ਜਾਣੋ ਗਰਭ ਅਵਸਥਾ ''ਚ ਤਿਲ ਖਾਣ ਫਾਇਦੇ
Friday, Apr 01, 2016 - 06:09 PM (IST)
ਗਰਭ ਅਵਸਥਾ ਹਰ ਔਰਤ ਦੀ ਜਿੰਦਗੀ ਦਾ ਬਹੁਤ ਖਾਸ ਸਮਾਂ ਹੁੰਦਾ ਹੈ। ਇਸ ਸਮੇਂ ਉਹ ਜੋ ਕੁਝ ਵੀ ਖਾਂਦੀ ਹੈ, ਸੋਚਦੀ ਹੈ ਜਾਂ ਕੁਝ ਕਰਦੀ ਹੈ ਉਸ ਦਾ ਸਿੱਧਾ ਅਸਰ ਬੱਚੇ ਤੇ ਪੈਦਾ ਹੈ। ਇਸ ਸਮੇਂ ਮਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਤਿਲ ਇਕ ਸਿਹਤਮੰਦ ਚੀਜ਼ ਹੈ, ਜਿਸ ਨੂੰ ਗਰਭ ਅਵਸਥਾ ''ਚ ਲੈਣਾ ਲਾਭਦਾਇਕ ਹੈ। ਪਰ ਆਮ ਤੌਰ ਤੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਗਰਭ ਅਵਸਥਾ ''ਚ ਇਸ ਦੀ ਵਰਤੋਂ ਕਰਨ ਨਾਲ ਖਤਰਾ ਵੱਧ ਜਾਂਦਾ ਹੈ, ਪਰ ਤਿਲ ਨੂੰ ਅਲੱਗ-ਅਲੱਗ ਤਰੀਕੇ ਨਾਲ ਖਾਣਾ ਬਹੁਤ ਲਾਭਦਾਇਕ ਹੈ। ਇਸ ''ਚ ਪੌਸ਼ਣ ਤੱਤ, ਕੈਲਸ਼ੀਅਮ, ਅਮੀਨੋ ਐਸਿਡ, ਪ੍ਰੋਟੀਨ, ਵਿਟਾਮਿਨ ਅਤੇ ਲੂਣ ਦੀ ਮਾਤਰਾ ਭਰਪੂਰ ਹੁੰਦੀ ਹੈ। ਗਰਭ ਅਵਸਥਾ ''ਚ ਕਬਜ ਹੋਣਾ ਆਮ ਗੱਲ ਹੈ, ਪਰ ਤਿਲ ਇਸ ਦਾ ਵਧੀਆ ਇਲਾਜ ਹੈ। ਗਰਭਵਤੀ ਔਰਤ ਨੂੰ ਕੈਲਸ਼ੀਅਮ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ। ਤਿਲ ਦੀ ਵਰਤੋਂ ਕਰਨ ਨਾਲ ਦੰਦ ਅਤੇ ਹੱਡੀਆਂ ਵੀ ਮਜ਼ਬੂਤ ਹੋ ਜਾਂਦੀਆਂ ਹਨ।
