ਹੱਡ ਜਮਾਉਣ ਵਾਲੀ ਠੰਡ ਦੇ ਨਾਲ ਧੁੰਦ ਨੇ ਵੀ ਢਾਹਿਆ ਕਹਿਰ, Zero Visibility ''ਚ ਘਰੋਂ ਨਿਕਲਣਾ ਹੋਇਆ ਔਖਾ
Saturday, Jan 11, 2025 - 04:44 AM (IST)
ਜਲੰਧਰ (ਪੁਨੀਤ)– ਮਹਾਨਗਰ ਜਲੰਧਰ ਵਿਚ ਬੀਤੀ ਸਵੇਰ ਅਤੇ ਸ਼ਾਮ ਨੂੰ ਸੰਘਣੀ ਧੁੰਦ ਦਾ ਜ਼ੋਰ ਦੇਖਣ ਨੂੰ ਮਿਲਿਆ, ਜਿਸ ਨਾਲ ਜਨ-ਜੀਵਨ ਬੁਰੀ ਤਰ੍ਹਾਂ ਅਸਤ-ਵਿਅਸਤ ਰਿਹਾ। ਉਥੇ ਹੀ, ਜਲੰਧਰ ਦੇ ਵੱਧ ਤੋਂ ਵੱਧ ਤਾਪਮਾਨ ਵਿਚ ਅਚਾਨਕ 4.5 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ, ਜੋ ਕਿ ਠੰਢ ਦਾ ਜ਼ੋਰ ਬਿਆਨ ਕਰ ਰਹੀ ਹੈ। ਇਸ ਦੇ ਉਲਟ ਪਹਾੜੀ ਸੂਬਿਆਂ ਵਿਚ ਖਿੜੀ ਹੋਈ ਧੁੱਪ ਨਿਕਲ ਰਹੀ ਹੈ ਪਰ ਪੰਜਾਬ ਵਿਚ ਸੀਤ ਲਹਿਰ ਨੇ ਜ਼ੋਰ ਫੜਿਆ ਹੋਇਆ ਹੈ, ਜਿਸ ਨਾਲ ਠੰਢ ਵਧਦੀ ਜਾ ਰਹੀ ਹੈ।
ਮਹਾਨਗਰ ਵਿਚ ਸਵੇਰੇ ਅਤੇ ਸ਼ਾਮ ਨੂੰ ਧੁੰਦ ਵਿਚਕਾਰ ‘ਜ਼ੀਰੋ ਵਿਜ਼ੀਬਿਲਟੀ’ ਰਿਕਾਰਡ ਹੋਈ ਅਤੇ ਹੱਡ ਜਮਾਉਣ ਵਾਲੀ ਠੰਢ ਵਿਚ ਲੋਕਾਂ ਦਾ ਹਾਲ ਬੇਹਾਲ ਹੁੰਦਾ ਰਿਹਾ। ਉਥੇ ਹੀ, ਅਲਰਟ ਮੁਤਾਬਕ ਜਲੰਧਰ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਨੂੰ ਔਰੇਂਜ ਅਲਰਟ ਜ਼ੋਨ ਵਿਚ ਰੱਖਿਆ ਗਿਆ ਹੈ। ਇਸੇ ਸਿਲਸਿਲੇ ਵਿਚ ਮਹਾਨਗਰ ਦੇ ਨਜ਼ਦੀਕ ਲੱਗਦੇ ਕਪੂਰਥਲਾ ਅਤੇ ਹੁਸ਼ਿਆਰਪੁਰ ਵੀ ਅਲਰਟ ਦੇ ਔਰੇਂਜ ਜ਼ੋਨ ਵਿਚ ਹਨ, ਜਿਸ ਕਾਰਨ ਬਾਹਰ ਜਾਣ ਵਾਲੇ ਲੋਕਾਂ ਨੂੰ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਲੋੜ ਹੈ।
ਮੌਸਮ ਵਿਭਾਗ ਵੱਲੋਂ 11 ਤੋਂ 13 ਜਨਵਰੀ ਤਕ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਕਾਰਨ 11 ਜਨਵਰੀ ਨੂੰ ਹਨੇਰੀ ਅਤੇ ਤੂਫਾਨ ਦੀ ਸੰਭਾਵਨਾ ਦੱਸੀ ਗਈ ਹੈ, ਜਦੋਂ ਕਿ 12 ਅਤੇ 13 ਜਨਵਰੀ ਨੂੰ ਸੰਘਣੀ ਤੋਂ ਸੰਘਣੀ ਧੁੰਦ ਪੈਣ ਸਬੰਧੀ ਔਰੇਂਜ ਅਲਰਟ ਜਾਰੀ ਹੋਇਆ ਹੈ।
ਉਥੇ ਹੀ ਸਵੇਰੇ ਅਤੇ ਰਾਤ ਦੇ ਸਮੇਂ ਧੁੰਦ ਦਾ ਕਾਫੀ ਜ਼ੋਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਟ੍ਰੈਫਿਕ ਪ੍ਰਭਾਵਿਤ ਹੋ ਰਹੀ ਹੈ ਅਤੇ ਕਈ ਥਾਵਾਂ ’ਤੇ ਵਾਹਨ ਰੇਂਗ ਕੇ ਚੱਲਦੇ ਦੇਖਣ ਨੂੰ ਮਿਲ ਰਹੇ ਹਨ। ਸ਼ੁੱਕਰਵਾਰ ਰਾਤ ਨੂੰ 9 ਵਜੇ ਤੋਂ ਬਾਅਦ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿਚ ਧੁੰਦ ਨੇ ਪੈਰ ਪਸਾਰ ਲਏ, ਜਿਸ ਕਾਰਨ ਦੁਕਾਨਦਾਰ ਸਮੇਂ ਤੋਂ ਪਹਿਲਾਂ ਹੀ ਘਰਾਂ ਨੂੰ ਨਿਕਲ ਗਏ।
ਇਹ ਵੀ ਪੜ੍ਹੋ- ਅੱਧੀ ਰਾਤੀਂ ਪੰਜਾਬ 'ਚ ਹੋ ਗਈ ਵੱਡੀ ਵਾਰਦਾਤ ; ਗੋਲ਼ੀ ਲੱਗਣ ਕਾਰਨ 'ਆਪ' ਵਿਧਾਇਕ ਦੀ ਹੋ ਗਈ ਮੌਤ
ਰਾਤ 10 ਵਜੇ ਤੋਂ ਬਾਅਦ ਸ਼ਹਿਰ ਦੀਆਂ ਵਧੇਰੇ ਸੜਕਾਂ ’ਤੇ ਆਵਾਜਾਈ ਬੇਹੱਦ ਘੱਟ ਨਜ਼ਰ ਆਈ। ਉਥੇ ਹੀ, ਦੇਖਣ ਵਿਚ ਆ ਰਿਹਾ ਹੈ ਕਿ ਸ਼ਹਿਰ ਦੇ ਅੰਦਰੂਨੀ ਬਾਜ਼ਾਰ ਸਵੇਰੇ ਦੇਰੀ ਨਾਲ ਖੁੱਲ੍ਹ ਰਹੇ ਹਨ। ਹਾਲਤ ਇਹ ਹੈ ਕਿ ਲੋਕ ਘਰਾਂ ਵਿਚ ਵੜੇ ਰਹਿਣ ’ਤੇ ਮਜਬੂਰ ਹੋ ਰਹੇ ਹਨ, ਜਿਸ ਨਾਲ ਡੇਲੀ ਰੁਟੀਨ ਪ੍ਰਭਾਵਿਤ ਹੋ ਰਹੀ ਹੈ ਅਤੇ ਜ਼ਰੂਰੀ ਕੰਮ ਪੈਂਡਿੰਗ ਹੁੰਦੇ ਜਾ ਰਹੇ ਹਨ।
ਮੌਸਮ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਮੁਤਾਬਕ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ ਕਿਉਂਕਿ ਧੁੰਦ ਦੇ ਕਹਿਰ ਤੋਂ ਅਜੇ ਕੁਝ ਦਿਨ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਅਗਲੇ 2-3 ਦਿਨਾਂ ਤਕ ਹਾਈਵੇ ਸਮੇਤ ਬਾਹਰੀ ਇਲਾਕਿਆਂ ਵਿਚ ਧੁੰਦ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।
ਇਸੇ ਸਿਲਸਿਲੇ ਵਿਚ ਪੰਜਾਬ ਸਮੇਤ ਕਈ ਸੂਬਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ, ਜਿਸ ਕਾਰਨ ਸਰਦੀ ਤੋਂ ਰਾਹਤ ਮਿਲਣ ਦੀ ਉਮੀਦ ਜਾਗੀ ਹੈ। ਇਸ ਦੇ ਮੁਤਾਬਕ 12-13 ਜਨਵਰੀ ਨੂੰ ਪੰਜਾਬ ਦੇ ਸਰਹੱਦੀ ਇਲਾਕਿਆਂ ਦੀਆਂ ਕਈ ਥਾਵਾਂ ’ਤੇ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਸ਼ਾਮ ਤੱਕ ਫੀਲਡ 'ਚ ਸਨ MLA ਗੋਗੀ, ਕਈ ਲੋਕਾਂ ਨਾਲ ਕੀਤੀ ਸੀ ਗੱਲਬਾਤ, ਮੌਤ ਦੀ ਖ਼ਬਰ ਨੇ ਮਚਾਈ ਹਾਹਾਕਾਰ
ਮੌਸਮ ਦੇ ਮਾਹਿਰਾਂ ਮੁਤਾਬਕ ਹਵਾਵਾਂ ਦਾ ਰੁਖ਼ ਬਦਲਣ ਕਾਰਨ ਮੀਂਹ ਪੈਣ ਦੀ ਸੰਭਾਵਨਾ ਵਧ ਗਈ ਹੈ। ਇਸੇ ਸਿਲਸਿਲੇ ਵਿਚ ਕਈ ਜ਼ਿਲਿਆਂ ਵਿਚ ਰਾਤ ਨੂੰ ਹਲਕਾ ਮੀਂਹ ਪੈ ਸਕਦਾ ਹੈ। ਇਸ ਸਮੇਂ ਜੋ ਮੌਸਮ ਚੱਲ ਰਿਹਾ ਹੈ, ਉਸ ਵਿਚ ਠੰਢੀਆਂ ਹਵਾਵਾਂ ਵਿਚਕਾਰ ਹੱਡ ਜਮਾਉਣ ਵਾਲੀ ਠੰਢ ਨਾਲ ਉੱਤਰ ਭਾਰਤ ਦੇ ਕਈ ਸੂਬਿਆਂ ਵਿਚ ਹਾਲ ਬੇਹਾਲ ਹੋ ਰਿਹਾ ਹੈ। ਖਾਸ ਤੌਰ ’ਤੇ ਸੜਕ ਕੰਢੇ ਜ਼ਿੰਦਗੀ ਬਿਤਾਉਣ ਵਾਲੇ ਲੋਕਾਂ ਲਈ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਉਥੇ ਹੀ, ਕੰਮਕਾਜ ਦੇ ਸਿਲਸਿਲੇ ਵਿਚ ਦੂਰ-ਦੁਰਾਡੇ ਜਾਣ ਵਾਲੇ ਲੋਕਾਂ ਨੂੰ ਭਾਰੀ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਰੋਜ਼ੀ-ਰੋਟੀ ਕਮਾਉਣ ਘਰੋਂ ਨਿਕਲੇ ਨੌਜਵਾਨ ਨਾਲ ਵਾਪਰ ਗਈ ਅਣਹੋਣੀ ; ਧੜ ਤੋਂ ਵੱਖ ਹੋ ਗਿਆ ਸਿਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e