ਵਿਧਾਨਸਭਾ ਹਲਕਾ ਨਾਭਾ : ਵਿਧਾਇਕ ਸਾਧੂ ਸਿੰਘ ਧਰਮਸੋਤ ਦਾ ਰਿਪੋਰਟ ਕਾਰਡ

01/09/2017 4:08:12 PM

ਨਾਭਾ (ਰਾਜੇਸ਼ ਪੰਜੋਲੀ/ਸੁਸ਼ੀਲ ਜੈਨ) : ਵਿਧਾਇਕ ਸਾਧੂ ਸਿੰਘ ਧਰਮਸੋਤ ਨੂੰ ਇਕ ਵਾਰ ਫਿਰ ਨਾਭਾ ਤੋਂ ਕਾਂਗਰਸ ਵਲੋਂ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ।

ਵਿਧਾਇਕ ਦਾ ਦਾਅਵਾ
2012 ''ਚ ਲਗਭਗ 23 ਹਜ਼ਾਰ ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ ਕਾਂਗਰਸ ਦੇ ਵਿਧਾਇਕ ਬਣੇ ਸਾਧੂ ਸਿੰਘ ਧਰਮਸੋਤ ਦਾ ਦਾਅਵਾ ਹੈ ਕਿ ਕਾਂਗਰਸ ਸਰਕਾਰ ਦੇ ਸਮੇਂ ਹਲਕੇ ਦਾ ਸਰਬਪੱਖੀ ਵਿਕਾਸ ਹੋਇਆ। ਅਸੀਂ ਤਿੰਨ ਸਾਲ ਪਹਿਲੇ ਨਾਭਾ ਸ਼ਹਿਰ ਦੀ ਸੀਵਰੇਜ ਪ੍ਰਣਾਲੀ ਦੇ ਲਈ ਕੇਂਦਰੀ ਸਰਕਾਰ ਦੁਆਰਾ 63 ਕਰੋੜ ਰੁਪਏ ਦਾ ਪ੍ਰੋਜੈਕਟ ਮੰਨਜੂਰ ਕਰਵਾਇਆ ਪਰ ਮੋਦੀ ਸਰਕਾਰ ਨੇ ਇਹ ਪ੍ਰੋਜੈਕਟ ਰੱਦ ਕਰ ਦਿੱਤਾ। ਪਿੱਛਲੇ ਦੱਸ ਸਾਲਾਂ ਦੇ ਦੌਰਾਨ ਬਾਦਲ ਸ਼ਾਸਨ ਸਮੇਂ ਹਲਕੇ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਨਗਰ ਕੌਂਸਲ ''ਚ ਕਰੋੜਾਂ ਰੁਪਏ ਦੇ ਸਕੈਂਡਲ ਹੋਏ। ਸੜਕਾਂ, ਨਾਲੀਆਂ ਅਤੇ ਪਾਰਕਾਂ ਦੀ ਹਾਲਤ ਮਾੜੀ ਹੈ। ਪੀਣ ਵਾਲੇ ਪਾਣੀ ''ਚ ਕੀੜੇ-ਮਕੌੜੇ ਨਿਕਲਦੇ ਹਨ, ਜਿਸ ਦੇ ਕਾਰਨ ਪੇਟ ਦੀਆਂ ਬੀਮਾਰੀਆਂ ਹੋ ਰਹੀਆ ਹਨ। ਸ਼ਹਿਰ ''ਚ ਮਹਿਲਾ ਕਾਲਜ ਦੀ ਦਰਕਾਰ ਹੈ। ਥਾਂ-ਥਾਂ ਸਰਕਾਰੀ ਜ਼ਮੀਨ ''ਤੇ ਕਬਜ਼ੇ ਹੋ ਰਹੇ ਹਨ। ਗੱਠਜੋੜ ਸਰਕਾਰ ਨੇ ਹਲਕੇ ਨੂੰ ਲਵਾਰਸ ਬਣਾ ਦਿੱਤਾ ਹੈ।
ਵਾਅਦੇ
- ਨਾਭਾ ਦੀ ਬਾਹਰਲੀਆਂ ਕਲੌਨੀਆਂ ਨੂੰ ਨਗਰ ਕੌਂਸਲ ''ਚ ਸ਼ਾਮਲ ਕਰਨਾ
- ਪੀਣ ਵਾਲੇ ਪਾਣੀ ਦਾ ਸੰਕਟ ਦੂਰ ਕਰਨਾ
- ਸ਼ਹਿਰ ''ਚ ਸੀਵਰੇਜ ਦੀ ਵਿਵਸਥਾ ਕਰਨਾ
- ਨੌਜਵਾਨਾਂ ਦੇ ਰੋਜ਼ਗਾਰ ਦੇ ਲਈ ਇੰਡਸਟਰੀਜ਼ ਲਗਵਾਉਣੀ
- ਫਾਇਰ ਬ੍ਰਿਗੇਡ ''ਚ ਸਟਾਫ ਦੀ ਭਰਤੀ ਕਰਨਾ
- ਰੇਲਵੇ ਸਟੇਸ਼ਨ ਦੇ ਕੋਲ ਓਵਰ ਬ੍ਰਿਜ ਬਣਵਾਉਣਾ
ਕਿੰਨੇ ਵਾਅਦੇ ਨਿਭਾਏ
ਗੱਠਬੰਧਨ ਸਰਕਾਰ ਨੇ ਪਿੱਛਲੇ ਇਕ ਦਹਾਕੇ ਦੌਰਾਨ ਸ਼ਹਿਰ ਦੀ ਕਿਸੇ ਵੀ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕੌਸਲ ਦੀਆਂ ਬਣਾਈਆ ਸੜਕਾਂ ਛੇ ਮਹੀਨੇ ਬਾਅਦ ਹੀ ਟੁੱਟ ਜਾਂਦੀਆਂ ਹਨ। ਰੇਲਵੇ ਰੋਡ, ਨਿਰਮਾਣ ਦੇ ਚੌਥੇ ਮਹੀਨੇ ਬਾਅਦ ਹੀ ਟੁੱਟ ਗਈ। ਨਜ਼ਾਇਜ਼ ਕਬਜ਼ੇ ਹਟਾਏ ਨਹੀਂ ਗਏ ਪਰ ਨਜ਼ਾਇਜ਼ ਕਬਜ਼ੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਪਿੰਡਾ ਦੀਆਂ ਸੜਕਾਂ ਦੀ ਹਾਲਤ ਦੇਖ ਕੇ ਰੌਣਾ ਆਉਂਦਾ ਹੈ। ਪਾਣੀ ਦੀ ਪੂਰਤੀ ਸਿਰਫ ਕਾਗਜ਼ਾ ''ਚ ਹੀ ਹੋਈ। ਕੂੜਾ-ਕਰਕਟ ਚੁੱਕਣ ਲਈ 37 ਲੱਖ ਰੁਪਏ ਸਲਾਨਾ ਠੇਕਾ ਦਿੱਤਾ ਗਿਆ ਪਰ ਸ਼ਰਤਾਂ ਦੇ ਅਨੁਸਾਰ ਗੰਦਗੀ ਨਹੀਂ ਚੁੱਕੀ ਗਈ। ਹਲਕਾ ਕਾਂਗਰਸ ਵਿਧਾਇਕ ਸਾਧੂ ਸਿੰਘ ਧਰਮਸੋਤ ਨੇ ਪਿੱਛਲੇ 20 ਮਹੀਨਿਆਂ ਦੌਰਾਨ ਕੌਂਸਲ ਦੀ ਕਿਸੇ ਬੈਠਕ ''ਚ ਹਿੱਸਾ ਨਹੀਂ ਲਿਆ, ਜਿਸ ਦੇ ਕਾਰਨ ਸ਼ਹਿਰ ਵਾਸੀ ਕਾਂਗਰਸ ਨੂੰ ਵੀ ਸੱਤਾਧਾਰੀ ਪਾਰਟੀ ਦੇ ਬਰਾਬਰ ਹੀ ਲੋਕਾਂ ਦੀ ਜ਼ਿੰਦਗੀ ਨਰਕ ਬਣਾਉਣ ਲਈ ਜਿੰਮੇਦਾਰ ਮੰਨਦੇ ਹਨ। 
ਲੋਕਾਂ ਦਾ ਹਵੱਈਆ
ਨਾਭਾ ਸ਼ਹਿਰ ''ਚ ਗੈਰਕਾਨੂੰਨੀ ਕਬਜ਼ਿਆਂ ਦਾ ਬੋਲਬਾਲਾ ਹੈ। ਰਿਆਸਤੀ ਨਾਲੇ ''ਤੇ ਕਬਜ਼ਾ ਹੋਇਆ, ਬਰਸਾਤੀ ਅਤੇ ਗੰਦੇ ਨਾਲੇ ਦੇ ਨਿਕਾਸ ਦਾ ਪ੍ਰਬੰਧ ਪਿੱਛਲੇ 54 ਸਾਲਾਂ ਦੌਰਾਨ ਕੋਈ ਵੀ ਵਿਧਾਇਕ ਨਹੀਂ ਕਰਵਾ ਸਕਿਆ। ਜ਼ਿਕਰਯੋਗ ਹੈ ਕਿ ਇਥੋਂ ਦੇ ਦੋ ਵਿਧਾਇਕ ਪੰਜ ਵਾਰ ਵੱਖੋਂ-ਵੱਖ ਸੂਬਾ ਸਰਕਾਰ ਦੇ ਮਹੱਤਵਪੂਰਨ ਵਿਭਾਗਾਂ ਦੇ ਮੰਤਰੀ ਰਹੇ। ਹਲਕੇ ਨੂੰ ਸਿਆਸਤਦਾਨਾਂ ਨੇ ਲਵਾਰਸ ਬਣਾ ਦਿੱਤਾ ਹੈ। 
ਭੁਵੇਸ਼ ਬਾਂਸਲ(ਭਾਸੀ), ਸਮਾਜ ਸੇਵਕ ਜਵਾਹਰ ਨਗਰ ਨਾਭਾ
ਨਾਭਾ ਹਲਕੇ ਦੇ ਵਿਕਾਸ ਵੱਲ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ। ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਇੱਥੇ ਰੋਜ਼ਗਾਰ ਉਪਲੱਬਧ ਕਰਵਾਉਣ ਲਈ ਕੋਈ ਵੱਡੀ ਫੈਕਟਰੀ ਨਹੀਂ ਲਗਵਾਈ। ਹਲਕਾ ਰਿਜ਼ਰਵ ਹੋਣ ਦੇ ਬਾਅਦ ਇੱਥੇ ਅਕਾਲੀ ਦਲ, ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਬਾਹਰਲੇ ਨੇਤਾ ਲੋਕਾਂ ਅਤੇ ਆਦੇਸ਼ ਚਲਾਉਣ ਦੇ ਲਈ ਇੰਚਾਰਜ ਬਣਾ ਦਿੱਤਾ, ਜਿਸ ਦੇ ਕਾਰਨ ਸਾਰੀਆਂ ਪਾਰਟੀਆਂ ਦੇ ਲੋਕਲ ਨੇਤਾ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ।
ਚੌਧਰੀ ਜੈਨਿੰਦਰ ਬਾਂਸਲ, ਸਿੱਖਿਆ ਸ਼ਾਸਤਰੀ
ਹਲਕੇ ''ਚ ਪਿੰਡਾ ਦੇ ਲੋਕਾਂ ਲਈ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਨਹੀਂ ਹੈ। ਲਿੰਕ ਸੜਕਾਂ ਦੀ ਮਾੜੀ ਹਾਲਤ ਦੇਖ ਕੇ ਰੌਣਾ ਆਉਂਦਾ ਹੈ। ਪਿੱਛਲੇ ਪੰਜ ਸਾਲਾਂ ਦੌਰਾਨ ਸ਼੍ਰੌਮਣੀ ਅਕਾਲੀ ਦਲ ਦੇ ਇਸ ਹਲਕੇ ''ਚ ਤਿੰਨ ਹਲਕਾ ਇੰਚਾਰਜ ਤਬਦੀਲ ਕੀਤੇ। ਜਿਸ ਦੇ ਕਾਰਨ ਵਿਕਾਸ ਦੇ ਕੰਮਾਂ ''ਚ ਰੁਕਾਵਟ ਪੈਦਾ ਹੋਈ। ਪਿੱਛਲੇ ਪੰਜ ਸਾਲਾਂ ਦੌਰਾਨ ਸਰਕਾਰ ਦੁਆਰਾ ਮਿਲੀਆਂ ਗ੍ਰਾਂਟਾਂ ''ਚ ਹੋਈਆ ਬੇਈਮਾਨੀਆਂ ਹੋਣ ਦੇ ਕਾਰਨ ਲੋਕ ਪਰੇਸ਼ਾਨ ਹਨ। ਵਾਰ-ਵਾਰ ਮੰਗਣ ਦੇ ਬਾਵਜੂਦ ਹਲਕੇ ਦੇ ਵਿਕਾਸ ਦੇ ਲਈ ਸਰਕਾਰ ਨੇ ਕੋਈ ਆਰਥਿਕ ਪੈਕੇਜ ਨਹੀਂ ਦਿੱਤਾ।
ਹਰਜੀਤ ਸਿੰਘ ਖੰਗੂੜਾ, ਸਮਾਜ ਸੇਵਕ ਪਿੰਡ ਕੌਲ
ਪਿੱਛਲੇ ਪੰਜ ਸਾਲਾਂ ਦੇ ਦੌਰਾਨ ਨਾਭਾ ਸ਼ਹਿਰ ਦੇ ਲੋਕਾਂ ਦੀ ਜ਼ਿੰਦਗੀ ਨਰਕ ਬਣ ਗਈ ਹੈ। ਕਿਸੇ ਵੀ ਸਰਕਾਰ ਨੇ ਪਿੱਛਲੇ 40 ਸਾਲਾਂ ਦੇ ਦੌਰਾਨ ਫਾਇਰ ਬ੍ਰਿਗੇਡ ਕੇਂਦਰ ਦਾ ਕੰਮ ਕਰਨ ਵੱਲ ਧਿਆਨ ਨਹੀਂ ਦਿੱਤਾ। ਮੈਂਬਰ ਲੋਕ ਸਭਾ ਡਾ. ਧਰਮਵੀਰ ਗਾਂਧੀ ਨੇ 24 ਲੱਖ ਰੁਪਏ ਦੀ ਗ੍ਰਾਂਟ ਐਮ.ਪੀ. ਲੈਂਡ ਫੰਡ ਤੋਂ ਦੇ ਕੇ ਫਾਇਰ ਬ੍ਰਿਗੇਡ ਗੱਡੀ ਨਾਭਾ ਹਲਕੇ ਦੇ ਲਈ ਮੁਹੱਇਆ ਕਰਵਾਈ ਪਰ ਸਰਕਾਰ ਵਾਰ-ਵਾਰ ਐਲਾਨ ਕਰਨ ਦੇ ਬਾਵਜੂਦ  ਗੱਡੀ ਦੇ ਲਈ ਫਾਇਰ ਬ੍ਰਿਗੇਡ ਦੀ ਗੱਡੀ ਲਈ ਸਟਾਫ ਮੁਹੱਇਆ ਨਹੀਂ ਕਰਵਾ ਸਕੀ।
ਵਰੁਣ ਜੈਨ, ਸਰਾਫ
ਨਾਭਾ ਸ਼ਹਿਰ ਅਤੇ ਪੇਂਡੂ  ਖੇਤਰਾਂ ''ਚ ਅਵਾਰਾ ਕੁੱਤਿਆ ਦੀ ਭਰਮਾਰ ਹੈ, ਜਿਸੇ ਦੇ ਕਾਰਨ ਹਰ ਰੋਜ਼ ਸੜਕ ਹਾਦਸੇ ਘੱਟਦੇ ਹਨ ਪਰ ਪ੍ਰਸ਼ਾਸਨ ਨੇ ਕਦੇ ਵੀ ਲੋਕਾਂ ਨੂੰ ਰਾਹਤ ਦੇਣ ਲਈ ਇਸ ਸਮੱਸਿਆ ''ਤੇ ਕਾਬੂ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਅਧਿਕਾਰੀ ਇੱਥੇ ਸਰਕਾਰੀ ਕੋਠੀਆਂ ''ਚ ਨਹੀਂ ਰਹਿੰਦੇ । ਸਿਵਲ ਹਸਪਤਾਲ ''ਚ ਡਾਕਟਰਾਂ ਦੀਆਂ 16-17 ਕੋਠੀਆਂ ਹਨ ਪਰ ਕੋਈ ਵੀ ਡਾਕਟਰ ਹਸਪਤਾਲ ''ਚ ਨਹੀਂ ਰਹਿੰਦਾ। ਸਮੇਂ ''ਤੇ ਮਰੀਜ਼ਾ ਨੂੰ ਐਂਮਬੁਲੈਂਸ ਨਹੀਂ ਮਿਲਦੀ। ਕੁਝ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਕਰਦੇ ਹਨ, ਜਿਸ ਦੇ ਕਾਰਨ ਮਰੀਜ਼ਾ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਗਦੀਸ਼ ਚੰਦ ਸਿੰਗਲਾ, ਜੈਨ ਸਭਾ
ਨਾਭਾ ਸ਼ਹਿਰ ਦੇ ਬਸ ਸਟੈਂਡ ਅਤੇ ਰੇਲਵੇ ਸਟੇਸ਼ਨ ''ਤੇ ਔਰਤਾਂ ਅਤੇ ਬੱਚਿਆਂ ਲਈ ਕੋਈ ਖਾਸ ਪ੍ਰਬੰਧ ਨਹੀਂ ਹੈ।
ਮਿਨੀ ਕਾਸ਼ੀ ਦੇ ਨਾਂ ਨਾਲ ਪ੍ਰਸਿੱਧ ਰਿਆਸਤੀ ਨਗਰੀ ਦੇ ਪ੍ਰਾਚੀਨ ਰਿਆਸਤੀ ਗੇਟ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਢੇਰੀ ਹੋ ਚੁੱਕੇ ਹਨ।
ਪੰਜ ਗੇਟਾਂ ਦੇ ਅੰਦਰ ਬਾਹਰ ਪੇਸ਼ਾਬ ਘਰ ਨਾ ਹੋਣ ਦੇ ਕਾਰਨ ਪਿੰਡਾ ਤੋਂ ਸ਼ਹਿਰ ਆਉਣ ਵਾਲੀਆਂ ਔਰਤਾਂ ਪਰੇਸ਼ਾਨ ਹੁੰਦੀਆਂ ਹਨ। ਹਰ ਬਾਜ਼ਾਰ ''ਚ ਟਾਇਲਟ ਹੋਣਾ ਚਾਹੀਦਾ ਹੈ।
ਮੁਨੀ ਸ੍ਰੀ ਆਨੰਦ ਚੇਤੰਨਿਆ ਜੀ, ਬਾਗੜੀਆ ਵਾਲੇ

Related News