‘ਸੰਧੂਕਲਾਂ’ ਵਿਖੇ ਵਿਅਕਤੀ ਦੀ ਭੇਤਭਰੀ ਹਾਲਤ ’ਚ ਮੌਤ, ਪਰਿਵਾਰ ਨੇ ਮੰਗੀਆ ਇਨਸਾਫ਼

08/22/2022 3:52:38 PM

ਭਦੌੜ (ਰਾਕੇਸ਼) : ਕਸਬਾ ਭਦੌੜ ਦੇ ਨਾਲ ਲੱਗਦੇ ਪਿੰਡ ਸੰਧੂਕਲਾਂ ਵਿਖੇ ਇਕ ਗਰੀਬ ਪਰਿਵਾਰ ਨਾਲ ਸਬੰਧਤ ਵਿਅਕਤੀ ਦੀ ਭੇਤਭਰੀ ਹਾਲਤ ’ਚ ਮੌਤ ਹੋ ਗਈ। ਮ੍ਰਿਤਕ ਮੰਨਜੂਰ ਅਲੀ ਦੇ ਨਾਲ ਕੰਮ ਕਰਦੇ ਦਿਹਾੜੀਦਾਰ ਹਰਮਨ ਸਿੰਘ ਪੁੱਤਰ ਹਰਬੰਸ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਪਿੰਡ ਦੇ ਜ਼ਿਮੀਦਾਰ ਦੇ ਖੇਤ ਵਿਖੇ ਦਰੱਖਤ ਵੱਢਣ ਦਾ ਕੰਮ ਕਰਨ ਲਈ ਗਏ ਸੀ ਅਤੇ 11:30 ਵਜੇ ਦੇ ਕਰੀਬ ਅਸੀਂ ਆਰਾਮ ਕਰਨ ਲੱਗ ਪਏ ਤਾਂ ਮੈਨੂੰ ਨੀਂਦ ਆ ਗਈ। ਇਸ ਦੌਰਾਨ ਮੰਨਜੂਰ ਅਲੀ ਕਿੱਧਰ ਗਿਆ ਮੈਨੂੰ ਨਹੀਂ ਪਤਾ, ਉਸ ਤੋਂ ਬਾਅਦ ਮੈਨੂੰ ਖੇਤ ਦੇ ਮਾਲਕ ਨੇ ਆ ਕੇ ਉਠਾਇਆ ਅਤੇ ਪੁੱਛਿਆ ਕਿ ਮੰਨਜੂਰ ਅਲੀ ਕਿੱਥੇ ਹੈ ਤਾਂ ਮੈਂ ਕਿਹਾ ਕਿ ਮੈਨੂੰ ਨਹੀਂ ਪਤਾ ਉਹ ਕਿੱਥੇ ਹੈ।

ਖੇਤ ਮਾਲਕ ਨੇ ਕਿਹਾ ਕਿ ਮੈਂ ਤਾਂ ਉਨ੍ਹਾਂ ਦੇ ਘਰ ਜਾ ਕੇ ਨਹੀਂ ਆਇਆ ਅਤੇ ਮੈਨੂੰ ਮਾਲਕ ਕਹਿੰਦਾ ਕਿ ਚਲ ਤੂੰ ਵੀ ਘਰ ਚਲਾ ਜਾ। ਹਰਮਨ ਸਿੰਘ ਨੇ ਅੱਗੇ ਕਿਹਾ ਕਿ ਖੇਤ ਦੇ ਮਾਲਕ ਨੇ ਕਿਹਾ ਕਿ ਮੰਨਜੂਰ ਅਲੀ ਫੋਨ ਨਹੀਂ ਚੁੱਕ ਰਿਹਾ ਅਤੇ ਖੇਤ ਦੇ ਮਾਲਕ ਨੇ ਮੈਨੂੰ ਕਿਹਾ ਕਿ ਤੂੰ ਫੋਨ ਲਾ ਜਦੋਂ ਮੈਂ ਉਨ੍ਹਾਂ ਦੇ ਕਹਿਣ ’ਤੇ ਫੋਨ ਲਗਾਇਆ ਤਾਂ ਸਾਨੂੰ ਝੋਨੇ ’ਚੋਂ ਇਕ ਆਵਾਜ਼ ਆਈ ਤਾਂ ਜਦੋਂ ਅਸੀਂ ਜਾ ਕੇ ਵੇਖਿਆ ਤਾਂ ਮੰਨਜੂਰ ਅਲੀ ਮੂਧੇ ਮੂੰਹ ਝੋਨੇ ’ਚ ਡਿੱਗਿਆ ਪਿਆ ਸੀ ਅਤੇ ਉਸਦਾ ਸਾਰਾ ਸਰੀਰ ਛਿੱਲਿਆ ਪਿਆ ਸੀ। ਇਸ ਮੌਕੇ ਸਾਧੂ ਖਾਂ, ਗੁਰਸੇਵਕ ਸਿੰਘ, ਸੁਖਜੀਵਨ ਸਿੰਘ ਸਤਿਨਾਮ ਸਿੰਘ, ਜਰਨੈਲ ਸਿੰਘ, ਜੋਰਾ ਸਿੰਘ, ਦਿਆਲ ਸਿੰਘ, ਗੁਰਜੰਟ ਸਿੰਘ, ਪ੍ਰਿਤਪਾਲ ਸਿੰਘ, ਹਰਬੰਸ਼ ਸਿੰਘ, ਅਮਰਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।

ਇਹ ਵੀ ਪੜ੍ਹੋ : ‘ਆਪ’ ਸਰਕਾਰ ਨੇ SC ਭਾਈਚਾਰੇ ਲਈ ਇਤਿਹਾਸਕ ਫ਼ੈਸਲਾ ਲਿਆ : ਚੀਮਾ

ਕੀ ਕਹਿਣਾ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ
ਮ੍ਰਿਤਕ ਮੰਨਜੂਰ ਅਲੀ ਦੀ ਮਾਤਾ ਅਮਰਜੀਤ ਕੌਰ, ਪਤਨੀ ਰਾਜ ਬੇਗਮ ਅਤੇ ਭਰਾ ਰਾਜੂ ਖਾਨ ਪੁੱਤਰ ਰੂਪ ਖਾਨ ਨੇ ਕਿਹਾ ਕਿ ਮੇਰਾ ਭਰਾ ਮੰਨਜੂਰ ਅਲੀ ਜਿਸ ਦੇ ਤਿੰਨ ਲੜਕੀਆਂ ਹਨ ਅਤੇ ਉਹ ਦਿਹਾੜੀਦਾਰ ਸੀ। ਬੀਤੇ ਦਿਨੀਂ ਉਹ ਪਿੰਡ ਦੇ ਕਿਸਾਨ ਦੇ ਖੇਤ ’ਚ ਪਿੱਪਲ ਛਾਂਗਣ ਦਾ ਕੰਮ ਕਰਨ ਲਈ ਗਿਆ ਸੀ ਜਿਸ ਕਾਰਨ ਮੇਰੇ ਭਰਾ ਦੀ ਉਥੇ ਕੰਮ ਕਰਨ ਦੌਰਾਨ ਕਰੰਟ ਲੱਗਣ ਨਾਲ ਮੌਤ ਹੋਈ ਹੈ, ਇਸ ਲਈ ਸਾਨੂੰ ਪ੍ਰਸ਼ਾਸਨ ਵੱਲੋਂ ਪੂਰਾ ਇਨਸਾਫ਼ ਮਿਲਣਾ ਚਾਹੀਦਾ ਹੈ |

ਕੀ ਕਹਿਣਾ ਹੈ ਖੇਤ ਮਾਲਕ ਦਾ
ਇਸ ਸਬੰਧੀ ਖੇਤ ਦੇ ਮਾਲਕ ਮਲਕੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਸੰਧੂਕਲਾਂ ਨੂੰ ਇਸ ਘਟਨਾ ਸਬੰਧੀ ਪੁੱਛਿਆ ਤਾਂ ਉਸਨੇ ਦੱਸਿਆ ਕਿ ਸਾਨੂੰ ਇਸ ਘਟਨਾ ਸਬੰਧੀ ਕੁਝ ਨਹੀਂ ਪਤਾ ਮੈਂ ਤਾਂ 2:00 ਵਜੇ ਦੇ ਕਰੀਬ ਆਪਣੇ ਖੇਤ ਦੀ ਮੋਟਰ ਬੰਦ ਕਰਨ ਲਈ ਆਇਆ ਸੀ ਅਤੇ ਉਸ ਸਮੇਂ ਪਤਾ ਲੱਗਿਆ ਕਿ ਮੰਨਜੂਰ ਅਲੀ ਦੀ ਮੌਤ ਹੋ ਗਈ ਹੈ |

ਕੀ ਕਹਿਣਾ ਹੈ ਥਾਣਾ ਭਦੌੜ ਦੇ ਐੱਸ.ਐੱਚ.ਓ. ਦਾ
ਇਸ ਸਬੰਧੀ ਥਾਣਾ ਭਦੌੜ ਦੇ ਐੱਸ.ਐੱਚ.ਓ. ਬਲਤੇਜ ਸਿੰਘ ਨੇ ਕਿਹਾ ਕਿ ਮ੍ਰਿਤਕ ਦੀ ਪਤਨੀ ਰਾਜ ਬੇਗਮ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਅਮਲ ’ਚ ਲਿਆਂਦੀ ਹੈ। ਜਦੋਂ ਪੋਸਟ ਮਾਰਟਮ ਦੀ ਰਿਪੋਰਟ ਆ ਜਾਵੇਗੀ ਤਾਂ ਰਿਪੋਰਟ ਦੇ ਅਧਾਰ ਤੇ ਕਾਰਵਾਈ ’ਚ ਵਾਧਾ ਕੀਤਾ ਜਾਵੇਗਾ।

ਇਹ ਨੀ ਪੜ੍ਹੋ : CM ਮਾਨ ਦੀ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਨੂੰ ਮਿਲੀ ਸਫ਼ਲਤਾ, ਹੁਣ ਤੱਕ 210 ਤੋਂ ਵੱਧ ਗ੍ਰਿਫ਼ਤਾਰੀਆਂ


Anuradha

Content Editor

Related News