ਦਸੰਬਰ 2018 ''ਚ 6 ਟਾਪ ਅੱਤਵਾਦੀ ਮਾਰੇ ਜਾਣ ਤੋਂ ਬਾਅਦ ਨਵੇਂ ਨੌਜਵਾਨ ਭਰਤੀ ਕਰਵਾਉਂਦਾ ਸੀ ਮੂਸਾ

05/26/2019 6:28:32 PM

ਜਲੰਧਰ/ਜੰਮੂ-ਕਸ਼ਮੀਰ (ਵਰੁਣ)— ਅੰਸਾਰ ਗਜ਼ਾਵਤ-ਉੱਲ-ਹਿੰਦ ਦੇ ਦਸੰਬਰ 2018 'ਚ 6 ਟਾਪ ਅੱਤਵਾਦੀ ਮਾਰੇ ਜਾਣ ਤੋਂ ਬਾਅਦ ਜ਼ਾਕਿਰ ਮੂਸਾ ਦਾ ਇਹ ਸੰਗਠਨ ਕਾਫੀ ਕਮਜ਼ੋਰ ਹੋ ਗਿਆ ਸੀ। ਸੰਗਠਨ ਨੂੰ ਫਿਰ ਤੋਂ ਸਰਗਰਮ ਅਤੇ ਸਖਤ ਕਰਨ ਲਈ ਜ਼ਾਕਿਰ ਮੂਸਾ ਕਾਫੀ ਲੰਬੇ ਸਮੇਂ ਤੋਂ ਦੱਖਣੀ ਕਸ਼ਮੀਰ ਦੇ ਤ੍ਰਾਲ ਇਲਾਕੇ 'ਚ ਜਗ੍ਹਾ ਬਦਲ-ਬਦਲ ਕੇ ਰਹਿ ਰਿਹਾ ਸੀ। ਮੂਸਾ ਬਾਰੇ ਆਰਮੀ ਅਤੇ ਇੰਟੈਲੀਜੈਂਸ ਨੂੰ ਪਿਛਲੇ ਤਿੰਨ ਦਿਨਾਂ ਤੋਂ ਇਨਪੁਟ ਮਿਲੇ ਸਨ ਅਤੇ ਮੌਕਾ ਦੇਖ ਕੇ ਆਰਮੀ ਨੇ ਮੂਸਾ ਦੇ ਟਿਕਾਣੇ ਨੂੰ ਘੇਰ ਕੇ ਉਸ ਦਾ ਕੰਮ ਤਮਾਮ ਕਰ ਦਿੱਤਾ। ਮੂਸਾ ਤ੍ਰਾਲ ਇਲਾਕੇ 'ਚ ਰਹਿ ਕੇ ਉਥੋਂ ਦੇ ਨੌਜਵਾਨਾਂ ਨੂੰ ਆਪਣੇ ਸੰਗਠਨ ਨਾਲ ਜੋੜ ਰਿਹਾ ਸੀ। ਮੂਸਾ ਖੁਦ ਕੱਟੜਪੰਥੀ ਹੈ ਅਤੇ ਨੌਜਵਾਨਾਂ ਨੂੰ ਵੀ ਆਪਣੇ ਨਾਲ ਜੋੜ ਕੇ ਉਨ੍ਹਾਂ ਦਾ ਮਾਈਂਡ ਵਾਸ਼ ਕਰ ਰਿਹਾ ਸੀ। ਮੂਸਾ ਦੇ ਲੜਾਕੂ ਲਗਾਤਾਰ ਆਰਮੀ ਦੀਆਂ ਗੋਲੀਆਂ ਦਾ ਸ਼ਿਕਾਰ ਹੁੰਦੇ ਰਹੇ, ਜਿਸ ਕਾਰਨ ਮੂਸਾ ਦੇ ਸੰਗਠਨ 'ਚ ਕੋਈ ਲੜਾਕੂ ਵੀ ਨਹੀਂ ਰਿਹਾ। ਇਹ ਵੀ ਕਿਹਾ ਜਾ ਸਕਦਾ ਹੈ ਕਿ ਹੁਣ ਅੰਸਾਰ ਗਜ਼ਾਵਤ-ਉੱਲ-ਹਿੰਦ ਦਾ ਵਜੂਦ ਭਾਰਤੀ ਫੌਜ ਨੇ ਉਖਾੜ ਸੁੱਟਿਆ ਹੈ। ਹਾਲਾਂਕਿ ਉਸ ਦੇ ਸੰਗਠਨ ਲਈ ਸੋਸ਼ਲ ਸਾਈਟਸ ਦੇ ਮਾਧਿਅਮ ਨਾਲ ਵੱਖ-ਵੱਖ ਸਥਾਨਾਂ ਤੋਂ ਪੜ੍ਹੇ-ਲਿਖੇ ਨੌਜਵਾਨਾਂ ਨੂੰ ਸੰਗਠਨ 'ਚ ਜੋੜਨ ਦੇ ਯਤਨ ਜਾਰੀ ਸਨ।
ਸੂਤਰਾਂ ਦੀ ਮੰਨੀਏ ਤਾਂ ਦਸੰਬਰ 2018 'ਚ ਤ੍ਰਾਲ ਇਲਾਕੇ ਤੋਂ ਤਿੰਨ ਨੌਜਵਾਨ ਗਾਇਬ ਹੋਏ ਸਨ, ਜਿਸ ਦੇ ਮੂਸਾ ਦੇ ਸੰਗਠਨ 'ਚ ਸ਼ਾਮਲ ਹੋਣ ਦੀ ਚਰਚਾ ਸੀ ਪਰ ਉਨ੍ਹਾਂ 'ਚੋਂ ਦੋ ਨੌਜਵਾਨ ਵਾਪਸ ਆ ਗਏ ਸਨ ਪਰ ਇਕ ਹੁਣ ਵੀ ਗਾਇਬ ਹੈ। ਜ਼ਿਕਰਯੋਗ ਹੈ ਕਿ 19 ਸਾਲ ਦੀ ਉਮਰ 'ਚ ਹੀ ਜ਼ਾਕਿਰ ਮੂਸਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਿਦੀਨ 'ਚ ਸ਼ਾਮਲ ਹੋਇਆ ਸੀ ਅਤੇ ਉਸ ਨੂੰ ਅੱਤਵਾਦੀ ਸੰਗਠਨ 'ਚ ਸ਼ਾਮਲ ਕਰਵਾਉਣ ਵਾਲਾ ਵੀ ਬੁਰਹਾਨ ਵਾਨੀ ਹੀ ਸੀ। ਅੱਤਵਾਦੀ ਬਣਾਉਣ ਲਈ ਸਾਰੀ ਟ੍ਰੇਨਿੰਗ ਤੋਂ ਬਾਅਦ ਮੂਸਾ ਨੇ 2017 ਨੂੰ ਆਪਣੀ ਵੱਖਰੀ ਵਿਚਾਰਧਾਰਾ ਕਾਰਨ ਅੰਸਾਰ ਗਜਾਵਤ ਉਲ ਹਿੰਦ ਦਾ ਗਠਨ ਕੀਤਾ ਸੀ।
ਦੱਸ ਦੇਈਏ ਕਿ ਜ਼ਾਕਿਰ ਮੂਸਾ ਉਹੀ ਅੱਤਵਾਦੀ ਹੈ ਜਿਸ ਨੇ ਪਹਿਲਾਂ ਤਾਂ ਮਾਨਾਂਵਾਲਾ (ਅੰਮ੍ਰਿਤਸਰ) ਤੋਂ ਸੀ. ਟੀ. ਇੰਸਟੀਚਿਊਟ ਦੇ ਵਿਦਿਆਰਥੀਆਂ ਨੂੰ ਏ. ਕੇ. 56, ਵਿਸਫੋਟਕ ਸਮੱਗਰੀ ਅਤੇ ਹੋਰ ਹਥਿਆਰ ਮੁਹੱਈਆ ਕਰਵਾਏ ਸਨ, ਜਦਕਿ ਬਾਅਦ 'ਚ ਉਸ ਨੇ ਆਪਣੇ ਸਟੂਡੈਂਟਸ ਅੱਤਵਾਦੀਆਂ ਨਾਲ ਥਾਣਾ ਮਕਸੂਦਾਂ 'ਚ ਸੀਰੀਅਲ ਬੰਬ ਧਮਾਕੇ ਵੀ ਕਰਵਾਏ ਸਨ। ਦੋਵੇਂ ਮਾਮਲਿਆਂ 'ਚ ਕਮਿਸ਼ਨਰੇਟ ਪੁਲਸ ਨੇ ਮੂਸਾ ਨੂੰ ਵੀ ਨਾਮਜ਼ਦ ਕੀਤਾ ਸੀ ਪਰ ਬਾਅਦ 'ਚ ਦੋਵੇਂ ਕੇਸ ਐੱਨ. ਆਈ. ਏ. ਨੂੰ ਟ੍ਰਾਂਸਫਰ ਕਰ ਦਿੱਤੇ ਗਏ ਸਨ।
ਕਸ਼ਮੀਰ ਦੇ ਸਟੂਡੈਂਟਸ ਸਨ ਮੂਸਾ ਦਾ ਟਾਰਗੈੱਟ
19 ਸਾਲ 'ਚ ਅੱਤਵਾਦੀ ਬਣਨ ਵਾਲਾ ਜ਼ਾਕਿਰ ਮੂਸਾ ਕਸ਼ਮੀਰ ਦੇ ਸਟੂਡੈਂਟਸ ਨੂੰ ਟਾਰਗੈੱਟ ਬਣਾ ਰਿਹਾ ਸੀ। ਜੋ ਵੀ ਕਸ਼ਮੀਰ ਦਾ ਨੌਜਵਾਨ ਬਾਹਰੀ ਸੂਬੇ 'ਚ ਜਾ ਕੇ ਪੜ੍ਹਾਈ ਕਰ ਰਿਹਾ ਸੀ ਮੂਸਾ ਕਿਸੇ ਨਾ ਕਿਸੇ ਲਿੰਕ ਨਾਲ ਉਨ੍ਹਾਂ ਨਾਲ ਗੱਲ ਕਰਦਾ ਸੀ ਅਤੇ ਉਨ੍ਹਾਂ ਦਾ ਮਾਈਂਡ ਵਾਸ਼ ਕਰਦਾ ਸੀ। ਸੀ. ਟੀ. ਇੰਸਟੀਚਿਊਟ ਤੋਂ ਵੀ ਤਿੰਨ ਸਟੂਡੈਂਟਸ ਜੋ ਫੜੇ ਗਏ ਉਨ੍ਹਾਂ ਨੂੰ ਵੀ ਮੂਸਾ ਦੇ ਕਰੀਬੀ ਸੋਹੇਲ ਨੇ ਹੀ ਮੂਸਾ ਨਾਲ ਮਿਲਵਾਇਆ ਸੀ ਅਤੇ ਉਸ ਤੋਂ ਬਾਅਦ ਉਹ ਲਗਾਤਾਰ ਸੋਹੇਲ ਦੇ ਸੰਪਰਕ 'ਚ ਸਨ। ਮੂਸਾ ਕਦੇ ਵੀ ਸਟੂਡੈਂਟਸ ਨਾਲ ਖੁਦ ਗੱਲ ਨਹੀਂ ਕਰਦਾ ਸੀ। ਜਦੋਂ ਵੀ ਸਟੂਡੈਂਟਸ ਛੁੱਟੀ 'ਤੇ ਕਸ਼ਮੀਰ ਜਾਂਦੇ ਤਾਂ ਉਦੋਂ ਜਾ ਕੇ ਮੂਸਾ ਉਨ੍ਹਾਂ ਨਾਲ ਮਿਲ ਕੇ ਦੇਸ਼ ਵਿਰੋਧੀ ਬਣਾਉਂਦਾ ਸੀ ਅਤੇ ਕੌਮ ਲਈ ਹਥਿਆਰ ਉਠਾਉਣ ਦੀਆਂ ਹਦਾਇਤਾਂ ਦਿੰਦਾ ਸੀ।


shivani attri

Content Editor

Related News