ਜ਼ੀਰਕਪੁਰ ਦੀ ਮਮਤਾ ਇੰਨਕਲੇਵ 'ਚੋਂ ਇੱਕ ਵਿਅਕਤੀ ਆਇਆ ਪਾਜ਼ੇਵਿਟ, ਲੋਕਾਂ 'ਚ ਦਹਿਸ਼ਤ

Sunday, Jun 07, 2020 - 01:58 PM (IST)

ਜ਼ੀਰਕਪੁਰ ਦੀ ਮਮਤਾ ਇੰਨਕਲੇਵ 'ਚੋਂ ਇੱਕ ਵਿਅਕਤੀ ਆਇਆ ਪਾਜ਼ੇਵਿਟ, ਲੋਕਾਂ 'ਚ ਦਹਿਸ਼ਤ

ਜ਼ੀਰਕਪੁਰ (ਮੇਸ਼ੀ): ਜ਼ੀਰਕਪੁਰ 'ਚ ਵਾਪਸ ਪਰਤ ਰਹੇ ਲੋਕਾਂ ਦੀਆਂ ਪਾਜ਼ੇਟਿਵ ਰਿਪੋਰਟਾਂ ਆਉਣ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਇਸੇ ਤਰ੍ਹਾਂ ਹੀ ਮਮਤਾ ਇੰਨਕਲੇਵ 'ਚ ਏਕਾਂਤਵਾਸ ਕੀਤੇ ਵਿਅਕਤੀ ਦੀ ਕੋਰੋਨਾ ਰਿਪੋਰਟ ਪੋਜੇਵਿਟ ਆਉਣ ਦਾ ਸਮਾਚਾਰ ਪ੍ਰਾਪਤ ਹੋÎਇਆ ਹੈ। ਜਾਣਕਾਰੀ ਅਨੁਸਾਰ ਢਕੋਲੀ ਦੇ ਐਸ ਐਮ ਓ ਨੇ ਦੱਸਿਆ ਕਿ ਮਮਤਾ ਇੰਨਕਲੇਵ ਮਕਾਨ ਨੰ: 80 ਦੀ ਅਰੋੜਾ ਪਰਿਵਾਰ ਦਾ ਇਹ ਪੁਰਸ਼ ਵਿਅਕਤੀ ਜੋ ਕਿ ਫੋਟੋਗ੍ਰਾਫਰ ਦੀ ਦੁਕਾਨ ਕਰਦਾ ਹੈ। ਜੋ 29 ਮਈ ਨੂੰ ਅੰਮ੍ਰਿਤਸਰ ਤੋਂ ਫੋਟੋਗ੍ਰਾਫਰੀ ਕਰਕੇ ਵਾਪਸ ਮਮਤਾ ਇੰਨਕੇਵ 'ਚ ਅਪਣੇ ਘਰ ਵਾਪਸ ਪਰਤਿਆ ਸੀ, ਜਿਸ ਨੂੰ ਘਰ ਅੰਦਰ ਹੀ ਏਕਾਂਤਵਾਸ ਕੀਤਾ ਗਿਆ ਸੀ। ਰਾਤੀ ਜਿਸਦੀ ਰਿਪੋਰਟ ਪੋਜੇਟਿਵ ਆਈ ਤਾਂ  ਉਸ ਨੂੰ ਰਾਤੀ 11 ਵਜੇ ਘਰੋਂ ਲਿਜਾਕੇ ਗਿਆਨ ਸਾਗਰ ਹਸਪਤਾਲ ਵਿਖੇ ਦਾਖਲ ਕਰਵਿਆ ਗਿਆ ਹੈ ਜਿਥੇ ਜੇਰੇ ਇਲਾਜ ਹੈ। ਇਸ ਦੋਰਾਨ ਸਿਹਤ ਵਿਭਾਗ ਵੱਲੋਂ ਉਕਤ ਇਲਾਕੇ ਦੀ ਜਾਂਚ ਪੜਤਾਲ ਦੋਰਾਨ ਸਬੰਧਤ ਵਿਅਕਤੀਆਂ ਅਤੇ ਪਰਿਵਾਰਕ ਮੈਂਬਰਾਂ ਅਤੇ ਉਸ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਜਾਂਚ ਪੜਤਾਲ ਸਮੇਤ ਟੈਸਟ ਪ੍ਰਣਾਲੀ ਆਰੰਭੀ ਗਈ ਹੈ। ਢਕੌਲੀ ਪੁਲਿਸ ਵੱਲੋਂ ਵੀ ਮਾਮਤਾ ਇੰਨਕਲੇਵ 'ਚ ਘਰ ਨਜਦੀਕ ਨੂੰ ਸੀਲ ਕਰਨ ਦੇ ਇੰਤਜਾਮ ਕੀਤੇ ਜਾ ਰਹੇ ਹਨ।


author

Shyna

Content Editor

Related News