ਵੱਡੀ ਵਾਰਦਾਤ: ਚਰਚ ਤੋਂ ਵਾਪਸ ਆ ਰਹੇ ਪਾਦਰੀ ਦਾ ਬੇਰਹਿਮੀ ਨਾਲ ਕਤਲ

Wednesday, Jul 29, 2020 - 11:12 AM (IST)

ਵੱਡੀ ਵਾਰਦਾਤ: ਚਰਚ ਤੋਂ ਵਾਪਸ ਆ ਰਹੇ ਪਾਦਰੀ ਦਾ ਬੇਰਹਿਮੀ ਨਾਲ ਕਤਲ

ਜ਼ੀਰਾ (ਅਕਾਲੀਆਂਵਾਲਾ, ਗੁਰਮੇਲ) : ਪਿੰਡ ਸ਼ੀਹਾਪਾੜੀ ਤੋਂ ਮਸੀਹ ਚਰਚ ਕਰ ਕੇ ਵਾਪਸ ਘਰ ਪਰਤ ਰਹੇ ਇਕ ਵਿਅਕਤੀ ਦੇ ਕਤਲ ਹੋ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਦਰੀ ਬਗੀਚਾ ਸਿੰਘ ਭੱਟੀ ਦੀ ਕੁਝ ਲੋਕਾਂ ਨੂੰ ਖੂਨ ਨਾਲ ਲੱਥ-ਪੱਥ ਉਸਦੀ ਲਾਸ਼ ਸੜਕ ਕਿਨਾਰੇ ਮਿਲੀ ਅਤੇ ਨਜ਼ਦੀਕ ਹੀ ਉਸਦਾ ਮੋਟਰਸਾਈਕਲ ਖੜ੍ਹਾ ਹੋਇਆ ਸੀ ਅਤੇ ਉਸਦੀ ਜੇਬ 'ਚ ਪੈਸਾ ਆਦਿ ਹੋਰ ਸਾਮਾਨ ਉਸਦੇ ਪਾਸ ਸੀ, ਜੋ ਸਾਬਤ ਕਰਦਾ ਹੈ ਕਿ ਲੁੱਟ ਨਹੀਂ ਉਸਦਾ ਕਤਲ ਕੀਤਾ ਗਿਆ ਹੈ।

ਇਹ ਵੀ ਪੜ੍ਹੋਂ : ਗ੍ਰੰਥੀ ਦੀ ਕਰਤੂਤ: ਪਾਠ ਸਿੱਖਣ ਆਈ ਨਾਬਾਲਗ ਕੁਡ਼ੀ ਨਾਲ ਕੀਤਾ ਗਲਤ ਕੰਮ, ਵਾਇਰਲ ਹੋਈ ਵੀਡੀਓ

ਇਸ ਸਬੰਧੀ ਇਸਾਈ ਭਾਈਚਾਰੇ ਦੇ ਆਗੂ ਹਰੂਣ ਲੱਧੜ ਚੇਅਰਮੈਨ ਯੂਵਾ ਮੋਰਚਾ ਪੰਜਾਬ, ਪਾਸਟਰ ਯਕੂਬ ਮਸੀਹ, ਪਾਸਟਰ ਰੂਬਿਨ ਮਸੀਹ ਚੇਅਰਮੈਨ ਨੂਰ ਪਾਵਰ ਮਨੀਸ਼ਟਰੀ, ਪਾਸਟਰ ਤਰਸੇਮ ਮਸੀਹ, ਐੱਮ. ਸੀ. ਕੁਲਵੰਤ ਸਿੰਘ, ਜੱਥੇਦਾਰ ਇੰਦਰ ਸਿੰਘ, ਮੀਤ ਜਥੇਦਾਰ ਦਸਮੇਸ ਦਲ ਖਾਲਸਾ ਪੰਜਾਬ ਨੇ ਦੱਸਿਆ ਕਿ ਪਿੰਡ ਬੰਬ ਬਡਾਲਾ ਨੌ ਨੇੜੇ ਨਹਿਰ ਦੇ ਪੁਲ 'ਤੇ ਉਸਦੀ ਲਾਸ਼ ਬਰਾਮਦ ਹੋਈ ਹੈ । ਉਨ੍ਹਾਂ ਕਿਹਾ ਕਿ ਕਾਤਲਾਂ ਵਲੋਂ ਉਸਨੂੰ ਲੁੱਟ ਜਾਂ ਸੜਕ ਹਾਦਸਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਦਕਿ ਪਰਿਵਾਰਕ ਮੈਂਬਰਾਂ ਵਲੋਂ ਕੁਝ ਵਿਅਕਤੀਆਂ ਦਾ ਨਾਮ ਸ਼ਰ੍ਹੇਆਮ ਲਿਆ ਜਾ ਰਿਹਾ, ਜਿਸ ਨੂੰ ਵੇਖਦਿਆਂ ਸਮੂਹ ਇਸਾਈ ਭਾਈਚਾਰੇ ਵੱਲੋਂ ਥਾਣਾ ਸਦਰ ਜ਼ੀਰਾ ਅੱਗੇ ਪੁਲਸ ਦੀ ਢਿੱਲੀ ਕਾਰਵਾਈ ਵੇਖਦਿਆਂ ਧਰਨਾ ਦਿੱਤਾ ਗਿਆ ਹੈ। ਇਸ ਸਬੰਧੀ ਥਾਣਾ ਸਿੱਟੀ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਲਾਸ਼ ਅੰਤਿਮ ਰਸਮਾਂ ਲਈ ਵਾਰਸਾਂ ਹਵਾਲੇ ਕੀਤੀ ਗਈ ਅਤੇ ਮਾਮਲੇ ਦੀ ਜਾਂਚ ਕੀਤੀ ਗਈ ਜਾ ਰਹੀ ਹੈ।

ਇਹ ਵੀ ਪੜ੍ਹੋਂ : ਕੈਨੇਡਾ ਤੋਂ ਆਈ ਦੁਖਦਾਈ ਖ਼ਬਰ: 22 ਸਾਲਾ ਪੰਜਾਬੀ ਦੀ ਝੀਲ 'ਚ ਡੁੱਬਣ ਨਾਲ ਮੌਤ


author

Baljeet Kaur

Content Editor

Related News