ਬਸਪਾ ਨੇ ਕੀਤਾ ਮੁੱਖ ਮੰਤਰੀ ਮਾਨ ਦੀ ਕੋਠੀ ਦਾ ਘਿਰਾਓ, ਨੀਲੇ ਝੰਡਿਆਂ ਲੈ ਧੁੱਪ ''ਚ ਕੀਤਾ ਪ੍ਰਦਰਸ਼ਨ

06/10/2022 6:33:43 PM

ਸੰਗਰੂਰ (ਵਿਵੇਕ ਸਿੰਧਵਾਨੀ, ਬੇਦੀ, ਯਾਦਵਿੰਦਰ): ਬਹੁਜਨ ਸਮਾਜ ਪਾਰਟੀ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਜਿਸਦੀ ਅਗਵਾਈ ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕੀਤੀ। ਕਹਿਰ ਦੀ ਧੁੱਪ ’ਚ ਬਸਪਾ ਵਰਕਰਾਂ ਤੇ ਲੀਡਰਸ਼ਿਪ ਨੇ ਨੀਲੇ ਝੰਡਿਆਂ ਦੇ ਜਾਹੋ ਜਲਾਲ ਨਾਲ ਪੂਰੇ ਸ਼ਹਿਰ ’ਚ 8 ਕਿਲੋਮੀਟਰ ਦੇ ਲਗਭਗ ਰੋਸ ਮਾਰਚ ਕੱਢਿਆ । ਜਿਸ ’ਚ ਡੇਢ-ਦੋ ਕਿਲੋਮੀਟਰ ਲੰਬਾ ਗੱਡੀਆਂ ਮੋਟਰਸਾਈਕਲ ਪੈਦਲ ਕਾਫ਼ਲਾ ਲਗਾਤਾਰ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਦਾ ਮੁੱਖ ਮੰਤਰੀ ਦੀ ਕੋਠੀ ਵੱਲ ਵਧਿਆ ਜਿਸਦੀ ਅਗਵਾਈ ਬਸਪਾ ਸੂਬਾ ਪ੍ਰਧਾਨ ਨੇ ਖੁਦ ਸਾਈਕਲ ਚਲਾ ਕੇ ਕੀਤੀ। ਇਹ ਕਾਫਲਾ ਗੁਰਦੁਆਰਾ ਨਾਨਕਿਆਣਾ ਸਾਹਿਬ ਤੋਂ ਚਲ ਕੇ ਮੁੱਖ ਬਾਜ਼ਾਰ ਤੋਂ ਹੁੰਦਾ ਹੋਇਆ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਪੁੱਜਾ।

ਇਹ ਵੀ ਪੜ੍ਹੋ- ਸੰਗਰੂਰ ਦੇ ਲੋਕ ਇੱਕ ਵਾਰ ਫਿਰ ‘ਆਪ’ ਦੇ ਹੱਕ ’ਚ ਫਤਵਾ ਦੇਣਗੇ : ਭਗਵੰਤ ਮਾਨ

ਗੜ੍ਹੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪੰਜਾਬ ਸਰਕਾਰ ਦੇ 80ਦਿਨਾਂ ਸਰਕਾਰ ’ਚ ਮਜ਼ਦੂਰਾਂ/ਗਰੀਬਾਂ ਦੀਆਂ ਮੰਗਾਂ ਦੀ ਅਣਦੇਖੀ ਕੀਤੀ ਗਈ ਹੈ। ‘ਆਪ’ ਨੇ ਪੰਜਾਬ ਸਰਕਾਰ ਬਣਾ ਕੇ ਬਿਜਲੀ ਦੀਆਂ 600 ਯੂਨਿਟਾਂ ਮੁਆਫ਼ੀ ਦਾ ਵਾਅਦਾ ਤੇ 1000 ਰੁਪਏ ਸਾਰੀਆਂ ਔਰਤਾਂ ਲਈ ਦਾ ਵਾਅਦਾ ,ਬੇਰਜ਼ਗਾਰਾਂ ਲਈ ਨੌਕਰੀ ਦਾ ਵਾਅਦਾ, ਕੱਚੇ ਮੁਲਾਜ਼ਮ ਪੱਕੇ ਕਰਨ ਦਾ ਵਾਅਦਾ ਆਦਿ ਗਾਰੰਟੀਆਂ ਯਾਦ ਕਰਾਉਣ ਲਈ ਬਸਪਾ ਨੇ ਰੋਸ ਪ੍ਰਦਰਸ਼ਨ ਕੀਤਾ ਸੀ।

ਇਹ ਵੀ ਪੜ੍ਹੋ- ਤੱਲ੍ਹਣ ’ਚ ਲੁਟੇਰਿਆਂ ਵੱਲੋਂ ਗੈਸ ਕਟਰ ਨਾਲ ATM ਲੁੱਟਣ ਦੀ ਕੋਸ਼ਿਸ਼, CCTV ’ਚ ਕੈਦ ਹੋਏ ਮੁਲਜ਼ਮ

ਪੰਜਾਬ ਦੀ ਕਾਨੂੰਨ ਵਿਵਸਥਾ ਦੀ ਅਸਫ਼ਲਤਾ ’ਤੇ ਗੜ੍ਹੀ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਪੰਜਾਬ ਸਰਕਾਰ ਦੀ ਨਾਲਾਇਕੀ ਦਾ ਨਤੀਜਾ ਹੈ। ਅਨੁਸੂਚਿਤ ਵਰਗਾਂ ਦੀ 85ਵੀਂ ਸੰਵਿਧਾਨਿਕ ਸੋਧ ਤੇ ਰਾਖਵਾਂਕਰਨ ਨੀਤੀ ਓ.ਬੀ.ਸੀ. ਜਮਾਤਾਂ ਲਈ ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਨ ਸਬੰਧੀ ਬਸਪਾ ਨੇ ਰੋਸ ਪ੍ਰਦਰਸ਼ਨ ਕੀਤਾ ਹੈ। ਬਸਪਾ ਆਗੂਆਂ ਦਾ ਮੰਗ ਪੱਤਰ ਡਿਊਟੀ ਮੈਜਿਸਟ੍ਰੇਟ ਨੱਛਤਰ ਸਿੰਘ ਨੇ ਲਿਆ। ਸਟੇਜ ਚਲਾਉਣ ਦੀ ਕਾਰਵਾਈ ਚਮਕੌਰ ਸਿੰਘ ਵੀਰ ਨੇ ਕੀਤੀ। ਇਸ ਮੌਕੇ ਸੂਬਾ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ੍ਹ , ਅਜੀਤ ਸਿੰਘ ਭੈਣੀ,  ਬਲਦੇਵ ਸਿੰਘ , ਚਮਕੌਰ ਸਿੰਘ , ਗੁਰਮੇਲ ਚੁੰਬਰ, ਪਰਵੀਨ ਬੰਗਾ, ਜਸਵੰਤ ਰਾਏ, ਭਾਗ ਸਿੰਘ ਸਰੀਂਹ, ਅਮਰੀਕ ਸਿੰਘ ਕੈਂਥ,ਵਿਕੀ ਬਹਾਦਰਕੇ ਤੇ ਕੁਲਦੀਪ ਬਹਿਰਾਮ ਆਦਿ ਹਾਜ਼ਰ ਸਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News