ਮਾਂ 'ਚ ਇਕ ਜੋਤੀ ਮਹੰਤ ਵਾਸੀ ਮਹਿਲਕਲਾਂ ਠੰਡੀ ਮਹੰਤ ਵਾਸੀ ਸ਼ਹਿਣਾ ਸੀ। ਪੁਲਸ ਨੇ ਮੁੱਦਈ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਦੋਵਾਂ ਨਾਮਜ਼ਦ ਮਹੰਤਾਂ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਜਦੋਂ ਲਾੜੇ ਨੇ ਲਾਵਾਂ ਤੋਂ ਬਾਅਦ ਮੰਗਿਆ ਦਾਜ, ਫਿਰ ਚੱਲੀਆਂ ਕੁਰਸੀਆਂ, ਪਲੇਟਾਂ ਤੇ ਇੱਟਾਂ (ਵੀਡੀਓ)

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News