ਪਹਿਲੀ ''ਡੇਟ'' ''ਤੇ ਜਾਣ ਦੀ ਤਿਆਰੀ ਕਿਵੇਂ ਹੋਵੇ....
Tuesday, Sep 13, 2016 - 01:40 PM (IST)
ਜਲੰਧਰ — ਲੜਕੇ ਅਤੇ ਲੜਕੀ ਦੋਨਾਂ ਦੇ ਮਨ ''ਚ ਪਹਿਲੀ ਡੇਟ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਚਲਦੀਆਂ ਹਨ। ਪਹਿਲੀ ਵਾਰ ਕਿਸੀ ਨੂੰ ਮਿਲਣ ਜਾਣ ਦਾ ਅਹਿਸਾਸ ਹੀ ਵੱਖਰਾ ਹੁੰਦਾ ਹੈ। ਡੇਟ ''ਤੇ ਜਾਣ ਤੋਂ ਪਹਿਲਾਂ ਦੋਨਾਂ ਦੇ ਮਨਾਂ ''ਚ ਕਈ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਹਨ। ਉਹ ਸੋਚਦੇ ਹਨ ਕਿ ਉਹ ਕਿਸ ਤਰ੍ਹਾਂ ਮਿਲਣਗੇ, ਕਿਸ ਤਰ੍ਹਾਂ ਦੀਆਂ ਗੱਲਾਂ ਕਰਨਗੇ , ਕਿਸ ਤਰ੍ਹਾਂ ਦੇ ਨਜ਼ਰ ਆਉਣਗੇ ਆਦਿ। ਪਰ ਦੋਨਾਂ ਦੇ ਮਨ ''ਚ ਇਹ ਡਰ ਹੁੰਦਾ ਹੈ ਕਿ ਸਾਹਮਣੇ ਵਾਲਾ ਉਸਨੂੰ ਪਸੰਦ ਆਏਗਾ ਜਾਂ ਨਹੀ? ਇਹ ਸਵਾਲ ਨੂੰ ਲੈ ਕੇ ਲੜਕਾ ਅਤੇ ਲੜਕੀ ਦੋਵੇਂ ਪਰੇਸ਼ਾਨ ਰਹਿੰਦੇ ਹਨ। ਜਦੋਂ ਦੋਨੋਂ ਇਕ-ਦੂਜੇ ਦੇ ਸਾਹਮਣੇ ਬੈਠ ਕੇ ਅੱਗੋਂ ਦੇ ਜੀਵਨ ਬਾਰੇ ਗੱਲਾਂ ਕਰਦੇ ਹਨ ਤਾਂ ਬੇਹਦ ਹੀ ਖਾਸ ਮੌਕਾ ਹੁੰਦਾ ਹੈ ਅਤੇ ਇਸ ਮੌਕੇ ''ਤੇ ਤੁਹਾਡੀ ਡਰੈੱਸ ਵਧੀਆ ਹੋਣੀ ਚਾਹੀਦੀ ਹੈ। ਅਗਰ ਤੁਹਾਡੀ ਡਰੈੱਸ ਤੁਹਾਨੂੰ ਪਸੰਦ ਹੈ ਜ਼ਰੂਰੀ ਨਹੀਂ ਕਿ ਸਾਹਮਣੇ ਵਾਲੇ ਨੂੰ ਵੀ ਤੁਹਾਡੀ ਡਰੈੱਸ ਪਸੰਦ ਆਏ।
ਪਹਿਲੀ ਡੇਟ ਲਈ ਡਰੈੱਸ ਦੀ ਚੋਣ ਕਰਨ ਲਈ ਵਿਸ਼ੇਸ਼ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਆਓ ਜਾਣਦੇ ਹਾਂ ਕਿ ਡੇਟ ''ਤੇ ਜਾਣ ਵੇਲੇ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
1. ਨੀਲਾ ਰੰਗ
ਨੀਲਾ ਰੰਗ ਅਜਿਹਾ ਰੰਗ ਹੈ ਜੋ ਔਰਤ ਅਤੇ ਮਰਦ ਦੋਵਾਂ ਨੂੰ ਬਹੁਤ ਪਸੰਦ ਹੁੰਦਾ ਹੈ। ਇਕ ਖੋਜ ਮੁਤਾਬਿਕ 33 ਪ੍ਰਤੀਸ਼ਤ ਔਰਤਾਂ ਨੂੰ ਨੀਲਾ ਰੰਗ ਪਸੰਦ ਹੁੰਦਾ ਹੈ ਅਤੇ 57 ਪ੍ਰਤੀਸ਼ਤ ਮਰਦਾਂ ਨੂੰ ਇਹ ਰੰਗ ਪਸੰਦ ਹੁੰਦਾ ਹੈ। ਇਹ ਰੰਗ ਸੁਰੱਖਿਆ ਭਾਵਨਾ ਲਈ ਹੁੰਦਾ ਹੈ। ਇਹ ਗੁਣਵੰਤਾ ਅਤੇ ਨਿਰਭਰਤਾ ਦਾ ਪ੍ਰਤੀਕ ਹੈ।
2. ਕਾਲਾ ਰੰਗ
ਇਹ ਇਕ ਬੇਹਤਰ ਵਿਕਲਪਕ ਹੈ। ਇਹ ਇਕ ਰਹੱਸਮਈ ਰੰਗ ਹੈ। ਕਾਲਾ ਰੰਗ ਇਕ ਅਜਿਹਾ ਰੰਗ ਹੈ ਜੋ ਸਾਹਮਣੇ ਵਾਲੇ ''ਤੇ ਪ੍ਰਭਾਵ ਪਾਉਣ ਦਾ ਕੰਮ ਕਰਦਾ ਹੈ। ਇਹ ਰੰਗ ਮਜ਼ਬੂਤੀ ਦਾ ਪ੍ਰਤੀਕ ਹੈ।
3. ਲਾਲ ਰੰਗ
ਲਾਲ ਰੰਗ ਸਾਹਮਣੇ ਵਾਲੇ ਨੂੰ ਆਕਰਸ਼ਿਤ ਕਰਦਾ ਹੈ। ਇਹ ਰੰਗ ਨਾਲ ਨਜ਼ਰਾਂ ਇਕ ਪਲ ਲਈ ਵੀ ਸਾਹਮਣੇ ਵਾਲੇ ਤੋਂ ਨਹੀ ਹੱਟਦੀਆਂ। ਲਾਲ ਰੰਗ ਉਤਸੁਕਤਾ, ਡਰਾਮਾ, ਉਤਾਵਲਾ ਪਨ, ਮਜ਼ਬੂਤੀ ਅਤੇ ਸਕਾਰਤਮਕਤਾ ਦਾ ਪ੍ਰਤੀਕ ਹੈ। ਇਹ ਰੰਗ ਚੁਣਨ ਤੋਂ ਪਹਿਲਾਂ ਧਿਆਨ ਰੱਖੋ ਕਿ ਜ਼ਿਆਦਾ ਦਿਖਾਵੇ ਵਾਲਾ ਲੁੱਕ ਨਾ ਹੋ ਜਾਏ। ਤੁਹਾਡੀ ਡਰੈੱਸ ਵਧੀਆ ਲੱਗੇ ਪਰ ਤੁਹਾਡੀ ਖੂਬਸੂਰਤੀ ਖਰਾਬ ਨਾ ਹੋ ਜਾਏੇ।
