ਪਤਲੇ ਵਾਲਾਂ ''ਤੋਂ ਪਰੇਸ਼ਾਨ ਹੋ ਤਾਂ ਲਗਾਓ ਇਹ ਕੁਦਰਤੀ ਤੇਲ
Saturday, Dec 17, 2016 - 11:38 AM (IST)

ਜਲੰਧਰ— ਹਰ ਲੜਕੀ ਚਾਹੁੰਦੀ ਹੈ ਕਿ ਉਸਦੇ ਵਾਲ ਲੰਬੇ ਅਤੇ ਮੋਟੇ ਹੋਣ। ਕਈ ਵਾਰ ਪਹਿਲਾਂ ਤਾਂ ਵਾਲ ਮੋਟੇ ਹੁੰਦੇ ਹਨ ਪਰ ਬਾਅਦ ''ਚ ਬਹੁਤ ਜਲਦੀ ਪਤਲੇ ਹੋਣ ਲੱਗ ਜਾਂਦੇ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਸ ਤਰ੍ਹਾਂ ਕਿ ਗਲਤ ਖਾਣ-ਪੀਣ ਅਤੇ ਕੈਮੀਕਲ ਪ੍ਰੋਡਕਟ ਵਰਤਣ ਨਾਲ। ਜੇਕਰ ਤੁਸੀਂ ਵੀ ਪਤਲੇ ਵਾਲਾਂ ਤੋ ਪਰੇਸ਼ਾਨ ਹੋ ਤਾਂ ਕੁਦਰਤੀ ਤੇਲ ਦੀ ਵਰਤੋਂ ਕਰੋ। ਆਓ ਜਾਣੀਏ ਘਰ ''ਚ ਕੁਦਰਤੀ ਤੇਲ ਬਣਾਉਣ ਦਾ ਤਰੀਕਾਂ, ਜਿਸ ਨਾਲ ਤੁਹਾਡੇ ਵਾਲ ਮੋਟੇ ਅਤੇ ਚਮਕਦਾਰ ਹੋ ਜਾਣਗੇ।
ਸਮੱਗਰੀ
- 1 ਛੋਟੀ ਕੌਲੀ ਨਾਰੀਅਲ ਜਾਂ ਬਦਾਮ ਦਾ ਤੇਲ ਲਓ।
- 2 ਲਸਣ ਦੀਆਂ ਕੱਲੀਆਂ (ਛੋਟੇ-ਛੋਟੇ ਟੁਕੜੇ ''ਚ ਕੱਟਿਆਂ ਹੋਈਆਂ)
- ਅੱਧਾ ਪਿਆਜ਼
- ਟੀ ਟ੍ਰੀ ਤੇਲ
ਤੇਲ ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਪੈਨ ''ਚ ਨਾਰੀਅਲ ਦਾ ਤੇਲ ਪਾਓ।
2. ਪਿਘਲਣ ਤੇ ਉਸ ''ਚ ਲਸਣ ਤੇ ਪਿਆਜ਼ ਪਾ ਕੇ ਗੈਸ ਨੂੰ ਘੱਟ ਕਰ ਦਿਓ।
3. ਪਿਆਜ਼ ਗੁਲਾਬੀ ਹੋਣ ਤੇ ਗੈਸ ਨੂੰ ਬੰਦ ਕਰ ਦਿਓ ਅਤੇ ਤੇਲ ਨੂੰ ਠੰਡਾ ਹੋਣ ਲਈ ਰੱਖ ਦਿਓ।
4. ਠੰਡਾ ਹੋਣ ਤੇ ਉਸ ''ਚ ਟੀ ਟ੍ਰੀ ਤੇਲ ਮਿਲਾ ਦਿਓ। ਫਿਰ ਤੇਲ ਨੂੰ ਛਾਣ ਕੇ ਬੋਤਲ ਭਰ ਲਓ।
ਲਗਾਉਣ ਦੀ ਵਿਧੀ
ਇਸ ਨੂੰ ਤੁਸੀਂ ਸਧਾਰਨ ਤੇਲ ਦੀ ਤਰ੍ਹਾਂ ਆਪਣੇ ਵਾਲਾਂ ''ਚ ਲਗਾਂ ਸਕਦੇ ਹੋ। ਤੇਲ ਨੂੰ ਸਿਰ ''ਚ ਘੱਟ ਤੋਂ ਘੱਟ 1 ਘੰਟੇ ਹੀ ਲਗਾਓ। ਪੂਰੀ ਰਾਤ ਤੇਲ ਲਗਾਉਣ ਨਾਲ ਜ਼ਿਆਦਾ ਫ਼ਾਇਦਾ ਮਿਲੇਗਾਂ। ਬਾਅਦ ''ਚ ਸ਼ੈਪੂ ਨਾਲ ਵਾਲ ਧੋ ਲਓ।