ਜੇਲ ''ਚ ਛੱਡੇ 36 ਕੈਦੀਆਂ ਨੂੰ ਵਾਹਨਾਂ ਦਾ ਪ੍ਰਬੰਧ ਕਰਕੇ ਪਹੁੰਚਾਇਆ ਘਰੋ ਘਰੀਂ

Saturday, Mar 28, 2020 - 03:27 PM (IST)

ਜੇਲ ''ਚ ਛੱਡੇ 36 ਕੈਦੀਆਂ ਨੂੰ ਵਾਹਨਾਂ ਦਾ ਪ੍ਰਬੰਧ ਕਰਕੇ ਪਹੁੰਚਾਇਆ ਘਰੋ ਘਰੀਂ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਬਰਨਾਲਾ ਪੁਲਸ ਨੇ ਨਿਵੇਕਲੀ ਪਹਿਲ ਕਰਦਿਆਂ ਜੇਲ 'ਚੋਂ ਛੱਡੇ ਲਗਭਗ 36 ਕੈਦੀਆਂ ਅਤੇ ਹਵਾਲਾਤੀਆਂ ਨੂੰ ਉਨ੍ਹਾਂ ਲਈ ਆਪਣੇ ਵਲੋਂ ਵਾਹਨਾਂ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ-ਘਰ ਪਹੁੰਚਾਇਆ। ਇਸ ਸਬੰਧੀ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਐੱਸ.ਐੱਸ.ਪੀ. ਸੰਦੀਪ ਗੋਇਲ ਨੇ ਦੱਸਿਆ ਕਿ ਕੋਰਟ ਦੀਆਂ ਹਿਦਾਇਤਾਂ ਅਨੁਸਾਰ 36 ਦੇ ਕਰੀਬ ਕੈਦੀਆਂ ਨੂੰ ਪੇਰੋਲ ਤੇ ਰਿਹਾਅ ਕੀਤਾ ਗਿਆ ਸੀ। ਕਰਫਿਊ ਕਾਰਨ ਉਨ੍ਹਾਂ ਨੂੰ ਘਰ ਜਾਣ ਲਈ ਕੋਈ ਸਾਧਨ ਨਹੀਂ ਮਿਲ ਰਿਹਾ ਸੀ। ਪੁਲਸ ਵਲੋਂ ਆਪਣੇ ਤੌਰ 'ਤੇ ਵਾਹਨਾਂ ਦਾ ਪ੍ਰਬੰਧ ਕਰਕੇ ਉਨ੍ਹਾਂ ਸਾਰੇ ਕੈਦੀਆਂ ਨੂੰ ਘਰ-ਘਰ ਪਹੁੰਚਾਇਆ ਗਿਆ। ਇਨ੍ਹਾਂ 'ਚੋਂ 24 ਕੈਦੀ ਤਾਂ ਬਰਨਾਲਾ ਜ਼ਿਲੇ ਦੇ ਸਨ। ਬਾਕੀ 12 ਕੈਦੀ ਬਾਹਰਲੇ ਜ਼ਿਲਿਆਂ ਦੇ ਸਨ।


author

Shyna

Content Editor

Related News