ਜ਼ੋਮੈਟੋ ਦੇ ਡਲਿਵਰੀ ਬੁਆਏ ਨੂੰ ਐਕਟਿਵਾ ਸਵਾਰ ਲੁਟੇਰੇ ਨੇ ਬਣਾਇਆ ਨਿਸ਼ਾਨਾ, ਮੋਬਾਈਲ ਖੋਹ ਕੇ ਹੋਇਆ ਫ਼ਰਾਰ
Thursday, Aug 22, 2024 - 05:25 AM (IST)
ਜਲੰਧਰ (ਰਮਨ) : ਬੁੱਧਵਾਰ ਰਾਤ ਲਗਭਗ 11 ਵਜੇ ਥਾਣਾ ਨੰਬਰ-3 ਅਧੀਨ ਪੈਂਦੇ ਕਿਸ਼ਨਪੁਰਾ ਰੋਡ ’ਤੇ ਦੋਮੋਰੀਆ ਪੁਲ ਦੇ ਕੋਲ ਐਕਟਿਵਾ ਸਵਾਰ ਲੁਟੇਰਾ ਜ਼ੋਮੈਟੋ ਦੇ ਡਲਿਵਰੀ ਬੁਆਏ ਨੂੰ ਨਿਸ਼ਾਨਾ ਬਣਾ ਕੇ ਉਸ ਕੋਲੋਂ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਥਾਣਾ ਨੰਬਰ-3 ਦੀ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਜਾਂਚ ਅਧਿਕਾਰੀ ਸਾਹਿਲ ਨਾਹਰ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਜ਼ੋਮੈਟੋ ਨੂੰ 2,048 ਕਰੋੜ ਰੁਪਏ 'ਚ ਪੇਟੀਐੱਮ ਵੇਚੇਗੀ ਆਪਣਾ ਫਿਲਮ ਟਿਕਟਿੰਗ ਕਾਰੋਬਾਰ
ਪੀੜਤ ਵਰੁਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਜ਼ੋਮੈਟੋ ਵਿਚ ਡਲਿਵਰੀ ਬੁਆਏ ਵਜੋਂ ਕੰਮ ਕਰਦਾ ਹੈ। ਉਹ ਆਰਡਰ ਲੈਣ ਲਈ ਕਿਸ਼ਨਪੁਰਾ ਰੋਡ ’ਤੇ ਆਇਆ ਸੀ। ਜਦੋਂ ਉਸ ਨੇ ਆਰਡਰ ਚੈੱਕ ਕਰਨ ਲਈ ਆਪਣਾ ਫੋਨ ਕੱਢਿਆ ਤਾਂ ਐਕਟਿਵਾ ਸਵਾਰ ਇਕ ਨੌਜਵਾਨ ਆਇਆ ਅਤੇ ਉਸਦੇ ਹੱਥੋਂ ਮੋਬਾਈਲ ਖੋਹ ਕੇ ਭੱਜ ਗਿਆ। ਉਸ ਨੇ ਰੌਲਾ ਪਾਇਆ ਪਰ ਜਦੋਂ ਤਕ ਲੋਕ ਇਕੱਠੇ ਹੋਏ, ਲੁਟੇਰਾ ਭੱਜ ਚੁੱਕਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ-3 ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਪੁਲਸ ਨੇ ਕਿਹਾ ਕਿ ਪੀੜਤ ਨੇ ਦੱਸਿਆ ਕਿ ਉਸ ਦਾ ਫੋਨ ਪੁਰਾਣਾ ਸੀ, ਇਸ ਲਈ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ। ਪੁਲਸ ਅਨੁਸਾਰ ਪੀੜਤ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8